29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਡੀ.ਏ.ਵੀ. ਕਾਲਜ ਨੇ ਡੰਗਰ ਖੇੜਾ ਵਿਖੇ ਲਗਾਇਆ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਸਮਾਪਤ <br/>

ਪਿੰਡ ਡੰਗਰ ਖੇੜਾ ਵਿਖੇ ਐੱਨ.ਐੱਸ.ਐੱਸ. ਕੈਂਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਰਾਜੂ ਚਰਾਇਆ, ਸਰਪੰਚ ਸ਼ਿਫਾਲੀ ਟਾਂਕ ਤੇ ਪਿ੍ੰਸੀਪਲ ਡਾ. ਵਿਜੇ ਗਰੋਵਰ ਵਲੰਟੀਅਰਾਂ ਨੂੰ ਸਨਮਾਨਿਤ ਕਰਦੇ ਹੋਏ | ਅਜੀਤ ਤਸਵੀਰ <br/> 28-02-2026
ਅਬੋਹਰ, 27 ਫਰਵਰੀ (ਵਿਵੇਕ ਹੂੜੀਆ)-ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਲੋਂ ਪਿੰਡ ਡੰਗਰ ਖੇੜਾ ਵਿਖੇ ਲਗਾਇਆ ਸੱਤ ਰੋਜ਼ਾ ਐਨ. ਐੱਸ. ਐੱਸ. ਕੈਂਪ ਉਤਸ਼ਾਹ ਤੇ ਗਰਿਮਾ ਨਾਲ ਸਮਾਪਤ ਹੋ ਗਿਆ | ਇਹ ਕੈਂਪ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਵਿਜੇ ਗਰੋਵਰ ਦੀ ਅਗਵਾਈ ਤੇ ਐਨ. ਐੱਸ. ਐੱਸ. ਇੰਚਾਰਜ ਸ੍ਰੀਮਤੀ ਸ਼ੀਬਾ ਤੇ ਅਨਿਲ ਬਿਸ਼ਨੋਈ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ ਸੀ | ਸਮਾਪਤੀ ਸਮਾਰੋਹ 'ਚ ਸਮਾਜ ਸੇਵੀ ਰਾਜੂ ਚਰਾਇਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਖ਼ਾਲੀ ਸਮੇਂ 'ਚ ਸਮਾਜ ਦੀ ਭਲਾਈ ਲਈ ਅੱਗੇ ਆਉਣ ਅਤੇ ਸਕਾਰਾਤਮਿਕ ਸੋਚ ਨਾਲ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ | ਮਾਸਟਰ ਸੁਰਿੰਦਰ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਲਈ ਸਮਾਜ ਦਾ 'ਦੀਪਕ' ਬਣਨ ਦਾ ਸੰਦੇਸ਼ ਦਿੱਤਾ | ਪਿ੍ੰਸੀਪਲ ਡਾ. ਵਿਜੇ ਗਰੋਵਰ ਨੇ ਵਿਦਿਆਰਥੀਆਂ ਨੂੰ ਸੱਚੇ ਸਮਾਜ ਸੇਵਕ ਬਣਨ ਦੀ ਪ੍ਰੇਰਨਾ ਦਿੱਤੀ | ਪਿੰਡ ਦੀ ਸਰਪੰਚ ਸ੍ਰੀਮਤੀ ਸ਼ਿਫਾਲੀ ਟਾਂਕ, ਪੂਰਵ ਸਰਪੰਚ ਖ਼ਜ਼ਾਨ ਤੇ ਐਡਵੋਕੇਟ ਸਾਹਿਬ ਰਾਮ ਨੇ ਕੈਂਪ ਦੀ ਸਫਲਤਾ ਲਈ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਐਡਵੋਕੇਟ ਸਾਹਿਬ ਰਾਮ ਨੇ ਕਾਲਜ ਸਟਾਫ਼ ਦੀ ਏਕਤਾ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ | ਇਸ ਦੌਰਾਨ ਵਲੰਟੀਅਰਾਂ ਸਿਦਕ, ਰਿਪਨਦੀਪ, ਤੁਸ਼ਾਰ ਤੇ ਅਰਸ਼ ਨੇ ਸੱਤ ਦਿਨਾਂ ਦੇ ਆਪਣੇ ਅਨੁਭਵ ਸਾਂਝੇ ਕੀਤੇ | ਪ੍ਰੋਗਰਾਮ ਦੌਰਾਨ ਸਾਰੇ ਐਨ. ਐੱਸ. ਐੱਸ. ਵਲੰਟੀਅਰਾਂ ਨੂੰ 'ਟੋਕਨ ਆਫ਼ ਲਵ' ਦੇ ਕੇ ਸਨਮਾਨਿਤ ਕੀਤਾ | ਪਿੰਡ ਵਾਸੀਆਂ ਵਲੋਂ ਵੀ ਕਾਲਜ ਸਟਾਫ਼ ਦਾ ਵਿਸ਼ੇਸ਼ ਸਨਮਾਨ ਕੀਤਾ | ਅੰਤ 'ਚ ਰਾਸ਼ਟਰੀ ਗਾਣ ਤੇ ਝੰਡਾ ਉਤਾਰਨ ਦੀ ਰਸਮ ਨਾਲ ਕੈਂਪ ਦੀ ਰਸਮੀ ਸਮਾਪਤੀ ਹੋਈ | ਇਸ ਮੌਕੇ ਮਾਤਾ ਬਸੰਤੀ ਦੇਵੀ ਮੰਦਰ ਕਮੇਟੀ ਦੇ ਪ੍ਰਧਾਨ ਬਲਰਾਜ ਕਾਰਗਵਾਲ, ਡਾ. ਸੀਮਾ ਕੰਬੋਜ, ਰੇਣੂ ਬਿਸ਼ਨੋਈ, ਗੁਰਜੰਟ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬੱਸ ਨੂੰ ਦੋਦਾ ਤੋਂ ਅੰਮਿ੍ਤਸਰ ਲਈ ਕੀਤਾ ਰਵਾਨਾ ਅਗਲੀ ਖ਼ਬਰ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।