15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਮਾਜ ਸੇਵਾ ਦੇ ਕਾਰਜਾਂ ਤੋਂ ਖੁਸ਼ ਹੋ ਕੇ ਲੋਕ ਭਗਵਾਨਪੁਰ ਟੀਮ ਦਾ ਕਰ ਰਹੇ ਸਹਿਯੋਗ: ਡਾ.ਅਮਨਦੀਪ ਕੌਰ ਭਗਵਾਨਪੁਰ

ਕਲਾਨੌਰ, 15 ਨਵੰਬਰ (ਪੁਰੇਵਾਲ)-ਪਿੰਡ ਬਖ਼ਸੀਵਾਲ ’ਚ ਜਗਦੀਪ ਸਿੰਘ ਜੱਗੂ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਈ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਟੀਮ ਭਗਵਾਨਪੁਰ ਦੇ ਨੁਮਾਇੰਦੇ ਡਾ. ਅਮਨਦੀਪ ਕੌਰ ਭਗਵਾਨਪੁਰ ਅਤੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਦਾ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

ਅਜੀਤ ਡੈਸਕ 16-11-2026
ਕਲਾਨੌਰ, 15 ਨਵੰਬਰ (ਪੁਰੇਵਾਲ)-ਪਿੰਡ ਬਖ਼ਸੀਵਾਲ ’ਚ ਜਗਦੀਪ ਸਿੰਘ ਜੱਗੂ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਈ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਟੀਮ ਭਗਵਾਨਪੁਰ ਦੇ ਨੁਮਾਇੰਦੇ ਡਾ. ਅਮਨਦੀਪ ਕੌਰ ਭਗਵਾਨਪੁਰ ਅਤੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਦਾ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਡਾ. ਭਗਵਾਨਪੁਰ ਨੇ ਕਿਹਾ ਕਿ ਟੀਮ ਵਲੋਂ ਸਮਾਜ ਭਲਾਈ ਕੰਮਾਂ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਮੌਕੇ ਆਰਥਿਕ ਸਹਾਇਤਾ,ਇਲਾਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੀ ਸੇਵਾ ਅਤੇ ਸਹਿਯੋਗ ਲਈ ਵੀ ਆਰਥਿਕ ਮਦਦ ਤੇ ਲੋਕਾਂ ਨਾਲ ਸਿਧਾ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾ ਰਿਹਾ ਹੈ ਤੇ ਮੀਟਿੰਗਾਂ ਰਾਹੀਂ ਵੱਡੀ ਗਿਣਤੀ ’ਚ ਲੋਕ ਟੀਮ ਨਾਲ ਜੁੜ ਰਹੇ ਹਨ। ਡਾ. ਅਮਨਦੀਪ ਕੌਰ ਭਗਵਾਨਪੁਰ ਨੇ ਦੱਸਿਆ ਕਿ ਪਿੰਡ ਬਖਸ਼ੀਵਾਲ ਤੋਂ ਜਗਦੀਪ ਸਿੰਘ ਜੱਗੂ ਤੇ ਮਾਤਾ ਬਲਜੀਤ ਕੌਰ ਮੈਂਬਰ ਬਲਾਕ ਸੰਮਤੀ ਆਪਣੇ ਦਰਜ਼ਨਾਂ ਸਹਿਯੋਗੀਆਂ ਸਮੇਤ ਟੀਮ ਭਗਵਾਨਪੁਰ ’ਚ ਸ਼ਾਮਿਲ ਹੋਏ ਹਨ ਜਿੰਨ੍ਹਾਂ ਦਾ ਸਿਰੋਪਾਓ ਪਾ ਕੇ ਭਗਵਾਨਪੁਰ ਪਰਿਵਾਰ ’ਚ ਸ਼ਾਮਲ ਕੀਤਾ ਹੈ।
ਪਿਛਲੀ ਖ਼ਬਰ ਝੋਨੇ ਦਾ ਗਲਤ ਬੀਜ ਦੇਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪਿੰਡ ਸਰਵਾਲੀ ਵਿਖੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।