25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਖ਼ਪਤਕਾਰ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 06-03-2026
ਅਬੋਹਰ, 5 ਮਾਰਚ (ਵਿਵੇਕ ਹੂੜੀਆ)-ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫ਼ਾਜ਼ਿਲਕਾ ਵਲੋਂ ਸੁੰਦਰ ਨਗਰੀ ਅਬੋਹਰ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ | ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫ਼ਾਜ਼ਿਲਕਾ ਰਣਦੀਪ ਕੁਮਾਰ ਹਾਂਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁੱਧ ਖਪਤਕਾਰ ਕੈਂਪ ਵਿਚ ਵਿਚ ਰਮਨਦੀਪ ਕੁਮਾਰ, ਡੇਅਰੀ ਵਿਕਾਸ ਇੰਸਪੈਕਟਰ ਵਲੋਂ ਵੱਖ-ਵੱਖ ਦੁੱਧ ਖਪਤਕਾਰਾਂ ਵਲੋਂ ਲਿਆਂਦੇ ਘਰਾਂ ਵਿਚ ਵਰਤੇ ਜਾਣ ਵਾਲੇ ਦੁੱਧ ਦੇ ਕਈ ਨਮੂਨੇ ਟੈੱਸਟ ਕੀਤੇ ਗਏ ਅਤੇ ਮੌਕੇ ਤੇ ਨਤੀਜੇ ਉਨ੍ਹਾਂ ਖਪਤਕਾਰਾਂ ਨੂੰ ਦੱਸੇ ਗਏ | ਇਸ ਕੈਂਪ ਵਿਚ ਖਪਤਕਾਰਾਂ ਨੂੰ ਸਾਫ਼ ਦੁੱਧ ਦੀ ਪਰਖ ਕਰਨ ਦੇ ਤਰੀਕੇ ਅਤੇ ਸਮੇਂ ਸਮੇਂ ਦੁੱਧ ਦੀ ਪਰਖ ਕਰਵਾਉਂਦੇ ਰਹਿਣ ਸਬੰਧੀ ਪ੍ਰੇਰਿਤ ਕੀਤਾ ਗਿਆ | ਕੈਂਪ ਦੌਰਾਨ ਕੁੱਲ 22 ਸੈਂਪਲ ਟੈੱਸਟ ਕੀਤੇ ਗਏ | ਜਿਸ ਵਿਚ 3 ਸੈਂਪਲਾਂ ਵਿਚ ਵਾਧੂ ਪਾਣੀ ਦੀ ਮਾਤਰਾ ਪਾਈ ਗਈ ਅਤੇ ਕੋਈ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ |
ਪਿਛਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਵਿਖੇ ਹਿੰਦੀ ਸਾਹਿਤ 'ਚ ਸੰਤ ਕਵੀਆਂ ਦਾ ਹਿੰਦੀ ਸਾਹਿਤ ਵਿਚ ਯੋਗਦਾਨ 'ਤੇ ਸ... ਅਗਲੀ ਖ਼ਬਰ ਸਰਕਾਰੀ ਹਸਪਤਾਲ ਦੇ ਪੀ.ਪੀ.ਯੂਨਿਟ 'ਚ ਬੱਚੀਆਂ ਨੂੰ ਲਗਾਏ ਗਏ ਐੱਚ.ਪੀ.ਵੀ.ਦੇ ਟੀਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।