22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਇੱਟਾਂ ਦਾ ਰੇਟ ਜ਼ਿਆਦਾ ਹੋਣ ਕਾਰਨ ਲੋਕਾਂ ’ਚ ਭਾਰੀ ਰੋਸ

ਤਾਰਾਗੜ੍ਹ, 21 ਨਵੰਬਰ (ਸੋਹਨ ਲਾਲ)- ਇੱਟਾਂ ਦਾ ਜ਼ਿਆਦਾ ਰੇਟ ਹੋਣ ਕਾਰਨ ਲੋਕਾਂ ਨੂੰ ਮਕਾਨ ਬਣਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ।

ਅਜੀਤ ਡੈਸਕ 22-11-2026
ਤਾਰਾਗੜ੍ਹ, 21 ਨਵੰਬਰ (ਸੋਹਨ ਲਾਲ)- ਇੱਟਾਂ ਦਾ ਜ਼ਿਆਦਾ ਰੇਟ ਹੋਣ ਕਾਰਨ ਲੋਕਾਂ ਨੂੰ ਮਕਾਨ ਬਣਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ । ਜਿਸ ਕਾਰਨ ਭੱਠੇ ਦੇ ਮਾਲਕ ਆਪਣੀ ਮਨਮਰਜ਼ੀ ਨਾਲ ਇੱਟਾਂ ਦੇ ਰੇਟ ਤਹਿ ਕਰਦੇ ਹਨ । ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਹੈ । ਲੋਕਾਂ ਦਾ ਕਹਿਣਾ ਹੈ ਕਿ ਇਕ ਹਫਤਾ ਪਹਿਲਾਂ ਇੱਟ ਦਾ ਰੇਟ 10 ਹਜ਼ਾਰ ਸੀ ਤੇ ਹੁਣ ਭੱਠੇ ਦੇ ਮਾਲਕਾਂ ਨੇ 12 ਹਜ਼ਾਰ ਤੋਂ ਵੀ ਵੱਧ ਕਰ ਦਿੱਤਾ ਹੈ । ਗਰੀਬ ਪਰਿਵਾਰ ਹੁਣ ਘਰ ਕਿਵੇਂ ਬਣ ਸਕਦਾ ਹੈ । ਇੱਟ ਦਾ ਰੇਟ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ । ਜਦੋਂ ਇਕ ਭੱਠੇ ਦੇ ਮਾਲਕ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਲਾ ਜ਼ਿਆਦਾ ਮਹਿੰਗਾ ਹੋਣ ਕਾਰਨ ਅਸੀਂ ਰੇਟ ਵਧਾ ਰਹੇ ਹਾਂ । ਲੋਕਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇੱਟ ਦਾ ਰੇਟ ਘਟਾਇਆ ਜਾਵੇ ਤਾਂ ਜੋ ਲੋਕ ਆਪਣੇ ਘਰ ਆਸਾਨੀ ਨਾਲ ਬਣਾ ਸਕਣ ।
ਪਿਛਲੀ ਖ਼ਬਰ ਚੈੱਕ ਮਾਮਲਿਆਂ ਦੇ ਨਿਪਟਾਰੇ ਲਈ ਪਠਾਨਕੋਟ ਵਿਖੇ ਵਿਸ਼ੇਸ਼ ਲੋਕ ਅਦਾਲਤ ਲਗਾਈ ਅਗਲੀ ਖ਼ਬਰ ਜ਼ਿਲ੍ਹਾ ਪਠਾਨਕੋਟ ਦੇ ਸਾਰੇ 594 ਪੋਲਿੰਗ ਬੂਥਾਂ ’ਤੇ ਲੱਗਣਗੇ ਅੱਜ ਵਿਸ਼ੇਸ਼ ਕੈਂਪ * ਬੀ.ਐਲ.ਓਜ਼ ਸਵੇਰੇ 10 ਤੋਂ ਸ਼ਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।