04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬੰਬੇ ਇੰਸਟੀਚਿਊਟ ਨੇ ਮਾਂ ਦਿਵਸ ਮੌਕੇ ਪ੍ਰੋਜੈਕਟ ਮੇਰੀ ਆਵਾਜ਼ ਦੀ ਕੀਤੀ ਸ਼ੁਰੂਆਤ

ਅਜੀਤ ਡੈਸਕ 12-05-2026
ਅਬੋਹਰ, 11 ਮਈ (ਤੇਜਿੰਦਰ ਸਿੰਘ ਖ਼ਾਲਸਾ)-ਮਾਂ ਦਿਵਸ ਮੌਕੇ ਬੰਬੇ ਇੰਸਟੀਚਿਊਟ ਨੇ ਰਸਮੀ ਤੌਰ 'ਤੇ ਪ੍ਰੋਜੈਕਟ ਮੇਰੀ ਆਵਾਜ਼ ਦੀ ਸ਼ੁਰੂਆਤ ਕੀਤੀ ਜੋ ਕਿ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਪਹਿਲ ਸਿੱਧ ਹੋਵੇਗੀ | ਇਸ ਪਹਿਲ ਦੀ ਅਗਵਾਈ ਗਗਨ ਚੁੱਘ ਕਰ ਰਹੇ ਹਨ | ਗਗਨ ਚੁੱਘ ਨੇ ਦੱਸਿਆ ਕਿ ਔਰਤਾਂ ਵਿਚ ਖ਼ੁਦਕੁਸ਼ੀ ਦੇ ਮਾਮਲਿਆਂ ਵਿਚ ਵਾਧਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਬਹੁਤ ਸਾਰੀਆਂ ਲੜਕੀਆਂ ਬੁਰੀ ਸੰਗਤ ਵਿਚ ਫਸ ਜਾਂਦੀਆਂ ਹਨ ਅਤੇ ਨਿੱਜੀ ਫ਼ੋਟੋਆਂ ਅਤੇ ਵੀਡੀਓਜ਼ ਕਰਕੇ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ | ਮਾਨਸਿਕ ਤੌਰ 'ਤੇ ਤਣਾਅ ਵਿਚ ਆ ਜਾਂਦੀਆਂ ਹਨ ਅਤੇ ਕਿਸੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਵਿਚ ਅਸਮਰਥ ਹੋ ਜਾਂਦੀਆਂ ਹਨ | ਜਿਸ ਕਾਰਨ ਡਰ ਅਤੇ ਸਮਾਜਿਕ ਦਬਾਅ ਕਾਰਨ ਅਕਸਰ ਖ਼ੁਦਕੁਸ਼ੀ ਵਰਗੇ ਗੰਭੀਰ ਕਦਮ ਚੁੱਕਦੀਆਂ ਹਨ | ਪ੍ਰੋਜੈਕਟ ਮੇਰੀ ਆਵਾਜ਼ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਅਤੇ ਪੀੜਤ ਔਰਤ ਨੂੰ ਸਮੇਂ ਸਿਰ ਸਹਾਇਤਾ ਅਤੇ ਮਾਰਗਦਰਸ਼ਨ ਕਰਨ ਲਈ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਚੇਅਰਮੈਨ ਰਜਨੀਸ਼ ਲਤਾ ਨੇ ਦੱਸਿਆ ਕਿ ਜ਼ਰੂਰਤ ਪੈਣ 'ਤੇ ਕੋਈ ਵੀ ਮਹਿਲਾ ਸਾਡੇ ਨਾਲ ਰਾਬਤਾ ਕਰ ਸਕਦੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਪੀੜਤ ਔਰਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੇ ਹੋਏ ਪਹਿਚਾਣ ਗੁਪਤ ਰੱਖੀ ਜਾਵੇਗੀ | ਇਸ ਪਹਿਲ ਨੂੰ ਸਫਲ ਬਣਾਉਣ ਲਈ ਟੀਮ ਦਾ ਗਠਨ ਕੀਤਾ ਗਿਆ ਹੈ | ਜਿਸ ਵਿਚ ਕੋਆਰਡੀਨੇਟਰ ਊਸ਼ਾ ਸਵਾਮੀ, ਦਯਾ ਰਾਣੀ, ਮੁਸਕਾਨ, ਨਿਸ਼ਾ ਰਾਜੋਰਾ, ਸੀਨਮ ਗਿਲਹੋਤਰਾ ਹਨ | ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਮੇਰੀ ਆਵਾਜ਼ ਦਾ ਮੁੱਖ ਉਦੇਸ਼ ਮਾਨਸਿਕ, ਸਮਾਜਿਕ ਜਾਂ ਡਿਜੀਟਲ ਸ਼ੋਸ਼ਣ ਦਾ ਸਾਹਮਣਾ ਕਰ ਰਹੀਆਂ ਔਰਤਾਂ ਅਤੇ ਕੁੜੀਆਂ ਲਈ ਇਕ ਸੁਰੱਖਿਅਤ ਪਲੇਟਫ਼ਾਰਮ ਪ੍ਰਦਾਨ ਕਰਨਾ ਹੈ |
ਪਿਛਲੀ ਖ਼ਬਰ ਵਿਧਾਇਕ ਸਵਨਾ ਵਲੋਂ 1.55 ਕਰੋੜ ਦੀ ਲਾਗਤ ਵਾਲੇ ਪੱਕੇ ਖਾਲਿਆਂ ਦਾ ਉਦਘਾਟਨ ਅਗਲੀ ਖ਼ਬਰ ਯੂਨਾਈਟਿਡ ਫਿਜ਼ੀਕਲ ਐਜੂਕੇਸ਼ਨ ਪੰਜਾਬ ਨੇ ਸਿੱਖਿਆ ਬੋਰਡ ਦਾ ਕੀਤਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।