03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਹੈਰੀ ਸੰਧੂ ਨੇ ਵੱਖ-ਵੱਖ ਪਿੰਡਾਂ 'ਚ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਅਤੇ ਬਾਗ਼ਾਂ ਦਾ ਲਿਆ ਜਾਇਜ਼ਾ ਅਕਾਲੀ ਦਲ ਵੀ ਗੜੇਮਾਰੀ ਪ੍ਰਭਾਵਿਤ ਪਿੰਡਾਂ 'ਚ ਕਿਸਾਨਾਂ ਦੀ ਮਦਦ ਕਰੇਗਾ-ਹੈਰੀ ਸੰਧੂ

ਅਜੀਤ ਡੈਸਕ 12-04-2026
ਅਬੋਹਰ, 11 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਅਕਾਲੀ ਦਲ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਵਲੋਂ ਬੀਤੇ ਦਿਨੀਂ ਗੜੇਮਾਰੀ ਨਾਲ ਹਲਕੇ ਦੇ ਪਿੰਡ ਜੰਡਵਾਲਾ, ਪੰਨੀਵਾਲਾ ਮਾਹਲਾ, ਭੰਗਰਖੇੜਾ ਵਿਚ ਨੁਕਸਾਨੀਆ ਗਈਆਂ ਫ਼ਸਲਾਂ ਅਤੇ ਕਿੰਨੂ ਮਾਲਟੇ ਦੇ ਬਾਗ਼ਾਂ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਹੈਰੀ ਸੰਧੂ ਨੇ ਕਿਹਾ ਕਿ ਅਬੋਹਰ ਹਲਕੇ ਦੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਇਸ ਸਾਲ ਵਿਚ ਦੋਹਰੀ ਮਾਰ ਪਈ ਹੈ | ਪਿਛਲੇ ਸਾਲ ਸਤੰਬਰ, ਅਕਤੂਬਰ ਵਿਚ ਪਏ ਭਾਰੀ ਮੀਹਾਂ ਨਾਲ ਵੀ ਅਬੋਹਰ ਇਲਾਕੇ ਦੇ ਦਰਜਨਾਂ ਪਿੰਡਾਂ 'ਚ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਸਨ | ਹੁਣ ਫਿਰ ਗੜੇਮਾਰੀ ਨੇ ਕਣਕ, ਜੌਂ, ਸਬਜ਼ੀਆਂ, ਕਿੰਨੂ, ਮਾਲਟੇ ਦੇ ਬਾਗ਼ਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ | ਪੰਜਾਬ ਸਰਕਾਰ ਨੂੰ ਫ਼ਸਲਾਂ ਦੇ ਨਾਲ-ਨਾਲ ਕਿੰਨੂ ਮਾਲਟੇ ਦੇ ਬਾਗ਼ਾਂ ਦਾ ਵੀ ਮੁਆਵਜ਼ਾ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵੀ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ 'ਚ ਕਿਸਾਨਾਂ ਦੀ ਮਦਦ ਕਰੇਗਾ | ਹੜ੍ਹਾਂ ਦੌਰਾਨ ਵੀ ਅਕਾਲੀ ਦਲ ਨੇ ਕਿਸਾਨਾਂ ਦੀ ਡਟ ਕੇ ਮਦਦ ਕੀਤੀ ਸੀ | ਇਸ ਮੌਕੇ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਟਿੱਕਾ, ਗੁਰਬੰਸ ਸਿੰਘ, ਰਾਜਪਾਲ ਸਿੰਘ, ਬਾਬੂ ਸਿੰਘ, ਮਨਜੀਤ ਸਿੰਘ, ਬਿੰਦੀ ਬਰਾੜ, ਨਵਦੀਪ ਸਿੰਘ, ਡਾ.ਸੁਲਤਾਨ ਰਾਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀਤੋ ਗੰੁਨੋ੍ਹ ਇਲਾਕੇ ਦੇ ਮਾਪਿਆਂ ਨੇ ਝਮਕੂ ਦੇਵੀ ਸਕੂਲ ਖ਼ਿਲਾਫ਼ ਲਗਾਇਆ ਧਰਨਾ ਅਗਲੀ ਖ਼ਬਰ ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਅਬੋਹਰ ਦੇ ਵਿਦਿਆਰਥੀਆਂ ਨੇ ਪੀ.ਐੱਸ. ਟੈੱਟ ਪ੍ਰੀਖਿਆ 'ਚ ਗੱਡੇ ਝੰਡੇ ਬੀ.ਐਡ ਅਤੇ ਡੀ.ਐ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।