30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਮੇਰਾ ਮੁੱਖ ਮੰਤਵ ਲੋਕਾਂ ’ਚ ਭਾਈਚਾਰਕ ਸਾਂਝ ਪੈਦਾ ਕਰਨਾ ਤੇ ਉਨ੍ਹਾਂ ਦੇ ਕੰਮ ਆਉਣਾ ਹੈ : ਬੀਬੀ ਨਾਨੋਹਾਰਨੀ

ਵਡਾਲਾ ਬਾਂਗਰ, 29 ਨਵੰਬਰ (ਭੁੰਬਲੀ)- ਕਾਂਗਰਸ ਮਹਿਲਾ ਵਿੰਗ ਪੰਜਾਬ ਦੀ ਜਨਰਲ ਸਕੱਤਰ ਤੇ ਟਕਸਾਲੀ ਕਾਂਗਰਸੀ ਪਰਿਵਾਰ ਦੀ ਧੀ ਪਿੰਡ ਨਾਨੋਹਾਰਨੀ ਦੀ ਸਾਬਕਾ ਸਰਪੰਚ ਬੀਬੀ ਜਸਬੀਰ ਕੌਰ ਨਾਨੋਹਾਰਨੀ ਨੇ ਆਪਣੀ ਕੁਝ ਸਾਥਣਾਂ ਦੀ ਮੌਜ਼ੂਦਗੀ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਮੁੱਖ ਮੰਤਵ ਲੋਕਾਂ ਦੇ ਕੰਮ ਆਉਣਾ ਤੇ ਉਨ੍ਹਾਂ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਬੀਬੀ ਨਾਨੋਹਾਰਨੀ ਇਕ ਪ੍ਰਸਿੱਧ ਸਮਾਜ ਸੇਵਕਾ ਦੇ ਤੌਰ ’ਤੇ ਇਲਾਕੇ ਵਿਚ ਵਿਚਰਦੇ ਰਹਿੰਦੇ ਹਨ ਤੇ ਉਹ ਖਾਸ ਕਰਕੇ ਔਰਤਾਂ ਦੇ ਘਰੇਲੂ ਝਗੜਿਆਂ ਤੇ ਹੋਰ ਸਮੱਸਿਆਵਾਂ ਨੂੰ ਮਿਲ ਬੈਠ ਕੇ ਨਿਪਟਾਉਣਾ ਉਹ ਆਪਣਾ ਇਖ਼ਲਾਕੀ ਫ਼ਰਜ਼ ਸਮਝਦੇ ਹਨ ।

ਬੀਬੀ ਜਸਬੀਰ ਕੌਰ ਨਾਨੋਹਾਰਨੀ 30-11-2026
ਵਡਾਲਾ ਬਾਂਗਰ, 29 ਨਵੰਬਰ (ਭੁੰਬਲੀ)- ਕਾਂਗਰਸ ਮਹਿਲਾ ਵਿੰਗ ਪੰਜਾਬ ਦੀ ਜਨਰਲ ਸਕੱਤਰ ਤੇ ਟਕਸਾਲੀ ਕਾਂਗਰਸੀ ਪਰਿਵਾਰ ਦੀ ਧੀ ਪਿੰਡ ਨਾਨੋਹਾਰਨੀ ਦੀ ਸਾਬਕਾ ਸਰਪੰਚ ਬੀਬੀ ਜਸਬੀਰ ਕੌਰ ਨਾਨੋਹਾਰਨੀ ਨੇ ਆਪਣੀ ਕੁਝ ਸਾਥਣਾਂ ਦੀ ਮੌਜ਼ੂਦਗੀ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਮੁੱਖ ਮੰਤਵ ਲੋਕਾਂ ਦੇ ਕੰਮ ਆਉਣਾ ਤੇ ਉਨ੍ਹਾਂ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਬੀਬੀ ਨਾਨੋਹਾਰਨੀ ਇਕ ਪ੍ਰਸਿੱਧ ਸਮਾਜ ਸੇਵਕਾ ਦੇ ਤੌਰ ’ਤੇ ਇਲਾਕੇ ਵਿਚ ਵਿਚਰਦੇ ਰਹਿੰਦੇ ਹਨ ਤੇ ਉਹ ਖਾਸ ਕਰਕੇ ਔਰਤਾਂ ਦੇ ਘਰੇਲੂ ਝਗੜਿਆਂ ਤੇ ਹੋਰ ਸਮੱਸਿਆਵਾਂ ਨੂੰ ਮਿਲ ਬੈਠ ਕੇ ਨਿਪਟਾਉਣਾ ਉਹ ਆਪਣਾ ਇਖ਼ਲਾਕੀ ਫ਼ਰਜ਼ ਸਮਝਦੇ ਹਨ । ਬੀਬੀ ਨਾਨੋਹਾਰਨੀ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਦੀਆਂ ਪ੍ਰਮੁੱਖ ਸਾਥਣਾਂ ’ਚੋਂ ਇਕ ਹਨ। ਪੰਜਾਬ ਦੀ ਮੌਜ਼ੂਦਾ ਆਪ ਸਰਕਾਰ ਦੀ ਕਾਰਗੁਜ਼ਾਰੀ ਸੰਬੰਧੀ ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਰਾਜ ’ਚ ਅਮਨ ਕਾਨੂੰਨ ਦੀ ਸਥਿਤੀ ਬੜੀ ਨਾਜ਼ੁਕ ਬਣੀ ਹੋਈ ਹੈ ਤੇ ਸਮਾਜ ਵਿਰੋਧੀ ਅਨਸਰਾਂ ਨੇ ਨੈਤਿਕ ਕਦਰਾਂ-ਕੀਮਤਾਂ ਤੇ ਸਰਕਾਰੀ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਰੱਖਿਆ ਹੈ। ਮੌਜ਼ੂਦਾ ਸਰਕਾਰ ਪਾਰਦਰਸ਼ੀ ਸੁਧਾਰ ਤੇ ਪ੍ਰਸ਼ਾਸਨਿਕ ਵਾਅਦੇ ਜੋ ਲੋਕਾਂ ਨਾਲ ਕੀਤੇ ਸਨ ਨਹੀਂ ਨਿਭਾਅ ਸਕੀ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਪਿੰਡ ਦਕੋਹਾ ਵਿਖੇ ਨਵੀਂ ਡਿਸਪੈਂਸਰੀ ਦਾ ਉਦਘਾਟਨ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਫੁੱਲਕੇ ਤੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।