16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹਰਿਆਵਲ ਸੱਥ ਵਲੋਂ 500 ਬੂਟੇ ਵੰਡੇ ਗਏ

ਅਜੀਤ ਡੈਸਕ 17-04-2026
ਮੱਖੂ,16 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)-ਬਲਾਕ ਮੱਖੂ ਦੇ ਪਿੰਡ ਪੀਰ ਮੁਹੰਮਦ ਦੀ ਹਰਿਆਵਲ ਸੱਥ ਵਲੋਂ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ 500 ਅੰਜੀਰ ਦੇ ਬੂਟੇ ਵੰਡ ਕੇ ਸਰਬੱਤ ਦੇ ਭਲੇ ਲਈ ਆਪਣਾ ਯੋਗਦਾਨ ਪਾਇਆ ਕਿਉਂਕਿ ਅੱਜ ਕੱਲ੍ਹ ਮਨੁੱਖ ਨੂੰ ਸਾਹ ਲੈਣ ਲਈ ਆਕਸੀਜਨ ਦੀ ਜ਼ਰੂਰਤ ਹੈ, ਪਰ ਅਸੀਂ ਇਸ ਗੱਲ ਵੱਲ ਗ਼ੌਰ ਨਹੀਂ ਕੀਤੀ ਅਤੇ ਵੱਡੇ ਪੱਧਰ ਤੇ ਅਸੀਂ ਰੁੱਖਾਂ ਦੀ ਕਟਾਈ ਕਰ ਦਿੱਤੀ | ਜਿਸ ਕਾਰਨ ਪ੍ਰਦੂਸ਼ਣ ਜਿਹੜਾ ਦਿਨੋਂ ਦਿਨ ਵਧ ਰਿਹਾ ਅਤੇ ਆਕਸੀਜਨ ਘੱਟ ਰਹੀ ਹੈ ਜਿਸ ਕਾਰਨ ਆਮ ਲੋਕ ਬਿਮਾਰੀਆਂ ਨਾਲ ਘਿਰੇ ਹੋਏ ਹਨ ਹਰਿਆਵਲ ਸੱਥ ਪੀਰਮੁਹੰਮਦ ਇਹ ਵੀ ਇਕ ਛੋਟਾ ਜਿਹਾ ਉਪਰਾਲਾ ਹੈ ਕਿ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾਵੇ ਅਤੇ ਰੁੱਖ ਜਿਹੜੇ ਵੱਧ ਤੋਂ ਵੱਧ ਲਾਏ ਜਾਣ ਤਾਂ ਕਿ ਜਿੱਥੇ ਆਕਸੀਜਨ ਜ਼ਿਆਦਾ ਹੋਵੇਗੀ ਉੱਥੇ ਜ਼ਿਆਦਾ ਰੁੱਖ ਹੋਣ ਨਾਲ ਗਰਮੀ ਤੋਂ ਵੀ ਰਾਹਤ ਮਿਲੇਗੀ ਅਤੇ ਮੀਂਹ ਵੀ ਵੱਧ ਪੈਣਗੇ | ਇਸ ਮੌਕੇ ਹਰਿਆਵਲ ਸੱਥ ਦੇ ਪ੍ਰਧਾਨ ਹਰਭਿੰਦਰ ਸਿੰਘ ਸੰਧੂ, ਪਿਆਰਾ ਘਾਰੂ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਆਗੂ ਲਖਵਿੰਦਰ ਸਿੰਘ ਪੀਰ ਮੁਹੰਮਦ,ਬਚਿੱਤਰ ਸਿੰਘ ਕੰਬੋਜ, ਹਰਪਾਲ ਸਿੰਘ ਮਨੇਸ, ਰਾਜ ਸਿੱਧੂ,ਅੰਮਿ੍ਤ ਸਿੰਘ, ਗੁਰਦੀਪ ਸਿੰਘ,ਜੋਗਾ ਸਿੰਘ ਟੇਲਰ, ਜੱਗਾ ਸਿੰਘ, ਡਾਕਟਰ ਕਾਰਜ ਸਿੰਘ ਗਿੱਲ, ਮਲਕੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਫਿਰੋਜ਼ਪੁਰ ਮੰਡਲ ਵਿਖੇ ਡਾ. ਭੀਮ ਰਾਓ ਅੰਬੇਡਕਰ ਜਯੰਤੀ ਮਨਾਈ ਅਗਲੀ ਖ਼ਬਰ ਲੋਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਭਰ 'ਚ ਚਮਕਾਇਆ ਨਾਂਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।