26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅਬੋਹਰ ਸਬ ਡਿਵੀਜ਼ਨ ਦੇ ਸੀਨੀਅਰ ਜੱਜ ਭੁਪਿੰਦਰ ਮਿੱਤਲ ਨਾਲ ਜੂਨੀਅਰ ਵਕੀਲਾਂ ਨੇ ਕੀਤੀ ਮੁਲਾਕਾਤ

ਅਜੀਤ ਡੈਸਕ 09-05-2026
ਅਬੋਹਰ, 8 ਮਈ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਸਬ ਡਿਵੀਜ਼ਨ ਦੇ ਸੀਨੀਅਰ ਜੱਜ ਸਤੀਸ਼ ਕੁਮਾਰ ਸ਼ਰਮਾ ਦੇ ਤਬਾਦਲੇ ਉਪਰੰਤ ਭੁਪਿੰਦਰ ਮਿੱਤਲ ਨੇ ਉਨ੍ਹਾਂ ਦੀ ਥਾਂ 'ਤੇ ਅਬੋਹਰ ਸਬ ਡਿਵੀਜ਼ਨ ਵਿਚ ਸੀਨੀਅਰ ਸਿਵਲ ਜੱਜ ਦੇ ਤੌਰ 'ਤੇ ਚਾਰਜ ਸੰਭਾਲ ਲਿਆ ਹੈ | ਜਿਨ੍ਹਾਂ ਦੇ ਸਵਾਗਤ ਲਈ ਬਾਰ ਐਸੋਸੀਏਸ਼ਨ ਅਬੋਹਰ ਵਲੋਂ ਬੀਤੇ ਦਿਨੀਂ ਬਾਰ ਰੂਮ ਵਿਚ ਪ੍ਰੋਗਰਾਮ ਰੱਖਿਆ ਗਿਆ ਸੀ | ਇਸ ਉਪਰੰਤ ਅਬੋਹਰ ਦੇ ਨੌਜਵਾਨ ਵਕੀਲਾਂ ਨੇ ਵੀ ਬਾਰ ਐਸੋਸੀਏਸ਼ਨ ਅਬੋਹਰ ਦੀ ਐਗਜ਼ੀਕਿਊਟਿਵ ਮੈਂਬਰ ਸੁਖਬੀਰ ਕੌਰ ਦੀ ਅਗਵਾਈ ਹੇਠ ਸੀਨੀਅਰ ਸਿਵਲ ਜੱਜ ਭੁਪਿੰਦਰ ਮਿੱਤਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨੌਜਵਾਨ ਵਕੀਲਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਜਾਣੂ ਵੀ ਕਰਵਾਇਆ | ਜਿਸ 'ਤੇ ਸੀਨੀਅਰ ਜੱਜ ਭੁਪਿੰਦਰ ਮਿੱਤਲ ਨੇ ਕਿਹਾ ਕਿ ਨੌਜਵਾਨ ਵਕੀਲਾਂ ਨੂੰ ਉਤਸ਼ਾਹਿਤ ਕਰਨ ਲਈ ਬਾਰ ਅਤੇ ਬੈਂਚ ਵਿਚ ਆਪਸੀ ਤਾਲਮੇਲ ਹੋਰ ਮਜ਼ਬੂਤ ਕੀਤਾ ਜਾਵੇਗਾ | ਉਨ੍ਹਾਂ ਨੌਜਵਾਨ ਵਕੀਲਾਂ ਨੂੰ ਕੋਰਟ ਰੂਮ ਵਿਚ ਆਉਣ ਤੋਂ ਪਹਿਲਾਂ ਕੇਸ ਸੰਬੰਧੀ ਪੂਰੀ ਤਿਆਰੀ ਕਰਕੇ ਅਦਾਲਤ ਵਿਚ ਆਉਣ ਦੀ ਸਲਾਹ ਵੀ ਦਿੱਤੀ | ਇਸ ਮੌਕੇ ਐਗਜ਼ੀਕਿਊਟਿਵ ਮੈਂਬਰ ਸੁਖਬੀਰ ਕੌਰ ਤੋਂ ਇਲਾਵਾ ਬਿਕਰਮ ਪਵਾਰ, ਰਿਦਮ ਵਧਵਾ, ਸੰਜੇ ਵਰਮਾ, ਧਰਮਪਾਲ ਸੋਖਲ, ਅਨੰਦ ਸਾਈ ਮਲਹੋਤਰਾ, ਸੁਰਿੰਦਰ ਸੋਖਲ, ਕਿ੍ਸ਼ਨ ਕੁਮਾਰ ਆਦਿ ਵਕੀਲ ਹਾਜ਼ਰ ਸਨ |
ਪਿਛਲੀ ਖ਼ਬਰ ਮੋਬਾਈਲ ਯੂਨੀਅਨ ਨੇ ਪੱਤਰਕਾਰਾਂ ਨਾਲ ਮਿਲ ਕੇ ਮਨਾਇਆ ਰਾਸ਼ਟਰੀ ਪੱਤਰਕਾਰਤਾ ਆਜ਼ਾਦੀ ਦਿਹਾੜਾ ਅਗਲੀ ਖ਼ਬਰ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ 'ਫਰਾਈਡੇ-ਡਰਾਈਡੇ' ਮੁਹਿੰਮ ਤਹਿਤ ਡੇਂਗੂ ਵਿਰੁੱਧ ਜਾਗਰੂਕਤਾ ਗਤੀਵਿਧੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।