25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਵਿਜੀਲੈਂਸ ਬਿਊਰੋ ਫ਼ਾਜ਼ਿਲਕਾ ਨੇ ਬਿਜਲੀ ਵਿਭਾਗ ਦੇ ਜੇ. ਈ. ਨੂੰ ਹਜ਼ਾਰਾਂ ਰੁਪਏ ਰਿਸ਼ਵਤ ਲੈਂਦੇ ਕੀਤਾ ਕਾਬੂ <br/>

ਅਜੀਤ ਡੈਸਕ 18-02-2026
ਫ਼ਾਜ਼ਿਲਕਾ, 17 ਫਰਵਰੀ (ਦਵਿੰਦਰ ਪਾਲ ਸਿੰਘ)-ਵਿਜੀਲੈਂਸ ਵਿਭਾਗ ਫ਼ਾਜ਼ਿਲਕਾ ਦੇ ਅਧਿਕਾਰੀਆਂ ਨੇ ਸਥਾਨਕ ਬਿਜਲੀ ਬੋਰਡ ਦੇ ਇਕ ਜੇ. ਈ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ | ਬਿਜਲੀ ਵਿਭਾਗ ਦਾ ਜੇ. ਈ. ਸਵਰਨ ਸਿੰਘ ਜੋ ਕਿ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਨੂੰ ਰਫ਼ਾ ਦਫ਼ਾ ਕਰਨ ਦੇ ਬਦਲੇ ਰਿਸ਼ਵਤ ਲੈ ਰਿਹਾ ਸੀ | ਜਾਣਕਾਰੀ ਦਿੰਦੇ ਹੋਏ ਪਿੰਡ ਗਾਗਨ ਕੇ ਵਸਨੀਕ ਜੰਗੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਉਸ ਦੀ ਨੰੂਹ ਦੇ ਨਾਂਅ 'ਤੇ ਬਿਜਲੀ ਮੀਟਰ ਲੱਗਿਆ ਹੋਇਆ ਹੈ | ਉਸ ਨੇ ਕਿਹਾ ਕਿ ਉਸ ਦੇ ਘਰ ਦਾ ਬਿਜਲੀ ਮੀਟਰ ਕੁੱਝ ਦਿਨ ਪਹਿਲਾਂ ਸੜ ਗਿਆ ਸੀ | ਇਸ ਤੋਂ ਪਹਿਲਾਂ ਬਿਜਲੀ ਬੋਰਡ ਦੇ ਕਿਸੇ ਮੁਲਾਜ਼ਮ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦਾ 57 ਹਜ਼ਾਰ ਬਿੱਲ ਆਉਣ ਬਾਰੇ ਦੱਸਿਆ ਸੀ | ਉਸ ਨੇ ਦੱਸਿਆ ਕਿ ਜੇ. ਈ. ਸਵਰਨ ਸਿੰਘ ਉਸ ਦੇ ਘਰ ਪੁੱਜਿਆ ਅਤੇ ਉਸ ਨੂੰ ਬਿੱਲ ਬਾਰੇ ਪੁੱਛਿਆ | ਜੰਗੀਰ ਸਿੰਘ ਨੇ ਉਸ ਨੂੰ ਕਿਹਾ ਕਿ ਉਸ ਦਾ ਲੜਕਾ ਦਿਹਾੜੀ 'ਤੇ ਗਿਆ ਹੋਇਆ ਹੈ | ਸ਼ਾਮ ਨੂੰ ਆ ਜਾਵੇਗਾ ਅਤੇ ਉਸ ਨੂੰ ਕਹਾਂਗੇ ਕਿ ਉਹ ਨਵੇਂ ਮੀਟਰ ਸੰਬੰਧੀ ਦਰਖ਼ਾਸਤ ਦੇਵੇ ਤੇ ਬਿੱਲ ਭਰਨ ਸੰਬੰਧੀ ਵੀ ਕਹਾਂਗਾ | ਉਸ ਨੇ ਦੱਸਿਆ ਕਿ ਸਵਰਨ ਸਿੰਘ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ ਅਤੇ ਜਲਦੀ ਨਾਲ ਤਾਰਾਂ 'ਤੇ ਮੀਟਰ ਉਤਾਰ ਲਿਆ ਤੇ ਗੁਆਂਢੀਆਂ ਘਰ ਲੱਗੇ ਏ. ਸੀ. ਬਾਰੇ ਕਹਿੰਦਾ ਕੀ ਇਹ ਤੇਰਾ ਏ. ਸੀ. ਹੈ | ਇਸ ਦਾ ਜੁਰਮਾਨਾ ਵੀ ਤੈਨੂੰ ਲੱਗੇਗਾ | ਉਸ ਨੇ ਦੱਸਿਆ ਕਿ ਪਿੰਡ ਤੋਂ ਬਾਹਰ ਜਾ ਕੇ ਜੇ. ਈ. ਸਵਰਨ ਸਿੰਘ ਨੇ ਉਸ ਨੂੰ ਸੁਨੇਹਾ ਭੇਜਿਆ ਕਿ ਉਹ ਪਿੰਡ ਤੋਂ ਬਾਹਰ ਆ ਕੇ ਉਸ ਨੂੰ ਮਿਲੇ | ਜੰਗੀਰ ਸਿੰਘ ਨੇ ਦੱਸਿਆ ਕਿ ਜਦ ਉਹ ਪਿੰਡ ਦੇ ਬਾਹਰ ਜੇ. ਈ. ਸਵਰਨ ਸਿੰਘ ਨੂੰ ਮਿਲਿਆ ਤਾਂ ਉਥੇ ਜੁਰਮਾਨਾ ਆਦਿ ਖ਼ਤਮ ਕਰਨ ਲਈ ਜੇ. ਈ. ਨੇ ਉਸ ਤੋਂ 5 ਹਜ਼ਾਰ ਰੁਪਏ ਮੰਗੇ ਤੇ 4 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋ ਗਿਆ | ਉਸ ਨੇ ਕਿਹਾ ਕਿ ਤੈਨੂੰ ਪੈਸੇ ਸ਼ਹਿਰ ਪਹੁੰਚਾ ਦਿਆਂਗੇ | ਜੰਗੀਰ ਸਿੰਘ ਦੱਸਿਆ ਕਿ ਉਨ੍ਹਾਂ ਨੇ ਇਸ ਦਾ ਸ਼ਿਕਾਇਤ ਫ਼ਾਜ਼ਿਲਕਾ ਸਥਿਤ ਵਿਜੀਲੈਂਸ ਦੇ ਦਫ਼ਤਰ ਨੂੰ ਦਿੱਤੀ | ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਚੰਦਰ ਸ਼ੇਖਰ ਨੇ ਆਪਣੀ ਟੀਮ ਜੇ. ਈ. ਸਵਰਨ ਸਿੰਘ ਨੂੰ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੇ ਕਾਬੂ ਕਰ ਲਿਆ |

ਪਿਛਲੀ ਖ਼ਬਰ ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ 'ਤੇ ਭਿਆਨਕ ਹਾਦਸਾ, ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ <br/> ਅਗਲੀ ਖ਼ਬਰ ਟੈਕਨੀਕਲ ਸਰਵਿਸ ਯੂਨੀਅਨ ਨੇ ਨਿੱਜੀਕਰਨ ਖ਼ਿਲਾਫ਼ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।