01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਤੀਸ਼ ਜੱਟ ਪੰਮਾ ਨੇ ਹਾਦਸੇ ਵਿਚ ਜ਼ਖ਼ਮੀ ਕੁਲਵਿੰਦਰ ਕੁਮਾਰ ਦੇ ਇਲਾਜ ਲਈ ਦਿੱਤੀ ਆਰਥਿਕ ਸਹਾਇਤਾ

ਨਰੋਟ ਜੈਮਲ ਸਿੰਘ, 31 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਪਿੰਡ ਬਾੜਵਾ ਦੇ ਵਸਨੀਕ ਕੁਲਵਿੰਦਰ ਕੁਮਾਰ ਦੇ ਪਿਛਲੇ ਦਿਨੀਂ ਸੜਕ ਹਾਦਸੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਦੇ ਇਲਾਜ ਲਈ ਕੁਲਵਿੰਦਰ ਕੁਮਾਰ ਦਾ ਪਰਿਵਾਰ ਅਸਮਰਥ ਹੁੰਦਾ ਵੇਖ ਕਾਂਗਰਸ ਦੇ ਨੌਜਵਾਨ ਆਗੂ ਸਤੀਸ਼ ਕੁਮਾਰ ਜੱਟ ਪੰਮਾ ਨੇ ਮਦਦ ਦਾ ਹੱਥ ਵਧਾਇਆ ਹੈ । ਅੱਜ ਕੁਲਵਿੰਦਰ ਕੁਮਾਰ ਦੀ ਮਾਤਾ ਤੇ ਪਰਿਵਾਰਕ ਮੈਂਬਰਾਂ ਨੇ ਸਤੀਸ਼ ਜੱਟ ਪੰਮਾ ਨਾਲ ਮੁਲਾਕਾਤ ਕੀਤੀ ।

ਅਜੀਤ ਡੈਸਕ 01-11-2026
ਨਰੋਟ ਜੈਮਲ ਸਿੰਘ, 31 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਪਿੰਡ ਬਾੜਵਾ ਦੇ ਵਸਨੀਕ ਕੁਲਵਿੰਦਰ ਕੁਮਾਰ ਦੇ ਪਿਛਲੇ ਦਿਨੀਂ ਸੜਕ ਹਾਦਸੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਦੇ ਇਲਾਜ ਲਈ ਕੁਲਵਿੰਦਰ ਕੁਮਾਰ ਦਾ ਪਰਿਵਾਰ ਅਸਮਰਥ ਹੁੰਦਾ ਵੇਖ ਕਾਂਗਰਸ ਦੇ ਨੌਜਵਾਨ ਆਗੂ ਸਤੀਸ਼ ਕੁਮਾਰ ਜੱਟ ਪੰਮਾ ਨੇ ਮਦਦ ਦਾ ਹੱਥ ਵਧਾਇਆ ਹੈ । ਅੱਜ ਕੁਲਵਿੰਦਰ ਕੁਮਾਰ ਦੀ ਮਾਤਾ ਤੇ ਪਰਿਵਾਰਕ ਮੈਂਬਰਾਂ ਨੇ ਸਤੀਸ਼ ਜੱਟ ਪੰਮਾ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਉਨ੍ਹਾਂ ਕੁਲਵਿੰਦਰ ਕੁਮਾਰ ਦੇ ਇਲਾਜ ਲਈ ਪਰਿਵਾਰ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ । ਇਸ ਮੌਕੇ ਪੀੜਤ ਪਰਿਵਾਰ ਨੇ ਸਤੀਸ਼ ਕੁਮਾਰ ਜੱਟ ਪੰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਔਖੇ ਸਮੇਂ ਵਿਚ ਮਿਲੀ ਇਹ ਸਹਾਇਤਾ ਉਨ੍ਹਾਂ ਲਈ ਵੱਡਾ ਸਹਾਰਾ ਹੈ । ਸਤੀਸ਼ ਜੱਟ ਪੰਮਾ ਨੇ ਕਿਹਾ ਕਿ ਇਨਸਾਨੀਅਤ ਦੇ ਨਾਤੇ ਸਾਨੂੰ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਭਾਈਵਾਲ ਬਣਨਾ ਚਾਹੀਦਾ ਹੈ । ਮੁਸ਼ਕਿਲ ਸਮੇਂ ’ਚ ਕਿਸੇ ਲੋੜਵੰਦ ਦੀ ਮਦਦ ਕਰਨ ਨਾਲ ਨਾ ਸਿਰਫ਼ ਉਸ ਦੇ ਦੁੱਖ ਨੂੰ ਘਟਾਉਣ ਵਿਚ ਸਹਾਇਤਾ ਮਿਲਦੀ ਹੈ , ਸਗੋਂ ਸਮਾਜ ਵਿਚ ਆਪਸੀ ਪਿਆਰ, ਸਾਂਝ ਅਤੇ ਭਾਈਚਾਰੇ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ । ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਇਕ ਨੇਕ ਕਾਰਜ ਹੈ ਤੇ ਹਰ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਇਸ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ । ਅੰਤ ਵਿਚ ਸਤੀਸ਼ ਜੱਟ ਪੰਮਾ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਕੁਲਵਿੰਦਰ ਕੁਮਾਰ ਜਲਦੀ ਸਿਹਤਮੰਦ ਹੋਣ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਔਖੀ ਘੜੀ ਵਿਚ ਹੌਸਲਾ ਮਿਲੇ ।
ਪਿਛਲੀ ਖ਼ਬਰ ਕਰਾਟੇ ਮੁਕਾਬਲੇ ’ਚ ਆਰੀਆ ਮਹਿਲਾ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਜਿੱਤੇ 4 ਤਗਮੇ ਅਗਲੀ ਖ਼ਬਰ ਕੌਮੀ ਮੰਚ ’ਤੇ ਚਮਕੀ ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀਆਂ ਦੀ ਪ੍ਰਤਿਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।