26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪ੍ਰਸਿੱਧ ਇਤਿਹਾਸਕਾਰ ਤੇ ਲੇਖਕ ਮਨਜੀਤ ਸਿੰਘ ਟਾਂਡਾ ਦੀ ਪਤਨੀ ਦੀ ਬਰਸੀ ਮਨਾਈ

ਗੁਰਦਾਸਪੁਰ, 25 ਨਵੰਬਰ (ਚੱਕਰਾਜਾ)-ਪ੍ਰਸਿੱਧ ਇਤਿਹਾਸਕਾਰ ਤੇ ਲੇਖਕ ਮਨਜੀਤ ਸਿੰਘ ਟਾਂਡਾ ਦੀ ਪਤਨੀ ਸਵ: ਗੁਰਬਚਨ ਕੌਰ ਦੀ ਬਰਸੀ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਤਿੱਬੜੀ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

* ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਸਾਹਿਤਕਾਰ ਬਲਵਿੰਦਰ ਬਾਲਮ 26-11-2026
ਗੁਰਦਾਸਪੁਰ, 25 ਨਵੰਬਰ (ਚੱਕਰਾਜਾ)-ਪ੍ਰਸਿੱਧ ਇਤਿਹਾਸਕਾਰ ਤੇ ਲੇਖਕ ਮਨਜੀਤ ਸਿੰਘ ਟਾਂਡਾ ਦੀ ਪਤਨੀ ਸਵ: ਗੁਰਬਚਨ ਕੌਰ ਦੀ ਬਰਸੀ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਤਿੱਬੜੀ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰਬਾਣੀ ਕੀਰਤਨ ਦੇ ਬਾਅਦ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਵੱਖ ਵੱਖ ਬੁਲਾਰਿਆਂ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਸਾਹਿਤਕਾਰ ਬਲਵਿੰਦਰ ਬਾਲਮ ਨੇ ਗੁਰਬਚਨ ਕੌਰ ਦੀ ਜੀਵਨਸ਼ੈਲੀ ਬਾਰੇ ਚਾਨਣਾ ਪਾਇਆ। ਆਖੀਰ ਵਿਚ ਮਨਜੀਤ ਸਿੰਘ ਟਾਂਡਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੇਜਰ ਅਮਰੀਕ ਸਿੰਘ, ਬਾਵਾ ਸਿੰਘ ਨਾਇਬ ਤਹਿਸੀਲਦਾਰ, ਬਲਬੀਰ ਸਿੰਘ ਸਾਬਕਾ ਡਿਪਟੀ, ਜਗਜੀਤ ਸਿੰਘ ਅਲੂਣਾ, ਪਰਵਿੰਦਰ ਸਿੰਘ ਬੈਂਸ, ਗੁਰਨਾਮ ਸਿੰਘ ਲੁਬਾਣਾ, ਸੁਲੱਖਣ ਸਿੰਘ ਸਰਪੰਚ ਨਵਾਂ ਸ਼ਾਲਾ, ਰਣਜੀਤ ਸਿੰਘ, ਕੈਪਟਨ ਚਰਨਜੀਤ ਸਿੰਘ ਟਾਂਡਾ, ਕੈਪਟਨ ਗੁਰਮੇਲ ਸਿੰਘ ਮੁਕੇਰੀਆਂ, ਇੰਜੀ. ਹਰਦੀਪ ਸਿੰਘ, ਜਥੇਦਾਰ ਦਲੀਪ ਸਿੰਘ, ਬੇਟੀ ਅਮਨਪ੍ਰੀਤ ਕੌਰ, ਕੈਪਟਨ ਜਰਨੈਲ ਸਿੰਘ, ਮੁੱਖ ਗ੍ਰੰਥੀ ਸੁਰਜੀਤ ਸਿੰਘ , ਕੈਪਟਨ ਕੁਮਾਰ ਸਿੰਘ, ਸੂਬੇਦਾਰ ਮੰਗਲ ਸਿੰਘ, ਬੀਬੀ ਪਰਮਜੀਤ ਕੌਰ, ਹਰਭਜਨ ਸਿੰਘ ਨਵਾਂ ਸ਼ਾਲਾ, ਜੋਗਿੰਦਰ ਸਿੰਘ, ਗੁਰਪ੍ਰਸ਼ਾਦ ਸਿੰਘ ਤੇ ਇੰਸਪੈਕਟਰ ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੋਲਡਨ ਗਰੁੱਪ ਵਿਖੇ ਵਿਸ਼ਵ ਫਾਰਮਾਸਿਸਟ ਹਫ਼ਤਾ ਮਨਾਇਆ ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਚਾਰ ਰੋਜ਼ਾ ਸਪੋਰਟਸ ਮੀਟ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।