26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਇਨਰਵੀਲ ਕਲੱਬ ਵਲੋਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ’ਚ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੰਡੀ

ਪਠਾਨਕੋਟ, 24 ਅਕਤੂਬਰ (ਸੰਧੂ)-ਸਥਾਨਕ ਖੇਡ ਸਟੇਡੀਅਮ ਵਿਚ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 13ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਇਨਰਵੀਲ ਕਲੱਬ ਪਠਾਨਕੋਟ ਵਲੋਂ ਪ੍ਰਧਾਨ ਮਿਨਲ ਘਈ ਦੀ ਅਗਵਾਈ ਹੇਠ ਖਿਡਾਰੀਆਂ ਦੀ ਸਹੂਲਤ ਲਈ ਪੀਣ ਵਾਲਾ ਪਾਣੀ, ਕੋਲਡ ਡਰਿੰਕਸ ਤੇ ਫਲ ਵੰਡੇ ਗਏ । ਸਟੇਡੀਅਮ ਪਹੁੰਚਣ ’ਤੇ ਕਲੱਬ ਮੈਂਬਰਾਂ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇ:) ਕਮਲਦੀਪ ਕੌਰ ਤੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵਲੋਂ ਗੁਲਦਸਤੇ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ।

ਅਜੀਤ ਡੈਸਕ 25-10-2026
ਪਠਾਨਕੋਟ, 24 ਅਕਤੂਬਰ (ਸੰਧੂ)-ਸਥਾਨਕ ਖੇਡ ਸਟੇਡੀਅਮ ਵਿਚ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 13ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਇਨਰਵੀਲ ਕਲੱਬ ਪਠਾਨਕੋਟ ਵਲੋਂ ਪ੍ਰਧਾਨ ਮਿਨਲ ਘਈ ਦੀ ਅਗਵਾਈ ਹੇਠ ਖਿਡਾਰੀਆਂ ਦੀ ਸਹੂਲਤ ਲਈ ਪੀਣ ਵਾਲਾ ਪਾਣੀ, ਕੋਲਡ ਡਰਿੰਕਸ ਤੇ ਫਲ ਵੰਡੇ ਗਏ । ਸਟੇਡੀਅਮ ਪਹੁੰਚਣ ’ਤੇ ਕਲੱਬ ਮੈਂਬਰਾਂ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇ:) ਕਮਲਦੀਪ ਕੌਰ ਤੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵਲੋਂ ਗੁਲਦਸਤੇ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ । ਇਸ ਮੌਕੇ ਮਿਨਲ ਘਈ ਨੇ ਦੱਸਿਆ ਕਿ ਇਨ੍ਹਾਂ ਖੇਡਾਂ ’ਚ ਧਾਰ ਖੇਤਰ ਤੇ ਪਠਾਨਕੋਟ ਅਧੀਨ ਆਉਂਦੇ ਸਰਕਾਰੀ ਸਕੂਲਾਂ ਦੇ ਲਗਭਗ 400 ਖਿਡਾਰੀ ਵੱਖ-ਵੱਖ ਖੇਡਾਂ ਵਿਚ ਭਾਗ ਲੈ ਰਹੇ ਹਨ । ਖਿਡਾਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਕਲੱਬ ਵਲੋਂ ਇਹ ਸੇਵਾ ਕੀਤੀ ਗਈ ਹੈ । ਇਸ ਮੌਕੇ ਕਲੱਬ ਸਕੱਤਰ ਸੁਚੇਤਾ, ਸੁਨੀਤਾ ਖੋਸਲਾ, ਮੁਸਕਾਨ ਵਰਮਾ ਅਤੇ ਸਟਾਫ਼ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਨਵ-ਨਿਯੁਕਤ ਪ੍ਰਧਾਨ ਬਰਾੜ ਵਲੋਂ ਸਿੱਖ ਨੈਸ਼ਨਲ ਕਾਲਜ ਦਾ ਦੌਰਾ ਅਗਲੀ ਖ਼ਬਰ ਗੋਲਡਨ ਪਬਲਿਕ ਸਕੂਲ ਦੇਹੜ ਦੇ ਵਿਦਿਆਰਥੀਆ ਨੇ ਧਾਰਮਿਕ ਪ੍ਰੀਖਿਆ ’ਚ ਮਾਰੀਆਂ ਮੱਲ੍ਹਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।