ਜ਼ੀਰਾ, 17 ਫਰਵਰੀ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੇ ਸਨੇਰ ਰੋਡ ਮੋਗਾ ਬਾਈਪਾਸ 'ਤੇ ਸਥਿਤ ਧੰਨ-ਧੰਨ ਪੀਰ ਬਾਬਾ ਨੌਗਜੀਆ ਦੀ ਦਰਗਾਹ 'ਤੇ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਸਾਈ ਵਿੱਕੀ ਸ਼ਾਹ ਨਕੋਦਰ ਵਾਲੇ ਤੇ ਸੁਦੇਸ਼ ਕੁਮਾਰ ਸ਼ਾਹ ਦੇ ਅਸ਼ੀਰਵਾਦ ਨਾਲ 25 ਫਰਵਰੀ ਨੂੰ ਝੰਡੇ ਦੀ ਰਸਮ ਸਵੇਰੇ 10 ਵਜੇ ਚਾਦਰ ਦੀ ਰਸਮ 11 ਵਜੇ ਕੀਤੀ ਜਾ ਰਹੀ ਹੈ | ਉਪਰੰਤ ਪੰਜਾਬੀ ਗਾਇਕ ਰੌਸ਼ਨ ਪਿ੍ੰਸ ਆਪਣੇ ਗੀਤਾਂ ਨਾਲ ਆਏ ਸਰੋਤਿਆਂ ਨੂੰ ਨਿਹਾਲ ਕਰਨਗੇ |