20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਰਾਜਿੰਦਰ ਸਿੰਘ ਘੱਗਾ ਦੀਆਂ ਮੀਟਿੰਗਾਂ ਦੇ ਚੱਲਦੇ ਬੱਲੂਆਣਾ ਹਲਕੇ 'ਚ ਅਕਾਲੀ ਸਿਆਸਤ ਗਰਮਾਈ <br/>

ਅਜੀਤ ਡੈਸਕ 14-02-2026
ਅਬੋਹਰ, 13 ਫਰਵਰੀ (ਸੁਖਜੀਤ ਸਿੰਘ ਬਰਾੜ)-ਸੀਨੀਅਰ ਅਕਾਲੀ ਆਗੂ ਤੇ ਮਲੋਟ ਦੇ ਸਾਬਕਾ ਕੌਂਸਲਰ ਰਾਜਿੰਦਰ ਸਿੰਘ ਘੱਗਾ ਵਲੋਂ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਆਜ਼ਮ ਵਾਲਾ, ਢੀਗਾਵਾਲੀ, ਪੱਟੀ ਸਦੀਕ, ਢਾਣੀ ਹੀਰਾ ਵਾਲੀ ਵਿਖੇ ਅਕਾਲੀ ਦਲ ਦੇ ਵਰਕਰਾਂ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਗਈਆਂ | ਅਕਾਲੀ ਆਗੂ ਰਾਜਿੰਦਰ ਸਿੰਘ ਘੱਗਾ ਦੇ ਬੱਲੂਆਣਾ ਹਲਕੇ ਦੇ ਪਿੰਡਾਂ 'ਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦੇਣ ਨਾਲ ਬੱਲੂਆਣਾ ਹਲਕੇ ਦੀ ਅਕਾਲੀ ਸਿਆਸਤ 'ਚ ਹਲਚਲ ਮੱਚ ਗਈ ਹੈ ਕਿਉਂਕਿ ਜਦੋਂ 1997 'ਚ ਅਕਾਲੀ ਭਾਜਪਾ ਗੱਠਜੋੜ ਹੋਇਆ ਸੀ | ਉਸ ਸਮੇਂ ਤੋਂ ਇਹ ਬੱਲੂਆਣਾ (ਐੱਸ. ਸੀ.) ਰਿਜ਼ਰਵ ਸੀਟ ਅਕਾਲੀ ਦਲ ਦੀ ਪੱਕੀ ਸੀਟ ਰਹੀ ਹੈ | 1997 'ਚ 2007 ਤੇ 2012 'ਚ ਗੁਰਤੇਜ ਸਿੰਘ ਘੁੜਿਆਣਾ ਇਸ ਸੀਟ ਤੋਂ ਅਕਾਲੀ ਦਲ ਦੇ ਵਿਧਾਇਕ ਵਜੋਂ ਜਿੱਤਦੇ ਰਹੇ ਹਨ ਅਤੇ ਇਸ ਵਾਰ ਵੀ ਉਹ ਅਕਾਲੀ ਦਲ ਦੇ ਉਮੀਦਵਾਰ ਵਜੋਂ ਬੱਲੂਆਣਾ ਹਲਕੇ ਤੋਂ ਆਪਣੀ ਦਾਅਵੇਦਾਰੀ ਠੋਕ ਰਹੇ ਹਨ ਅਤੇ ਇਸ ਸਮੇਂ ਉਹ ਹਲਕੇ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਵੀ ਹਨ ਪਰ ਦੂਜੇ ਪਾਸੇ ਅਕਾਲੀ ਆਗੂ ਰਾਜਿੰਦਰ ਸਿੰਘ ਘੱਗਾ ਨੇ ਬੱਲੂਆਣਾ ਹਲਕੇ ਦੇ ਪਿੰਡਾਂ 'ਚ ਅਕਾਲੀ ਦਲ ਦੀਆਂ ਮੀਟਿੰਗਾਂ ਸ਼ੁਰੂ ਕਰ ਬੱਲੂਆਣਾ ਹਲਕੇ ਦੀ ਅਕਾਲੀ ਸਿਆਸਤ 'ਚ ਗਰਮਾਹਟ ਲਿਆ ਦਿੱਤੀ ਹੈ | ਉਕਤ ਪਿੰਡ 'ਚ ਸੰਬੋਧਨ ਕਰਦਿਆਂ ਅਕਾਲੀ ਆਗੂ ਰਾਜਿੰਦਰ ਸਿੰਘ ਘੱਗਾ ਨੇ ਕਿਹਾ ਕਿ ਉਹ ਵੀ ਇਸ ਵਾਰ ਬੱਲੂਆਣਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜਨ ਦੇ ਇੱਛੁਕ ਹਨ ਅਤੇ ਹਲਕਾ ਵਾਸੀਓ ਤੁਸੀਂ ਮੇਰਾ ਸਾਥ ਦਿਓ | ਮੈਂ ਇਹ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ 'ਚ ਪਾਵਾਂਗਾ |

ਪਿਛਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਵਿਜ਼ਡਮ ਕਾਨਵੈਂਟ ਸਕੂਲ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਗÏਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਵਲੋਂ ਏ. ਡੀ. ਸੀ. ਫ਼ਾਜ਼ਿਲਕਾ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।