24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਦੋ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਅੱਜ ਤੋਂ

ਕੋਟਲੀ ਸੂਰਤ ਮੱਲ੍ਹੀ, 23 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾ ਵਾਲਿਆਂ ਦੀ ਮਿੱਠੀ ਯਾਦ ਵਿਚ ਰੰਧਾਵਾ ਮੈਡੀਕੇਅਰ ਸੈਂਟਰ ਕੋਟਲੀ ਸੂਰਤ ਮੱਲ੍ਹੀ ਵਲੋਂ ਦੋ ਰੋਜ਼ਾ 35ਵਾਂ ਮੁਫਤ ਮੈਡੀਕਲ ਕੈਂਪ 24 ਅਕਤੂਬਰ ਤੋਂ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਡਾਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਕੈਂਪ ਬਾਬਾ ਜੀ ਦੀ ਅਪਾਰ ਕਿਰਪਾ ਨਾਲ ਲੱਖਾਂ ਦੀ ਗਿਣਤੀ ਵਿਚ ਪਹੁੰਚ ਰਹੀਆਂ ਸੰਗਤਾਂ ਨੂੰ ਸਿਹਤ ਸਹੂਲਤਾਂ ਰਾਤ ਦਿਨ ਪ੍ਰਦਾਨ ਕਰੇਗਾ।

ਡਾ. ਸੁਖਵਿੰਦਰ ਸਿੰਘ ਰੰਧਾਵਾ 24-10-2026
ਕੋਟਲੀ ਸੂਰਤ ਮੱਲ੍ਹੀ, 23 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾ ਵਾਲਿਆਂ ਦੀ ਮਿੱਠੀ ਯਾਦ ਵਿਚ ਰੰਧਾਵਾ ਮੈਡੀਕੇਅਰ ਸੈਂਟਰ ਕੋਟਲੀ ਸੂਰਤ ਮੱਲ੍ਹੀ ਵਲੋਂ ਦੋ ਰੋਜ਼ਾ 35ਵਾਂ ਮੁਫਤ ਮੈਡੀਕਲ ਕੈਂਪ 24 ਅਕਤੂਬਰ ਤੋਂ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਡਾਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਕੈਂਪ ਬਾਬਾ ਜੀ ਦੀ ਅਪਾਰ ਕਿਰਪਾ ਨਾਲ ਲੱਖਾਂ ਦੀ ਗਿਣਤੀ ਵਿਚ ਪਹੁੰਚ ਰਹੀਆਂ ਸੰਗਤਾਂ ਨੂੰ ਸਿਹਤ ਸਹੂਲਤਾਂ ਰਾਤ ਦਿਨ ਪ੍ਰਦਾਨ ਕਰੇਗਾ। ਕੈਂਪ ਸਬੰਧੀ ਹੋਈ ਮੀਟਿੰਗ ਵਿਚ ਡਾ. ਦਿਲਪੁਨੀਤ ਸਿੰਘ ਰੰਧਾਵਾ, ਡਾ. ਕੇ.ਪੀ. ਸਿੰਘ ਰੰਧਾਵਾ, ਡਾ. ਮਲਕੀਤ ਸਿੰਘ ਢਿੱਲੋਂ, ਡਾ. ਅਵਤਾਰ ਸਿੰਘ ਫਜਲਾਬਾਦ, ਡਾ. ਤਰਸੇਮ ਸਿੰਘ ਦੇੜ, ਡਾ. ਪਾਲ ਸਿੰਘ ਬਟਾਲਵੀ, ਡਾ. ਪੰਕਜ ਤਾਰਾਗੜ੍ਹ, ਡਾ. ਵਿਸ਼ਾਲਦੀਪ ਸਿੰਘ ਡੈਂਟਲ ਕੇਅਰ ਸੈਂਟਰ ਵਾਲੇ, ਡਾ. ਰਣਜੋਧ ਸਿੰਘ ਮਾਹਲ, ਡਾ. ਰਘੂ ਕੋਟਲੀ, ਡਾ. ਜੁਗਰਾਜ ਸਿੰਘ ਕੋਟਲੀ, ਡਾ. ਹਰਵਿੰਦਰ ਸਿੰਘ ਮੱਲ੍ਹੀ ਭਾਈਟੈਕ ਲੈਬ, ਡਾ. ਦਿਲਬਾਗ ਸਿੰਘ ਡੈਂਟਲ ਕੇਅਰ ਸੈਂਟਰ ਕੋਟਲੀ, ਡਾ. ਰਿੰਕੂ ਧਰੋਵਾਲੀ, ਡਾ. ਗੁਰਸੇਵਕ ਸਿੰਘ, ਡਾ. ਰਾਹੁਲ ਰਾਏਚੱਕ, ਡਾ. ਗੁਰਮੀਤ ਸਿੰਘ ਹਾਈਟੈਕ ਲੈਬ ਵਾਲੇ, ਗੁਰਜੋਤ ਸਿੰਘ ਖਹਿਰਾ, ਸਹਿਜਪ੍ਰੀਤ ਸਿੰਘ, ਵੀਰਪਾਲ ਸਿੰਘ ਰਣਸੀਕਾ ਤੱਲਾ, ਜੁਝਾਰ ਸਿੰਘ ਖਹਿਰਾ, ਅਮਨ ਕੋਟਲੀ, ਸਾਜਨ ਵੜੈਚ, ਤੇਜਬੀਰ ਸਿੰਘ ਕੋਟਲੀ, ਜਗਰੂਪ ਸਿੰਘ ਰਾਉਂਵਾਲ, ਏਕਮਬੀਰ ਸਿੰਘ ਕੋਟਲੀ ਨੇ ਸ਼ਿਰਕਤ ਕਰਕੇ ਕੈਂਪ ਵਿਚ ਰਾਤ-ਦਿਨ ਸੰਗਤਾਂ ਦੀ ਸੇਵਾ ਕਰਨ ਦਾ ਪ੍ਰਣ ਕੀਤਾ।
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਪੁਰਾਣੀ ਦਾਣਾ ਮੰਡੀ ਵਿਖੇ ਡਿਜ਼ੀਟਲ ਲਾਇਟਾਂ ਬਟਾਲਾ ਵਾਸੀਆਂ ਨੂੰ ਕੀਤੀਆਂ ਸਮਰਪਿਤ ਅਗਲੀ ਖ਼ਬਰ ਪਿੰਡ ਨੌਸ਼ਹਿਰਾ ਦੇ 4 ਕਿਸਾਨਾਂ ਦੀਆਂ ਸਬਮਰਸੀਬਲ ਪੰਪਾਂ ਦੀਆਂ ਤਾਰਾਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।