ਫ਼ਾਜ਼ਿਲਕਾ, 28 ਫ਼ਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲੇ ਦੇ ਪਹਿਲੇ ਦਿਨ ਦੀ ਸ਼ਾਮ ਨੂੰ ਗਾਇਕ ਸ਼ਿੰਦਾ ਸ਼ੋਂਕੀ ਤੇ ਜੰਨਤ ਕੌਰ ਨੇ ਆਪਣੀ ਗਾਇਕੀ ਨਾਲ ਹਾਜ਼ਰੀਨ ਦਾ ਮਨ ਮੋਹਿਆ | ਗਾਇਕਾਂ ਵਲੋਂ ਜਿਥੇ ਪੰਜਾਬੀ ਗਾਇਕੀ ਰਾਹੀਂ ਪੰਜਾਬੀ ਵਿਰਸੇ ਨੂੰ ਸਾਂਭਣ, ਨੌਜਵਾਨ ਪੀੜੀ ਨੂੰ ਇਤਿਹਾਸ ਪ੍ਰਤੀ ਜਾਣੂ ਕਰਵਾਉਣ, ਮਹਾਨ ਯੋਧਿਆਂ ਵਲੋਂ ਦਿੱਤੀ ਗਈਆਂ ਕੁਰਬਾਨੀਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਸੰਬੰਧੀ ਪ੍ਰੇਰਿਤ ਕੀਤਾ ਉਥੇ ਹੀ ਪੰਜਾਬੀ ਸਭਿਆਚਾਰ ਤੇ ਵਿਰਸੇ 'ਤੇ ਝਾਤ ਪਾਉਂਦੀਆਂ ਪ੍ਰਦਰਸ਼ਨੀਆਂ ਨੇ ਵੀ ਹੀ ਸਮੂਹ ਹਾਜ਼ਰੀਨ ਨੂੰ ਆਪਣੇ ਵੱਲ ਖਿੱਚਿਆ | ਅਨੇਕਾਂ ਹੀ ਫ਼ਾਜ਼ਿਲਕਾ ਵਾਸੀਆਂ ਨੇ ਜਿੱਥੇ ਪ੍ਰਦਰਸ਼ਨੀਆਂ ਦੇਖਣ ਦਾ ਅਨੰਦ ਮਾਣਿਆ ਉਥੇ ਹੀ ਸ਼ਿਲਪਕਾਰਾਂ ਵਲੋਂ ਹੱਥੀ ਤਿਆਰ ਕੀਤਾ ਸਾਮਾਨ ਵੀ ਖ਼ਰੀਦਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਅਤੇ ਹੋਰ ਪਤਵੰਤੇ ਸੱਜਣ ਤੇ ਵੱਡੀ ਗਿਣਤੀ ਵਿਚ ਫ਼ਾਜ਼ਿਲਕਾ ਵਾਸੀ ਮੌਜੂਦ ਸਨ |