ਸਰਕਾਰੀ ਖ਼ਰੀਦ ਤੇ ਲਿਫਟਿੰਗ ਬੰਦ ਦੀ ਸਮੱਸਿਆ ਨੂੰ ਲੈ ਕੇ ਆੜ੍ਹਤੀਆਂ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
ਗੁਰਦਾਸਪੁਰ, 27 ਨਵੰਬਰ (ਚੱਕਰਾਜਾ)- ਸਰਕਾਰੀ ਖਰੀਦ ਅਤੇ ਲਿਫਟਿੰਗ ਬੰਦ ਦੀ ਸਮੱਸਿਆ ਨੂੰ ਲੈ ਕੇ ਵੱਖ ਵੱਖ ਆੜ੍ਹਤੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆੜ੍ਹਤੀਆਂ ਨੇ ਦੱਸਿਆ ਕਿ ਗਾਹਲੜੀ ਮੰਡੀ ਵਿਚ ਖਰੀਦ ਕੀਤੀ ਪੈਡੀ ਜਿੰਨੀ ਸਬੰਧਿਤ ਸ਼ੈਲਰ ਵਲੋਂ ਚੁੱਕੀ ਗਈ ਹੈ, ਉਸ ਤੋਂ ਬਾਅਦ ਉਨ੍ਹਾਂ ਵਲੋਂ ਪੈਡੀ ਨਾ ਚੁੱਕਣ ਸਬੰਧੀ ਫੂਡ ਸਪਲਾਈ ਦਫਤਰ ਵਿਖੇ ਲਿਖ ਦਿੱਤਾ ਗਿਆ ਹੈ।
ਗੁਰਦਾਸਪੁਰ, 27 ਨਵੰਬਰ (ਚੱਕਰਾਜਾ)- ਸਰਕਾਰੀ ਖਰੀਦ ਅਤੇ ਲਿਫਟਿੰਗ ਬੰਦ ਦੀ ਸਮੱਸਿਆ ਨੂੰ ਲੈ ਕੇ ਵੱਖ ਵੱਖ ਆੜ੍ਹਤੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆੜ੍ਹਤੀਆਂ ਨੇ ਦੱਸਿਆ ਕਿ ਗਾਹਲੜੀ ਮੰਡੀ ਵਿਚ ਖਰੀਦ ਕੀਤੀ ਪੈਡੀ ਜਿੰਨੀ ਸਬੰਧਿਤ ਸ਼ੈਲਰ ਵਲੋਂ ਚੁੱਕੀ ਗਈ ਹੈ, ਉਸ ਤੋਂ ਬਾਅਦ ਉਨ੍ਹਾਂ ਵਲੋਂ ਪੈਡੀ ਨਾ ਚੁੱਕਣ ਸਬੰਧੀ ਫੂਡ ਸਪਲਾਈ ਦਫਤਰ ਵਿਖੇ ਲਿਖ ਦਿੱਤਾ ਗਿਆ ਹੈ। ਦੂਜੇ ਪਾਸੇ ਗਾਹਲੜੀ ਮੰਡੀ ਵਿਚ ਤਿੰਨ ਫਰਮਾਂ ਦਾ ਆਰ.ਓ. ਕੱਟਿਆ ਗਿਆ ਹੈ ਜੋ ਕਿ ਉਹ ਦੋ ਚਾਰ ਫਰਮਾਂ ਤੋਂ ਹੀ ਮਾਲ ਚੁੱਕ ਰਹੇ ਹਨ। ਸਮੂਹ ਆੜ੍ਹਤੀਆਂ ਨੇ ਮੰਗ ਕੀਤੀ ਕਿ ਮਾਲ ਖਰੀਦ ਹੋਏ ਨੂੰ 2 0 ਦਿਨ ਬੀਤ ਚੁੱਕੇ ਹਨ ਤੇ ਜੇਕਰ ਕੋਈ ਬਰਸਾਤ ਹੁੰਦੀ ਹੈ ਜਾਂ ਮਾਲ ਖਰਾਬ ਹੁੰਦਾ ਹੈ ਤਾਂ ਫੂਡ ਸਪਲਾਈ ਵਿਭਾਗ ਇਸ ਦਾ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮੰਡੀ ਵਿਚ ਖਰੀਦ ਮੁੜ ਬਹਾਲ ਕਰਵਾਈ ਜਾਵੇ ਤੇ ਜੇਕਰ ਦੋ ਦਿਨ ਦੇ ਅੰਦਰ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਫੂਡ ਸਪਲਾਈ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਐਮ.ਐਸ. ਪ੍ਰੀਤਮ ਸਿੰਘ ਐਂਡ ਸੰਨਸ ਤੋਂ ਕੰਵਲਜੀਤ ਸਿੰਘ, ਖਾਲਸਾ ਟਰੇਡਿੰਗ ਕੰਪਨੀ ਤੋਂ ਤਲਵਿੰਦਰ ਸਿੰਘ, ਬੈਂਸ ਟਰੇਡਿੰਗ ਕੰਪਨੀ ਤੋਂ ਦਲਬੀਰ ਸਿੰਘ, ਮਾਨ ਕਮਿਸ਼ਨ ਏਜੰਟ ਤੋਂ ਮਨਦੀਪ ਸਿੰਘ, ਜਸੋਤਰਾ ਟਰੇਡਿੰਗ ਕੰਪਨੀ, ਹੈਪੀ ਟਰੇਡਿੰਗ ਕੰਪਨੀ, ਨਵ ਕਮਿਸ਼ਨ ਏਜੰਟ, ਜੋਗਿੰਦਰ ਟਰੇਡਿੰਗ ਕੰਪਨੀ ਤੋਂ ਆੜ੍ਹਤੀ ਹਾਜ਼ਰ ਸਨ।