17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸਰਕਾਰੀ ਕਣਕ ਦੀ ਨਾਜਾਇਜ਼ ਤੁਲਾਈ ਦਾ ਪਰਦਾਫਾਸ਼, 2000 ਕੁਇੰਟਲ ਕਣਕ ਸਮੇਤ 350 ਬੋਰੀਆਂ ਬਰਾਮਦ

ਅਜੀਤ ਡੈਸਕ 30-04-2026
ਅਬੋਹਰ, 29 ਅਪ੍ਰੈਲ (ਵਿਵੇਕ ਹੂੜੀਆ)-ਇਲਾਕੇ ਦੇ ਪਿੰਡ ਕਿੱਕਰ ਖੇੜਾ ਵਿਖੇ ਇਕ ਘਰ 'ਚ ਬਣੇ ਫੜ੍ਹ 'ਤੇ ਸਰਕਾਰੀ ਮਾਰਕੇ ਵਾਲੀਆਂ ਬੋਰੀਆਂ ਵਿਚ ਕਣਕ ਦੀ ਨਾਜਾਇਜ਼ ਤੁਲਾਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਮਾਰਕੀਟ ਕਮੇਟੀ ਅਬੋਹਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਵਲੋਂ ਮਾਰਕੀਟ ਕਮੇਟੀ ਅਬੋਹਰ ਨੂੰ ਸੂਚਨਾ ਦਿੱਤੀ ਗਈ ਸੀ ਕਿ ਪਿੰਡ ਕਿੱਕਰ ਖੇੜਾ ਵਿਚ ਕਿਸੇ ਵਿਅਕਤੀ ਦੇ ਘਰ ਅੰਦਰ ਸਰਕਾਰੀ ਗੱਟਿਆਂ ਵਿਚ ਕਣਕ ਭਰੀ ਜਾ ਰਹੀ ਹੈ | ਸੂਚਨਾ ਮਿਲਦੇ ਹੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵਲੋਂ ਮੌਕੇ 'ਤੇ ਜਾਂਚ ਕੀਤੀ ਗਈ, ਜਿੱਥੇ ਵੱਡੀ ਮਾਤਰਾ ਵਿਚ ਕਣਕ ਮੌਜੂਦ ਸੀ | ਮੌਕੇ 'ਤੇ ਕੀਤੀ ਗਈ ਜਾਂਚ ਦੌਰਾਨ ਲਗਭਗ 2000 ਕੁਇੰਟਲ ਕਣਕ ਅਤੇ 350 ਭਰੀਆਂ ਹੋਈਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ | ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਬੋਰੀਆਂ 'ਤੇ ਸੀਜ਼ਨ 2026-2027 ਦਾ ਸਰਕਾਰੀ ਮਾਰਕਾ ਲੱਗਿਆ ਹੋਇਆ ਸੀ | ਦੱਸਿਆ ਜਾ ਰਿਹਾ ਹੈ ਕਿ ਇਹ ਕਣਕ ਨਾਜਾਇਜ਼ ਤੌਰ 'ਤੇ ਤੁਲਾਈ ਕਰਕੇ ਸਟੋਰ ਕੀਤੀ ਜਾ ਰਹੀ ਸੀ | ਮਾਰਕੀਟ ਕਮੇਟੀ ਅਬੋਹਰ ਦੇ ਦਫ਼ਤਰ ਤੋਂ ਪ੍ਰਾਪਤ ਪੱਤਰ ਦੇ ਆਧਾਰ 'ਤੇ ਪੁਲਿਸ ਨੇ ਧਾਰਾ 318(4) ਬੀ.ਐਨ.ਐੱਸ. ਤਹਿਤ ਮੁਕੱਦਮਾ ਨੰਬਰ 154 ਦਰਜ ਕਰ ਲਿਆ ਹੈ | ਇਹ ਕਾਰਵਾਈ ਜੈਅੰਤ ਕੁਮਾਰ ਪੁੱਤਰ ਅਮਰ ਚੰਦ ਵਾਸੀ ਕਿੱਕਰ ਖੇੜਾ ਦੇ ਖ਼ਿਲਾਫ਼ ਅਮਲ ਵਿਚ ਲਿਆਂਦੀ ਗਈ ਹੈ |
ਪਿਛਲੀ ਖ਼ਬਰ ਕਣਕ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।