28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਰਵੀ ਅਰੋੜਾ ਬਣੇ ਸੇਵਾ ਭਾਰਤੀ ਫ਼ਾਜ਼ਿਲਕਾ ਦੇ ਨਵੇਂ ਪ੍ਰਧਾਨ

ਅਜੀਤ ਡੈਸਕ 29-04-2026
ਫ਼ਾਜ਼ਿਲਕਾ, 28 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸੇਵਾ ਭਾਰਤੀ ਫ਼ਾਜ਼ਿਲਕਾ ਇਕਾਈ ਦਾ ਪੁਨਰਗਠਨ ਪੰਜਾਬ ਪ੍ਰਾਂਤ ਸੰਗਠਨ ਮੰਤਰੀ ਸੰਜੀਵ ਦੀ ਪ੍ਰਧਾਨਗੀ ਹੇਠ ਹੋਈ ਇੱਕ ਵਿਸ਼ੇਸ਼ ਬੈਠਕ ਦੌਰਾਨ ਕੀਤਾ ਗਿਆ | ਇਸ ਮੌਕੇ ਸਰਵਸੰਮਤੀ ਨਾਲ ਰਵੀ ਅਰੋੜਾ ਨੂੰ ਸੰਸਥਾ ਦੀ ਫ਼ਾਜ਼ਿਲਕਾ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਅਮਿੱਤ ਉਬਵੇਜਾ ਨੂੰ ਇਕਾਈ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਭਾਰਤ ਮਾਤਾ ਦੀ ਤਸਵੀਰ ਅੱਗੇ ਜੋਤ ਜਗਾ ਕੇ ਕੀਤੀ ਗਈ | ਬੈਠਕ ਦੌਰਾਨ ਅਮਿੱਤ ਉਬਵੇਜਾ ਨੇ ਪਿਛਲੇ ਤਿੰਨ ਸਾਲਾਂ ਦੇ ਕਾਰਜਕਾਲ ਦੀ ਰਿਪੋਰਟ ਪੇਸ਼ ਕੀਤੀ ਅਤੇ ਸਮਾਜ ਸੇਵੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਇਸ ਉਪਰੰਤ ਫ਼ਿਰੋਜ਼ਪੁਰ ਵਿਭਾਗ ਪਾਲਕ ਰਮਾ ਭਾਰਤੀ ਨੇ ਪ੍ਰਧਾਨਗੀ ਦੇ ਅਹੁਦੇ ਲਈ ਰਵੀ ਅਰੋੜਾ ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ਨੂੰ ਹਾਜ਼ਰ ਸਮੂਹ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ | ਇਸ ਮੌਕੇ ਪੰਜਾਬ ਸੇਵਾ ਭਾਰਤੀ ਦੇ ਸਹਿ-ਸਕੱਤਰ ਧਰੁਵ, ਵਿਭਾਗ ਮੰਤਰੀ ਰਾਜੇਂਦਰ, ਪ੍ਰਦੀਪ ਗੋਇਲ ਅਤੇ ਨੀਰਜ ਸਚਦੇਵਾ ਸਮੇਤ ਗਿਰਧਾਰੀ ਲਾਲ, ਜਗਦੀਸ਼ ਕਟਾਰੀਆ, ਪੰਕਜ ਗਰਗ, ਡਾ.ਰਿਤਨੇਸ਼, ਆਸ਼ੀਸ਼ ਖੁੰਗਰ ਅਤੇ ਹੋਰ ਮੈਂਬਰ ਹਾਜ਼ਰ ਸਨ | ਨਵ-ਨਿਯੁਕਤ ਪ੍ਰਧਾਨ ਰਵੀ ਅਰੋੜਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸੰਸਥਾ ਦੇ ਸਮਾਜ ਸੇਵੀ ਕਾਰਜਾਂ ਨੂੰ ਨਵੀਂ ਗਤੀ ਪ੍ਰਦਾਨ ਕਰਨਗੇ | ਬੈਠਕ ਦਾ ਸਮਾਪਨ ਸ਼ਾਂਤੀ ਪਾਠ ਨਾਲ ਹੋਇਆ |
ਪਿਛਲੀ ਖ਼ਬਰ ਬਾਬਾ ਖ਼ੁਸ਼ਦਿਲ ਸਪੋਰਟਸ ਕਲੱਬ ਜੰਡਵਾਲਾ ਭੀਮੇਸ਼ਾਹ ਵਲੋਂ ਕਰਵਾਇਆ ਗਿਆ ਇਕ ਦਿਨਾ ਕਿ੍ਕਟ ਟੂਰਨਾਮੈਂਟ ਅਗਲੀ ਖ਼ਬਰ ਬ੍ਰਹਮ ਰਿਸ਼ੀ ਸਕੂਲ ਦੀ ਵਿਦਿਆਰਥਣ ਦਿ੍ਸ਼ਟੀ ਨੇ ਜੇ. ਈ. ਈ. ਪ੍ਰੀਖਿਆ 'ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।