26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕੈਨਵੇ ਕਾਲਜ ਦੇ ਵਿਦਿਆਰਥੀਆਂ ਨੇ ਅੰਤਰ ਕਾਲਜ ਮੁਕਾਬਲੇ 'ਚ ਕਈ ਇਨਾਮ ਜਿੱਤੇ

ਅਜੀਤ ਡੈਸਕ 04-03-2026
ਅਬੋਹਰ, 3 ਮਾਰਚ (ਸੁਖਜੀਤ ਸਿੰਘ ਬਰਾੜ)-ਸਥਾਨਕ ਕੈਨਵੇ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਕਰਵਾਏ ਅੰਤਰ ਕਾਲਜ ਮੁਕਾਬਲੇ 'ਚ ਕਈ ਇਨਾਮ ਜਿੱਤ ਕੇ ਮੱਲ੍ਹਾਂ ਮਾਰੀਆਂ ਹਨ | ਕਾਲਜ ਦੇ ਵਿਦਿਆਰਥੀ ਗੁਰਬਖ਼ਸ਼ ਸਿੰਘ ਨੇ ਪਾਵਰ ਪਾਈਟ ਮੁਕਾਬਲੇ 'ਚ ਦੂਜਾ, ਕਾਲਜ ਦੀ ਵਿਦਿਆਰਥਣ ਤਮੰਨਾ ਨੇ ਉਪਯੋਗੀ ਸਮਗਰੀ ਬਣਾਉਣ ਦੇ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਪ੍ਰਾਪਤੀ 'ਤੇ ਕਾਲਜ ਪਿ੍ੰਸੀਪਲ ਸ੍ਰੀਮਤੀ ਸੁਸ਼ੀਲਾ ਨਾਰੰਗ ਨੇ ਜੇਤੂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਹੈ | ਇਸ ਮੌਕੇ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ, ਸ਼੍ਰੀ ਗੰਗਾਨਗਰ ਜ਼ੋਨ ਵਲੋਂ ਸਾਲਾਨਾ ਅੰਤਰ ਕਾਲਜ ਯੁਵਕ ਮੇਲਾ ਕਰਵਾਇਆ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਨਦੀਨ ਨਸ਼ਟ ਮੁਹਿੰਮ ਸੰਬੰਧੀ ਖੇਤੀਬਾੜੀ ਵਿਭਾਗ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।