07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਭਾਰਤ-ਪਾਕਿ ਸਰਹੱਦ 'ਤੇ ਮਨਾਇਆ ਹੋਲੀ ਦਾ ਤਿਉਹਾਰ

ਅਜੀਤ ਡੈਸਕ 03-03-2026
ਫ਼ਾਜ਼ਿਲਕਾ, 2 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਭਾਰਤ-ਪਾਕਿ ਸੀਮਾ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ 'ਤੇ ਦਰਸ਼ਕਾਂ ਨੇ ਹੋਲੀ ਦਾ ਤਿਉਹਾਰ ਮਨਾਇਆ | ਜਾਣਕਾਰੀ ਦਿੰਦੇ ਹੋਏ ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਦਰਸ਼ਕਾਂ ਨੇ ਜਵਾਨਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ 'ਤੇ ਆਸਟੇ੍ਰਲੀਆ ਤੋਂ ਆਏ ਅਸ਼ਵਨੀ ਸੈਣੀ, ਰਿਤੂ ਸੈਣੀ, ਅੰਬਾਲਾ ਤੋਂ ਆਏ ਜਗਦੀਸ਼ ਲਾਲ ਸਪੜਾ, ਅਮਿੱਤ ਸਪੜਾ, ਅਸ਼ੀਸ਼ ਤਲਵਾੜ ਅਤੇ ਸਰਿਤਾ ਤਲਵਾੜ ਫ਼ਾਜ਼ਿਲਕਾ ਵਾਸੀ ਨੇ ਬੀ.ਐੱਸ.ਐਫ. ਜਵਾਨਾਂ ਅਤੇ ਅਧਿਕਾਰੀਆਂ ਦਾ ਲੱਡੂਆਂ ਨਾਲ ਮਿੱਠਾ ਮੂੰਹ ਕਰਵਾ ਕੇ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਦਰਸ਼ਕਾਂ ਵਲੋਂ ਹੋਲੀ ਦੇ ਗੀਤ ਵੀ ਗਾਏ ਗਏ | ਉੱਧਰ ਪਾਕਿਸਤਾਨੀ ਸੀਮਾ 'ਤੇ ਬੈਠੇ ਦਰਸ਼ਕ ਵੀ ਹੋਲੀ ਦਾ ਤਿਉਹਾਰ ਦੇਖਦੇ ਦਿਖਾਈ ਦਿੱਤੇ |
ਪਿਛਲੀ ਖ਼ਬਰ 'ਪੰਜਾਬ ਸਖੀ ਸ਼ਕਤੀ ਮੇਲੇ' 'ਚ ਅਭਿਸ਼ੇਕ ਕਾਲਜ ਦਾ ਦਬਦਬਾ, ਗਾਇਕੀ ਮੁਕਾਬਲੇ 'ਚ ਹਾਸਿਲ ਕੀਤਾ ਦੂਜਾ ਸਥਾਨ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਕਾਦੀਆਂ ਨੇ ਜ਼ਿਲ੍ਹਾ ਪੱਧਰੀ ਕਿਸਾਨ ਮਹਾਂ ਪੰਚਾਇਤ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।