28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਅਦਾਲਤ ਦੇ ਆਦੇਸ਼ ’ਤੇ ਪੈਲ਼ੀ ’ਤੇ ਕਬਜ਼ਾ ਦਿਵਾਉਣ ਪਹੁੰਚੀ ਪੁਲਿਸ, ਕਬਜ਼ਾਧਾਰੀ ਬਜ਼ੁਰਗ ਨੇ ਨਿਗਲੀ ਜ਼ਹਿਰੀਲੀ ਦਵਾਈ

ਗੁਰਦਾਸਪੁਰ, 27 ਨਵੰਬਰ (ਚੱਕਰਾਜਾ)- ਗੁਰਦਾਸਪੁਰ ਦੇ ਪਿੰਡ ਮਸੀਤ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਕਈ ਸਾਲਾਂ ਤੋਂ ਜ਼ਮੀਨ ’ਤੇ ਫਸਲ ਬੀਜ ਰਹੇ ਇਕ ਬਜ਼ੁਰਗ ਨੇ ਉਦੋਂ ਜ਼ਹਿਰੀਲੀ ਦਵਾਈ ਨਿਗ਼ਲ ਲਈ, ਜਦੋਂ ਉਸ ਦੀ ਪੈਲ਼ੀ ’ਤੇ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਦੂਜੀ ਧਿਰ ਨੂੰ ਕਬਜ਼ਾ ਦਿਵਾਉਣ ਲਈ ਪੁਲਿਸ ਅਧਿਕਾਰੀ ਤੇ ਕਰਮਚਾਰੀ ਪਹੁੰਚੇ ਸਨ। ਦਵਾਈ ਨਿਗਲਣ ਤੋਂ ਬਾਅਦ ਸ਼ਾਮ ਲਾਲ ਨਾਮਕ ਬਜ਼ੁਰਗ ਸਰਕਾਰੀ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।

ਅਜੀਤ ਡੈਸਕ 28-11-2026
ਗੁਰਦਾਸਪੁਰ, 27 ਨਵੰਬਰ (ਚੱਕਰਾਜਾ)- ਗੁਰਦਾਸਪੁਰ ਦੇ ਪਿੰਡ ਮਸੀਤ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਕਈ ਸਾਲਾਂ ਤੋਂ ਜ਼ਮੀਨ ’ਤੇ ਫਸਲ ਬੀਜ ਰਹੇ ਇਕ ਬਜ਼ੁਰਗ ਨੇ ਉਦੋਂ ਜ਼ਹਿਰੀਲੀ ਦਵਾਈ ਨਿਗ਼ਲ ਲਈ, ਜਦੋਂ ਉਸ ਦੀ ਪੈਲ਼ੀ ’ਤੇ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਦੂਜੀ ਧਿਰ ਨੂੰ ਕਬਜ਼ਾ ਦਿਵਾਉਣ ਲਈ ਪੁਲਿਸ ਅਧਿਕਾਰੀ ਤੇ ਕਰਮਚਾਰੀ ਪਹੁੰਚੇ ਸਨ। ਦਵਾਈ ਨਿਗਲਣ ਤੋਂ ਬਾਅਦ ਸ਼ਾਮ ਲਾਲ ਨਾਮਕ ਬਜ਼ੁਰਗ ਸਰਕਾਰੀ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਬਜ਼ੁਰਗ ਸ਼ਾਮ ਲਾਲ ਦੇ ਪੁੱਤਰ ਨਵੀਨ ਸ਼ਰਮਾ ਦਾ ਦੋਸ਼ ਹੈ ਕਿ ਉਨ੍ਹਾਂ ਦੀ ਜ਼ਮੀਨ ਨੂੰ ਧੋਖੇ ਨਾਲ ਹੜੱਪਿਆ ਜਾ ਰਿਹਾ ਹੈ ਜਿਸ ਕਾਰਨ ਉਸ ਦੇ ਪਿਤਾ ਸ਼ਾਮ ਲਾਲ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਗਿਆ ਤੇ ਉਸ ਨੇ ਪੁਲਿਸ ਦੀ ਮੌਜੂਦਗੀ ਵਿਚ ਹੀ ਜ਼ਹਿਰੀਲੀ ਦਵਾਈ ਨਿਗਲ ਲਈ ਸੀ। ਪੁਲਿਸ ਕਰਮਚਾਰੀਆਂ ਵਲੋਂ ਉਨ੍ਹਾਂ ਦੇ ਮੂੰਹ ਵਿਚੋ ਸਲਫਾਸ ਦੀਆਂ ਗੋਲੀਆਂ ਕੱਢੀਆਂ ਗਈਆਂ ਪਰ ਕੁਝ ਗੈਸ ਉਨ੍ਹਾਂ ਦੇ ਸਰੀਰ ਦੇ ਅੰਦਰ ਜਾ ਚੁੱਕੀ ਸੀ। ਜਿਸ ਵੇਲੇ ਇਹ ਸਭ ਹੋਇਆ ਉਸ ਵੇਲੇ ਉਹ ਆਪਣੀ ਦੁਕਾਨ ’ਤੇ ਸੀ ਤੇ ਸੂਚਨਾ ਮਿਲਣ ’ਤੇ ਉਹ ਤੁਰੰਤ ਆਪਣੀ ਪੈਲ਼ੀ ਵਿਚ ਪਹੁੰਚੇ ਤੇ ਆਪਣੇ ਪਿਤਾ ਨੂੰ ਹਸਪਤਾਲ ਲੈ ਕੇ ਗਏ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿਤਾ ਨੇ ਕਿਸੇ ਕੋਲੋਂ ਕਰਜ਼ਾ ਲਿਆ ਸੀ ਜੋ ਵਿਆਜ ਸਮੇਤ ਮੋੜ ਦਿੱਤਾ ਸੀ ਪਰ ਉਸ ਵਿਅਕਤੀ ਨੇ ਕਾਗਜ਼ ਵਾਪਸ ਨਹੀਂ ਕੀਤੇ ਅਤੇ ਕੇਸ ਅਦਾਲਤ ’ਚ ਲਗਾ ਦਿੱਤਾ। ਉਨ੍ਹਾਂ ਦੀ ਜ਼ਮੀਨ ਧੋਖੇ ਨਾਲ ਹਥਿਆਈ ਜਾ ਰਹੀ ਹੈ। ਦੂਜੇ ਪਾਸੇ ਦੂਜੀ ਧਿਰ ਦੇ ਲਾਲ ਸਿੰਘ ਉਰਫ ਲਾਲੀ ਵਾਸੀ ਵਰਸੋਲਾ ਦਾ ਕਹਿਣਾ ਹੈ ਕਿ 2001 ਤੋਂ ਉਨ੍ਹਾਂ ਨੇ ਅਦਾਲਤ ਦਾ ਰੁੱਖ ਕੀਤਾ ਸੀ, ਕਿਉਂਕਿ ਸ਼ਾਮ ਲਾਲ ਇਕ ਕਿੱਲੇ ਜ਼ਮੀਨ ਦਾ ਐਡਵਾਂਸ ਲੈ ਕੇ ਵੀ ਰਜਿਸਟਰੀ ਕਰਨ ਤੋਂ ਟਾਲਮਟੋਲ ਕਰ ਰਿਹਾ ਸੀ। ਪਹਿਲਾਂ ਲੋਅਰ ਕੋਰਟ ਤੇ ਫਿਰ ਹਾਈਕੋਰਟ ਨੇ ਫੈਸਲਾ ਉਨ੍ਹਾਂ ਦੇ ਹੱਕ ਵਿਚ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਜ਼ਮੀਨ ਦਾ ਕਬਜ਼ਾ ਦਿਆਇਆ ਜਾਏ ਉੱਥੇ ਕੀ ਹੋਇਆ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਉਹ ਕਿਸੇ ਦੀ ਜ਼ਮੀਨ ’ਤੇ ਧੋਖੇ ਨਾਲ ਕਬਜ਼ਾ ਨਹੀਂ ਕਰ ਰਹੇ।
ਪਿਛਲੀ ਖ਼ਬਰ ਥਾਂ-ਥਾਂ ਤੋਂ ਉੱਖੜੀ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਸਾਹਿਬ ਸੜਕ, ਖਿਲਰੀ ਬੱਜਰੀ ਕਾਰਨ ਹਾਦਸਾ ਵਾਪਰਨ ਦਾ ਡਰ ਅਗਲੀ ਖ਼ਬਰ ਬੀ.ਐਮ.ਐਸ.ਐਮ. ਕਾਲਜ ਦੇ ਬੀ.ਐੱਡ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।