08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਇਸਾਈ ਭਾਈਚਾਰੇ ਨੂੰ ਰਾਜਨੀਤਿਕ ਪਾਰਟੀਆਂ ਨੇ ਹੁਣ ਤੱਕ ਅੱਖੋਂ-ਪਰੋਖੇ ਰੱਖਿਆ : ਰੌਸ਼ਨ ਜੋਸਫ

ਫ਼ਤਹਿਗੜ੍ਹ ਚੂੜੀਆਂ, 7 ਨਵੰਬਰ (ਅਵਤਾਰ ਸਿੰਘ ਰੰਧਾਵਾ)-ਪੰਜਾਬ ਦਾ ਇਸਾਈ ਭਾਈਚਾਰਾ ਕਾਂਗਰਸ, ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੀ ਸਮੇਂ-ਸਮੇਂ ਮਦਦ ਕਰ ਕੇ ਸਰਕਾਰ ਬਣਾਉਣ ਵਿਚ ਅਹਿਮ ਯੋਗਦਾਨ ਪਾਉਂਦਾ ਆਇਆ ਹੈ ਪਰ ਹਰੇਕ ਸਿਆਸੀ ਪਾਰਟੀ ਨੇ ਰਾਜਨੀਤਿਕ, ਸਮਾਜਿਕ, ਆਰਥਿਕ ਤੌਰ ’ਤੇ ਪਛੜੇ ਇਸ ਭਾਈਚਾਰੇ ਨੂੰ ਹਮੇਸ਼ਾ ਪਛਾੜ ਕੇ ਰੱਖਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਸੀਹ ਆਗੂ ਸ਼੍ਰੀ ਰੌਸ਼ਨ ਜੋਸਫ ਫ਼ਤਹਿਗੜ੍ਹ ਚੂੜੀਆਂ ਨੇ ਕੀਤਾ।

ਰੌਸ਼ਨ ਜੋਸਫ 08-11-2026
ਫ਼ਤਹਿਗੜ੍ਹ ਚੂੜੀਆਂ, 7 ਨਵੰਬਰ (ਅਵਤਾਰ ਸਿੰਘ ਰੰਧਾਵਾ)-ਪੰਜਾਬ ਦਾ ਇਸਾਈ ਭਾਈਚਾਰਾ ਕਾਂਗਰਸ, ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੀ ਸਮੇਂ-ਸਮੇਂ ਮਦਦ ਕਰ ਕੇ ਸਰਕਾਰ ਬਣਾਉਣ ਵਿਚ ਅਹਿਮ ਯੋਗਦਾਨ ਪਾਉਂਦਾ ਆਇਆ ਹੈ ਪਰ ਹਰੇਕ ਸਿਆਸੀ ਪਾਰਟੀ ਨੇ ਰਾਜਨੀਤਿਕ, ਸਮਾਜਿਕ, ਆਰਥਿਕ ਤੌਰ ’ਤੇ ਪਛੜੇ ਇਸ ਭਾਈਚਾਰੇ ਨੂੰ ਹਮੇਸ਼ਾ ਪਛਾੜ ਕੇ ਰੱਖਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਸੀਹ ਆਗੂ ਸ਼੍ਰੀ ਰੌਸ਼ਨ ਜੋਸਫ ਫ਼ਤਹਿਗੜ੍ਹ ਚੂੜੀਆਂ ਨੇ ਕੀਤਾ। ਉਨ੍ਹਾ ਕਿਹਾ ਕਿ ਜਦਕਿ ਪੰਜਾਬ ਦੇ ਕਰੀਬ 45 ਹਲਕਿਆਂ ਵਿਚ ਜਿੱਥੇ ਇਸਾਈ ਵੋਟਰਾਂ ਦੀ ਗਿਣਤੀ 10 ਤੋਂ 55 ਹਜ਼ਾਰ ਤੱਕ ਮੰਨੀ ਜਾ ਰਹੀ ਹੈ ਜਿੱਥੇ ਜਿੱਤ-ਹਾਰ ਦਾ ਫ਼ੈਸਲਾ ਵੀ ਇਸਾਈ ਵੋਟਾਂ ਨਾਲ ਹੁੰਦਾ ਹੈ ਤੇ ਸਰਕਾਰਾਂ ਬਣਦੀਆਂ ਹਨ ਪਰ ਬਾਵਜੂਦ ਇਸ ਦੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਇਸਾਈ ਆਗੂਆਂ ਨੂੰ ਯੋਗ ਨੁਮਾਇੰਦੀਆਂ ਤੋਂ ਵਾਂਝੇ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਸਿਰ ’ਤੇ ਆ ਗਿਆ ਹੈ, ਪਰ ਹਮੇਸ਼ਾ ਦੀ ਤਰ੍ਹਾਂ ਇਸਾਈ ਭਾਈਚਾਰੇ ਨਾਲ ਹੁੰਦੇ ਆਏ ਪੱਖਪਾਤ ਦੀ ਲੜੀ ਨੂੰ ਅੱਗੇ ਤੋਰਦਿਆਂ ਕਿਸੇ ਵੀ ਪਾਰਟੀ ਦੇ ਸੀਨੀਅਰ ਲੀਡਰਾਂ ਤੇ ਹਾਈਕਮਾਂਡ ਦੀ ਹਾਲੇ ਤੱਕ ਇਸਾਈ ਭਾਈਚਾਰੇ ਉੱਪਰ ਸਵੱਲੀ ਨਜ਼ਰ ਨਹੀਂ ਪੈ ਰਹੀ।
ਪਿਛਲੀ ਖ਼ਬਰ ਜੀ.ਐੱਸ. ਇੰਟਰਨੈਸ਼ਨਲ ਸਕੂਲ ਭਗਵਾਨਪੁਰ ਵਿਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਪ੍ਰੇਮ ਪਬਲਿਕ ਸਕੂਲ ਵਿਖੇ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।