26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ-ਭਾਜਪਾ ਗੱਠਜੋੜ ਪੰਜਾਬ ਅੰਦਰ ਨਵਾਂ ਇਤਿਹਾਸ ਕਾਇਮ ਕਰੇਗੀ- ਚਾਵਲਾ, ਕਾਕੀ, ਬਿੱਟਾ

ਗੁਰਦਾਸਪੁਰ, 25 ਨਵੰਬਰ (ਅਸ਼ੋਕ ਸ਼ਰਮਾ)- ਪੰਜਾਬ ਅੰਦਰ ਅਕਾਲੀ-ਭਾਜਪਾ ਗੱਠਜੋੜ ਹੋਣ ਨਾਲ ਭਾਜਪਾ ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਅਤੇ 6 ਸਾਲ ਬਾਅਦ ਗੱਠਜੋੜ ਹੋਣ ਨਾਲ ਪੰਜਾਬ ਅੰਦਰ ਨਵਾਂ ਇਤਿਹਾਸ ਕਾਇਮ ਹੋਵੇਗਾ, ਜਿਸ ਨਾਲ ਬਾਕੀ ਪਾਰਟੀਆਂ ਦੇ ਹੋਸ਼ ਉਡ ਜਾਣਗੇ। ਇਸ ਸਬੰਧ ਵਿਚ ਪੁਰਾਣਾ ਸ਼ਾਲਾ ਵਿਖੇ ਭਾਜਪਾ ਤੇ ਅਕਾਲੀ ਆਗੂ ਇਕੱਠੇ ਹੋਏ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦੀਨਾਨਗਰ ਤੋਂ ਇੰਚਾਰਜ ਕਮਲਜੀਤ ਚਾਵਲਾ, ਹਲਕਾ ਇੰਚਾਰਜ ਕਾਦੀਆਂ ਕੰਵਲਪ੍ਰੀਤ ਸਿੰਧ ਕਾਕੀ ਅਤੇ ਭਾਜਪਾ ਆਗੂ ਤੇ ਨੈਸ਼ਨਲ ਓ.

ਅਜੀਤ ਡੈਸਕ 26-11-2026
ਗੁਰਦਾਸਪੁਰ, 25 ਨਵੰਬਰ (ਅਸ਼ੋਕ ਸ਼ਰਮਾ)- ਪੰਜਾਬ ਅੰਦਰ ਅਕਾਲੀ-ਭਾਜਪਾ ਗੱਠਜੋੜ ਹੋਣ ਨਾਲ ਭਾਜਪਾ ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਅਤੇ 6 ਸਾਲ ਬਾਅਦ ਗੱਠਜੋੜ ਹੋਣ ਨਾਲ ਪੰਜਾਬ ਅੰਦਰ ਨਵਾਂ ਇਤਿਹਾਸ ਕਾਇਮ ਹੋਵੇਗਾ, ਜਿਸ ਨਾਲ ਬਾਕੀ ਪਾਰਟੀਆਂ ਦੇ ਹੋਸ਼ ਉਡ ਜਾਣਗੇ। ਇਸ ਸਬੰਧ ਵਿਚ ਪੁਰਾਣਾ ਸ਼ਾਲਾ ਵਿਖੇ ਭਾਜਪਾ ਤੇ ਅਕਾਲੀ ਆਗੂ ਇਕੱਠੇ ਹੋਏ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦੀਨਾਨਗਰ ਤੋਂ ਇੰਚਾਰਜ ਕਮਲਜੀਤ ਚਾਵਲਾ, ਹਲਕਾ ਇੰਚਾਰਜ ਕਾਦੀਆਂ ਕੰਵਲਪ੍ਰੀਤ ਸਿੰਧ ਕਾਕੀ ਅਤੇ ਭਾਜਪਾ ਆਗੂ ਤੇ ਨੈਸ਼ਨਲ ਓ.ਬੀ.ਸੀ ਰਾਸ਼ਟਰੀ ਕਾਰਜਕਾਰੀ ਮੈਂਬਰ ਰਜਿੰਦਰ ਬਿੱਟਾ ਨੇ ਇਕ ਦੂਜੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਗੱਠਜੋੜ ਦੀ ਸਰਕਾਰ ਲਗਪਗ ਬਣਨਾ ਤੈਅ ਹੈ ਅਤੇ ਇਸ ਨਾਲ ਪੰਜਾਬ ਦੀ ਜਨਤਾ ਕਾਫੀ ਖੁਸ਼ ਹੈ, ਕਿਉਂਕਿ ਲੋਕ ਮੌਜੂਦਾ ਸਰਕਾਰ ਤੋਂ ਦੁਖੀ ਹੋ ਗਏ ਹਨ ਅਤੇ ਉਹ ਹੁਣ ਤਬਦੀਲੀ ਚਾਹੁੰਦੇ ਹਨ। ਜਿਸ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਵੱਡੀ ਤਬਦੀਲੀ ਹੋਣ ਦੀ ਆਸ ਹੈ। ਇਸ ਮੌਕੇ ਭਾਜਪਾ ਵਰਕਰਾਂ ਤੇ ਅਕਾਲੀ ਆਗੂਆਂ ਨੇ ਖੁਸ਼ੀ ਵਿਚ ਲੱਡੂ ਵੰਡ ਕੇ ਮੂੰਹ ਮਿੱਠਾ ਕੀਤਾ। ਇਸ ਮੌਕੇ ਸਰਬਜੀਤ ਸਿੰਘ ਲਾਲੀਆ ਸਰਕਲ ਪ੍ਰਧਾਨ ਪੁਰਾਣਾ ਸ਼ਾਲਾ, ਬਾਬਾ ਜੋਗਰਾਜ ਸਿੰਘ, ਰਣਜੀਤ ਸਿੰਘ ਰਾਣਾ, ਸੰਦੀਪ ਠਾਕੁਰ ਮੰਡਲ ਪ੍ਰਧਾਨ, ਪ੍ਰਭਾਤ ਸਿੰਘ ਜਗਤਪੁਰ, ਹਰਦੀਪ ਸਿੰਘ ਮੇਘੀਆਂ, ਸੁਰਿੰਦਰ ਸਿੰਘ ਮੇਘੀਆਂ, ਅਸ਼ਵਨੀ ਕੁਮਾਰ ਬੰਟੀ, ਨਵਜੋਤ ਸਿੰਘ ਸੋਨੂੰ, ਹਰਪ੍ਰੀਤ ਸਿੰਘ ਸੈਣੀ, ਠਾਕੁਰ ਗਗਨ ਸਿੰਘ ਨੌਸ਼ਹਿਰਾ, ਪੁਸ਼ਪਿੰਦਰ ਸਿੰਘ ਕਾਟਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਐਮ.ਐਲ. ਪੁਰੀ ਚਿਲਡਰਨ ਹਾਈ ਸਕੂਲ ’ਚ ਸ੍ਰੀ ਸੱਤਿਆ ਸਾਂਈਂ ਦਾ 101ਵਾਂ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਦਕੋਹਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।