25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਟੀ. ਬੀ. ਰੋਗ ਦੀ ਜਾਂਚ ਲਈ ਲੋਕਾਂ ਨੂੰ ਦੂਰ ਨਹੀਂ ਜਾਣਾ ਪਵੇਗਾ-ਐਸ. ਐਮ. ਓ. ਡਾ. ਗਾਂਧੀ <br/>

ਅਜੀਤ ਡੈਸਕ 18-02-2026
ਫ਼ਾਜ਼ਿਲਕਾ, 17 ਫਰਵਰੀ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਡਾ. ਕਵਿਤਾ ਸਿੰਘ ਤੇ ਜ਼ਿਲ੍ਹਾ ਟੀ. ਬੀ. ਅਫ਼ਸਰ ਡਾ. ਨੀਲੂ ਚੁੱਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ. ਐੱਚ. ਸੀ. ਜੰਡਵਾਲਾ ਭੀਮੇਸ਼ਾਹ ਦੇ ਐੱਸ. ਐਮ. ਓ. ਡਾ. ਵਿਕਾਸ ਗਾਂਧੀ ਤੇ ਬਲਾਕ ਐੱਸ. ਆਈ. ਸੁਮਨ ਕੁਮਾਰ ਦੀ ਯੋਗ ਅਗਵਾਈ ਹੇਠ ਇਲਾਕੇ ਦੇ ਲੋਕਾਂ ਲਈ ਇਕ ਵੱਡੀ ਸਿਹਤ ਸਹੂਲਤ ਦੇ ਤੌਰ 'ਤੇ ਟਰੂਨੈਟ ਟੀ. ਬੀ. ਟੈੱਸਟ ਮਸ਼ੀਨ ਪੀ. ਐੱਚ. ਸੀ. ਜੰਡਵਾਲਾ ਭੀਮੇਸ਼ਾਹ ਵਿਖੇ ਸਥਾਪਿਤ ਕੀਤੀ ਗਈ ਹੈ | ਜਾਣਕਾਰੀ ਦਿੰਦਿਆਂ ਐੱਸ. ਐਮ. ਓ. ਡਾ. ਗਾਂਧੀ 'ਤੇ ਐੱਸ. ਆਈ. ਸੁਮਨ ਕੁਮਾਰ ਨੇ ਦੱਸਿਆ ਕਿ ਇਹ ਮਸ਼ੀਨ ਟੀ. ਬੀ. ਦੀ ਤੇਜ਼ ਤੇ ਸਹੀ ਜਾਂਚ ਕਰਨ ਲਈ ਆਧੁਨਿਕ ਮਾਲੀਕਿਊਲਰ ਤਕਨੀਕ 'ਤੇ ਆਧਾਰਿਤ ਹੈ | ਇਸ ਮਸ਼ੀਨ ਰਾਹੀਂ ਮਰੀਜ਼ਾਂ ਦੀ ਖੰਘ (ਸਪੂਟਮ) ਦੀ ਜਾਂਚ ਕਰਕੇ ਕੁੱਝ ਘੰਟਿਆਂ 'ਚ ਟੀ. ਬੀ. ਦੀ ਪੁਸ਼ਟੀ ਕੀਤੀ ਜਾ ਸਕਦੀ ਹੈ | ਇਸ ਨਾਲ ਦਵਾਈ-ਰੋਧੀ ਟੀ ਬੀ ਦੀ ਪਛਾਣ ਵੀ ਹੋ ਸਕਦੀ ਹੈ, ਜਿਸ ਨਾਲ ਇਲਾਜ ਸਮੇਂ 'ਤੇ ਸ਼ੁਰੂ ਕੀਤਾ ਜਾ ਸਕੇਗਾ | ਸਿਹਤ ਵਿਭਾਗ ਟੀਮ ਨੇ ਦੱਸਿਆ ਕਿ ਇਸ ਸਹੂਲਤ ਨਾਲ ਇਲਾਕੇ ਦੇ ਲੋਕਾਂ ਨੂੰ ਹੁਣ ਵੱਡੇ ਸ਼ਹਿਰਾਂ ਵਿਚ ਟੈੱਸਟ ਲਈ ਜਾਣ ਦੀ ਲੋੜ ਨਹੀਂ ਰਹੇਗੀ | ਮਰੀਜ਼ਾਂ ਨੂੰ ਨੇੜੇ ਹੀ ਤੇਜ਼ ਤੇ ਭਰੋਸੇਯੋਗ ਜਾਂਚ ਸੇਵਾ ਮਿਲੇਗੀ | ਇਹ ਟੀ. ਬੀ. ਮੁਕਤ ਸਮਾਜ ਵੱਲ ਇਕ ਮਹੱਤਵਪੂਰਨ ਕਦਮ ਹੈ | ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਲੰਬੇ ਸਮੇਂ ਤੱਕ ਖੰਘ, ਬੁਖ਼ਾਰ ਜਾਂ ਵਜ਼ਨ ਘਟਣ ਵਰਗੇ ਲੱਛਣ ਹੋਣ ਤਾਂ ਤੁਰੰਤ ਪੀ. ਐੱਚ. ਸੀ. 'ਚ ਜਾਂਚ ਕਰਵਾਈ ਜਾਵੇ | ਇਸ ਮੌਕੇ ਰਾਜ ਸਿੰਘ ਸੀਨੀਅਰ ਟੀ. ਬੀ. ਲੈਬ ਸੁਪਰਵਾਈਜ਼ਰ, ਅੰਗਰੇਜ਼ ਸਿੰਘ ਐੱਮ. ਐੱਲ. ਟੀ.-1, ਸੰਗੀਤ ਕੁਮਾਰ ਜੂਨੀਅਰ ਸਹਾਇਕ, ਰਾਜ ਕੁਮਾਰ ਅਕਾਊਾਟੈਂਟ, ਗੁਰਦੀਪ ਸਿੰਘ ਫਾਰਮੇਸੀ ਅਫ਼ਸਰ, ਮਨਦੀਪ ਸਿੰਘ ਰੇਡੀਓਗ੍ਰਾਫਰ, ਲਖਵਿੰਦਰ ਸਿੰਘ, ਜਸਪਾਲ ਸਿੰਘ, ਜਸਪਾਲ ਸਿੰਘ ਸਿੱਧੂ ਐੱਮ. ਪੀ. ਐੱਚ. ਡਬਲਿਊ., ਰਾਜ ਕੁਮਾਰ, ਪਵਨ ਕੁਮਾਰ ਵਾਰਡ ਅਟੈਂਡੈਂਟ, ਸਵਰਨ ਕੌਰ, ਨੀਲਮ ਰਾਣੀ, ਦੁਰਗੋ ਬਾਈ, ਹਰਭਜਨ ਕੌਰ ਤੇ ਸਮੂਹ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਸਿਹਤ 'ਚ ਸੁਧਾਰ ਤੇ ਆਰਥਿਕ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਜਾਰੀ-ਵਿਧਾਇਕ ਗੋਲਡੀ ਮੁਸ... ਅਗਲੀ ਖ਼ਬਰ ਕੁੱਟਮਾਰ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।