04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਦੀਨਾਨਗਰ, 3 ਨਵੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਅਵਾਂਖਾ ਦੀਨਾਨਗਰ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਤੇ ਸਕੱਤਰ ਮਧੁਰ ਭਾਸ਼ਿਣੀ ਦੀ ਪ੍ਰਧਾਨਗੀ ਹੇਠ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਭੂਮਿਕਾ ਮਹਾਜਨ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ।

ਕਿਡਜ਼ ਕੇਅਰ ਇੰਟਰਨੈਸ਼ਨਲ ’ਚ ਪ੍ਰਸ਼ਨੋਤਰੀ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਮੌਕੇ ਪ੍ਰਧਾਨ ਅਰਵਿੰਦ ਮਹਿਤਾ, ਸਕੱਤਰ ਮਧੁਰ ਭਾਸ਼ਿਣੀ ਤੇ ਹੋਰ। 04-11-2026
ਦੀਨਾਨਗਰ, 3 ਨਵੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਅਵਾਂਖਾ ਦੀਨਾਨਗਰ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਤੇ ਸਕੱਤਰ ਮਧੁਰ ਭਾਸ਼ਿਣੀ ਦੀ ਪ੍ਰਧਾਨਗੀ ਹੇਠ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਭੂਮਿਕਾ ਮਹਾਜਨ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਦੋ ਗਰੁੱਪਾਂ ਵਿਚ ਕਰਵਾਏ ਮੁਕਾਬਲਿਆਂ ਦੌਰਾਨ ਏ ਗਰੁੱਪ ਵਿਚ 5ਵੀਂ, 6ਵੀਂ ਅਤੇ 7ਵੀਂ ਜਮਾਤ ਅਤੇ ਬੀ ਗਰੁੱਪ ਵਿਚ 8ਵੀਂ, 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ। ਮੁਕਾਬਲਿਆਂ ਦੌਰਾਨ ਗਰੁੱਪ ਏ ਦੀਆਂ 6 ਟੀਮਾਂ ਵਿਚੋਂ ਟੀਮ ਡੀ ਹਨੂੰਮਾਨ ਦੇ ਵਿਦਿਆਰਥੀਆਂ ਕਨਵ, ਦਿਸ਼ੂ, ਆਰਵ ਗੁਪਤਾ, ਸੂਰਿਆ ਪ੍ਰਤਾਪ, ਯੁਵਰਾਜ ਤੇ ਗੁਰਲੀਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਟੀਮ ਐਫ ਰਾਮ ਦੇ ਵਿਦਿਆਰਥੀਆਂ ਵੰਸ਼ਿਕਾ, ਹੇਤਲ, ਪ੍ਰਸ਼ਾਂਤ, ਆਰੀਅਨ, ਹਰਗੁਣ ਅਤੇ ਕਨਿਸ਼ਕਾ ਨੇ ਦੂਜਾ ਸਥਾਨ ਅਤੇ ਟੀਮ ਈ ਸ਼ਿਵਾ ਦੇ ਵਿਦਿਆਰਥੀਆਂ ਪ੍ਰਾਚੀ, ਰਿਧਮ, ਵੰਸ਼, ਏਕਮ, ਯੁਵਰਾਜ ਸਿੰਘ ਤੇ ਵੈਸ਼ਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਗਰੁੱਪ ਬੀ ਦੀਆਂ ਟੀਮਾਂ ਦੇ ਮੁਕਾਬਲਿਆਂ ਵਿਚ ਟੀਮ-ਸੀ ਕ੍ਰਿਸ਼ਨਾ ਦੇ ਅਭਿਨਵ, ਰਿਧੀ, ਦਿਵਿਆਂਸ਼ੀ, ਤੇਜੇਂਦਰ, ਲਕਸ਼ਮੀ ਅਤੇ ਭੂਮਿਕਾ ਨੇ ਪਹਿਲਾ। ਟੀਮ-ਬੀ ਗਣੇਸ਼ ਦੇ ਆਦਿਆ, ਕ੍ਰਿਸ਼ਕਾ, ਅਨਾਹਿਤਾ, ਲਕਸ਼ਿਤਾ ਸ਼ਰਮਾ, ਜਾਗ੍ਰਿਤੀ ਤੇ ਪਨਵ ਨੇ ਦੂਜਾ ਅਤੇ ਟੀਮ-ਐਫ ਰਾਮ ਦੇ ਆਯੂਸ਼, ਅੰਮ੍ਰਿਤਦੀਪ, ਕੇਸ਼ਵ, ਲਕਸ਼ਿਤਾ, ਰਾਧੀਆ ਤੇ ਗੁੰਜਨ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਧਾਨ ਅਰਵਿੰਦ ਮਹਿਤਾ ਤੇ ਸਕੱਤਰ ਮਧੁਰ ਭਾਸਿਣੀ ਨੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਪ੍ਰੋਮਿਲਾ ਮਿਨਹਾਸ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਬਾਕੀ ਵੀ ਨਿਰਾਸ਼ ਨਾ ਹੋਣ ਸਗੋਂ ਅਗਲੇ ਟੀਚੇ ‘ਤੇ ਧਿਆਨ ਕੇਂਦਰਿਤ ਕਰਨ। ਪ੍ਰੋਗਰਾਮ ਦੀ ਮੇਜ਼ਬਾਨੀ ਦੀਆ ਤੇ ਅੰਕਿਤਾ ਨੇ ਕੀਤੀ, ਪੱਲਵੀ ਠਾਕੁਰ ਨੇ ਸਕੋਰਬੋਰਡ ਦਾ ਕੰਮ ਸੁਚਾਰੂ ਢੰਗ ਨਾਲ ਚਲਾਇਆ। ਇਸ ਮੌਕੇ ਡੀ.ਏ.ਵੀ. ਸਕੂਲ ਪ੍ਰਿੰਸੀਪਲ ਰਚਨਾ ਸੈਣੀ, ਵਿੰਗ ਇੰਚਾਰਜ ਪਾਇਲ ਸ਼ਰਮਾ, ਭਾਰਤੀ ਸ਼ਰਮਾ, ਪੂਜਾ ਲੁਧਰ ਤੇ ਸਕੂਲ ਦਾ ਪੂਰਾ ਸਟਾਫ ਮੌਜੂਦ ਰਿਹਾ।
ਪਿਛਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਵਿਚ ‘ਮੈਗਾ ਕਵਿਜ਼’ ਮੁਕਾਬਲਾ ਕਰਵਾ ਕੇ ਵਿਦਿਆਰਥੀਆਂ ਦੇ ਗਿਆਨ ਨੂੰ ਪਰਖਿਆ ਅਗਲੀ ਖ਼ਬਰ ਪੁਰਾਣਾ ਸ਼ਾਲਾ ਕਸਬੇ ਨੂੰ ‘ਆਪ’ ਦੀ ਸਰਕਾਰ ਵੇਲੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਨਹੀਂ ਮਿਲੀ ਕੋਈ ਗਰਾਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।