25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕਾਂਗਰਸੀ ਆਗੂ ਕੰਬੋਜ ਨੇ ਮੁਨੀਮ ਯੂਨੀਅਨ ਦੇ ਮੈਂਬਰਾਂ ਨੂੰ ਹੈਲਮਟ ਵੰਡੇ

ਅਜੀਤ ਡੈਸਕ 04-03-2026
ਜਲਾਲਾਬਾਦ, 3 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ.ਬੀ.ਸੀ. ਵਿਭਾਗ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਰਾਜ ਬਖ਼ਸ਼ ਕੰਬੋਜ ਵਲੋਂ ਹੈਲਮਟ ਵੰਡਣ ਦੀ ਸੇਵਾ ਨੂੰ ਜਾਰੀ ਰੱਖਦੇ ਹੋਏ ਜਲਾਲਾਬਾਦ ਅਨਾਜ ਮੰਡੀ ਦੇ ਲੇਖਾਕਾਰਾਂ (ਮੁਨੀਮ) ਯੂਨੀਅਨ ਦੇ ਸਟਾਫ਼ ਨੂੰ ਹੈਲਮਟ ਵੰਡੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਰਾਜ ਬਖ਼ਸ਼ ਕੰਬੋਜ ਨੇ ਦੱਸਿਆ ਕਿ ਉਹ ਹੁਣ ਤੱਕ 4200 ਦੇ ਕਰੀਬ ਹੈਲਮਟ ਵੰਡ ਚੁੱਕੇ ਹਨ ਅਤੇ ਅੱਗੇ ਵੀ ਹੈਲਮਟ ਵੰਡਣ ਦੀ ਸੇਵਾ ਜਾਰੀ ਰੱਖਣਗੇ | ਉਨ੍ਹਾਂ ਯੂਨੀਅਨ ਦੇ ਮੁਨੀਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਆਪਣੇ ਜਾਨ ਦੀ ਹਿਫ਼ਾਜ਼ਤ ਨੂੰ ਰੱਖਦੇ ਹੋਏ ਹੈਲਮਟ ਜ਼ਰੂਰ ਲਗਾ ਕੇ ਰੱਖਣ ਅਤੇ ਦੂਸਰਿਆਂ ਨੂੰ ਵੀ ਹੈਲਮਟ ਲਗਾ ਕੇ ਰੱਖਣ ਲਈ ਪ੍ਰੇਰਿਤ ਕਰਨ | ਇਸ ਮੌਕੇ ਰਛਪਾਲ ਜੋਸਨ, ਨਰਿੰਦਰ ਤਾਰੇ ਵਾਲਾ, ਅਨੀਸ਼ ਕੁਮਾਰ, ਗੁਲਸ਼ਨ ਗਾਬਾ, ਹਰੀ ਚੰਦ,ਬਖ਼ਸ਼ੀਸ਼ ਜੋਸਨ, ਅਸ਼ੋਕ ਕਾਠਪਾਲ, ਸੁਰਿੰਦਰ ਲੱਖੋਵਾਲੀ, ਸੁਮਿਤ ਛਾਬੜਾ, ਚੇਅਰਮੈਨ ਮੰਗਤ ਚੁੱਘ, ਬੱਬਲੂ ਅਤੇ ਵਿਨੇ ਗੁਗਲਾਨੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਅਰਨੀਵਾਲਾ ਵਿਚ ਬਣੇਗੀ ਪੰਜਾਬ ਦੀ ਨਿਵੇਕਲੀ ਦਾਣਾ ਮੰਡੀ-ਵਿਧਾਇਕ ਗੋਲਡੀ ਅਗਲੀ ਖ਼ਬਰ ਸਭ ਤੋਂ ਵੱਧ ਲੋਕ ਭਲਾਈ ਸਕੀਮਾਂ ਅਕਾਲੀ ਦਲ ਨੇ ਹੀ ਚਲਾਈਆਂ -ਹੈਰੀ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।