27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਰਾਸ਼ਟਰੀ ਰਾਜਮਾਰਗ ’ਤੇ ਫਲਾਈਓਵਰ ਦੀ ਚੱਲ ਰਹੀ ਮੁਰੰਮਤ ਨੇ ਵਧਾਈਆਂ ਮੁਸ਼ਕਿਲਾਂ ਟਰੈਫਿਕ ਸਮੱਸਿਆ ਦਾ ਬੁਰਾ ਹਾਲ, ਬੱਸ ਸਟੈਂਡ ’ਤੇ ਨਹੀਂ ਜਾ ਰਹੀਆਂ ਬੱਸਾਂ

ਗੁਰਦਾਸਪੁਰ, 27 ਨਵੰਬਰ (ਚੱਕਰਾਜਾ)- ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਗੁਰਦਾਸਪੁਰ ਦੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਦੇ ਨੇੜੇ ਚੱਲ ਰਹੇ ਫਲਾਈ ਓਵਰ ਦੀ ਮੁਰੰਮਤ ਦੇ ਕੰਮ ਨੇ ਲੋਕਾਂ ਦੀਆਂ ਖਾਸ ਕਰ ਬੱਸ ਸਟੈਂਡ ਦੇ ਅੰਦਰ ਅਤੇ ਬਾਹਰ ਸਥਿਤ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਕਰੀਬ ਪੰਜ ਦਿਨਾਂ ਤੋਂ ਇਸ ਫਲਾਈਓਵਰ ਦੀ ਮੁਰੰਮਤ ਚੱਲ ਰਹੀ ਹੈ।

ਅਜੀਤ ਡੈਸਕ 28-11-2026
ਗੁਰਦਾਸਪੁਰ, 27 ਨਵੰਬਰ (ਚੱਕਰਾਜਾ)- ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਗੁਰਦਾਸਪੁਰ ਦੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਦੇ ਨੇੜੇ ਚੱਲ ਰਹੇ ਫਲਾਈ ਓਵਰ ਦੀ ਮੁਰੰਮਤ ਦੇ ਕੰਮ ਨੇ ਲੋਕਾਂ ਦੀਆਂ ਖਾਸ ਕਰ ਬੱਸ ਸਟੈਂਡ ਦੇ ਅੰਦਰ ਅਤੇ ਬਾਹਰ ਸਥਿਤ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਕਰੀਬ ਪੰਜ ਦਿਨਾਂ ਤੋਂ ਇਸ ਫਲਾਈਓਵਰ ਦੀ ਮੁਰੰਮਤ ਚੱਲ ਰਹੀ ਹੈ। ਪਹਿਲਾਂ ਅਫਵਾਹ ਇਹ ਉੱਡੀ ਸੀ ਕਿ ਫਲਾਈਓਵਰ ਬੈਠ ਗਿਆ ਹੈ ਜਿਸ ਕਾਰਨ ਇਸ ਦੀ ਇਕ ਸਾਈਡ ਗੁਰਦਾਸਪੁਰ ਤੋਂ ਪਠਾਨਕੋਟ ਜਾਣ ਵਾਲੇ ਵਨਵੇਅ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਪਰ ਬਾਅਦ ਵਿਚ ਗੱਲ ਨਿਕਲ ਕੇ ਸਾਹਮਣੇ ਆਈ ਕਿ ਫਲਾਈਓਵਰ ਬੈਠਾ ਨਹੀਂ ਹੈ, ਸਿਰਫ ਅਹਿਤਿਆਤ ਦੇ ਤੌਰ ’ਤੇ ਇਸ ਦੀ ਮੁਰੰਮਤ ਚੱਲ ਰਹੀ ਹੈ ਪਰ ਇਸ ਮੁਰੰਮਤ ਕਾਰਨ ਪਠਾਨਕੋਟ ਜਾਣ ਵਾਲੀ ਆਵਾਜਾਈ ਪੁੱਲ ਦੇ ਹੇਠਾਂ ਤੋਂ ਕਰ ਦਿੱਤੀ ਗਈ ਹੈ ਜਿਸ ਕਾਰਨ ਭਾਰੀ ਟਰੈਫਿਕ ਸਮੱਸਿਆ ਪੈਦਾ ਹੋ ਗਈ ਹੈ, ਕਿਉਂਕਿ ਇਹ ਰੋਡ ਮੁਕੇਰੀਆ ਨੂੰ ਵੀ ਜਾਂਦਾ ਹੈ ਤੇ ਇਸ ਰੋਡ ’ਤੇ ਕਾਫੀ ਟਰੈਫਿਕ ਹੁੰਦੀ ਹੈ। ਦੂਜੇ ਪਾਸੇ ਬੱਸ ਸਟੈਂਡ ਦੇ ਅੰਦਰ ਬੱਸਾਂ ਨਾ ਜਾਣ ਕਾਰਨ ਸਵਰੀਆਂ ਨੂੰ ਬਾਹਰ ਹੀ ਵੱਖ-ਵੱਖ ਚੌਕਾਂ ਵਿਚ ਉਤਾਰ ਦਿੱਤਾ ਜਾਂਦਾ ਹੈ ਜਿਸ ਕਾਰਨ ਬੱਸ ਸਟੈਂਡ ਦੇ ਅੰਦਰ ਤੇ ਬਾਹਰ ਦੁਕਾਨਦਾਰ ਵੀ ਪਰੇਸ਼ਾਨ ਹਨ ਕਿਉਂਕਿ ਬੱਸ ਸਟੈਂਡ ਦੇ ਅੰਦਰ ਦੇ ਦੁਕਾਨਦਾਰ 40 ਤੋਂ 50 ਹਜ਼ਾਰ ਰੁਪਏ ਮਹੀਨੇ ਦਾ ਠੇਕਾ ਭਰਦੇ ਸਨ ਪਰ ਪੰਜ ਦਿਨਾਂ ਤੋਂ ਸਵਾਰੀਆਂ ਨਾ ਹੋਣ ਕਾਰਨ ਉਹ ਵਿਹਲੇ ਬੈਠੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਮੁਰੰਮਤ ਦਾ ਕੰਮ 15 ਦਿਨ ਹੋਰ ਚੱਲੇਗਾ। ਦੁਕਾਨਦਾਰਾਂ ਲਈ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਟਰੈਫਿਕ ਦਾ ਕੋਈ ਅਜਿਹਾ ਹੱਲ ਕੱਢਿਆ ਜਾਏ ਕਿ ਬੱਸਾਂ ਬੱਸ ਸਟੈਂਡ ਦੇ ਅੰਦਰ ਆਉਣੀਆਂ ਸ਼ੁਰੂ ਹੋਣ ਅਤੇ ਉਹ ਵੀ ਆਪਣੀ ਰੋਜ਼ੀ ਰੋਟੀ ਕਮਾ ਸਕਣ ਅਤੇ ਦੁਕਾਨਾਂ ਦੇ ਕਿਰਾਏ ਦਾ ਭੁਗਤਾਨ ਕਰ ਸਕਣ।
ਪਿਛਲੀ ਖ਼ਬਰ ਗੁਰਦਾਸਪੁਰ ਦੇ ਨਵੇਂ ਐੱਸ.ਐੱਸ.ਪੀ. ਨੇ ਸੰਭਾਲਿਆ ਚਾਰਜ ਅਗਲੀ ਖ਼ਬਰ ਕੌਮੀ ਡੇਅਰੀ ਮੇਲੇ ਦੇ ਦੂਜੇ ਦਿਨ 30 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤੀ ਸ਼ਿਰਕਤ, 180 ਤੋਂ ਵੱਧ ਪਸ਼ੂ ਬਣੇ ਖਿੱਚ ਦਾ ਕੇਂਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।