04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ

ਅਜੀਤ ਡੈਸਕ 12-05-2026
ਫ਼ਾਜ਼ਿਲਕਾ, 11 ਮਈ (ਅਮਰਜੀਤ ਸ਼ਰਮਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਰਜਿ.ਜ਼ਿਲ੍ਹਾ ਫ਼ਾਜ਼ਿਲਕਾ ਦੀ ਅਹਿਮ ਮੀਟਿੰਗ ਮਾ.ਬੂਟਾ ਸਿੰਘ ਚਿਮਨੇਵਾਲਾ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਵਿਖੇ ਸਥਿਤ ਦਫ਼ਤਰ 'ਚ ਹੋਈ | ਮੀਟਿੰਗ ਵਿਚ ਸਰਪ੍ਰਸਤ ਕੇ.ਕੇ.ਸੇਠੀ ਅਤੇ ਮੁੱਖ ਸਕੱਤਰ ਟਹਿਲ ਸਿੰਘ ਨੇ ਮੁਲਾਜ਼ਮਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਸਰਕਾਰ ਵਲੋਂ ਪਹਿਲੀ ਵਾਰ ਪੈਨਸ਼ਨਰਾਂ ਦੇ ਖਾਤਿਆਂ 'ਚ ਪੈਨਸ਼ਨ ਲੇਟ ਜਮ੍ਹਾ ਕਰਵਾਉਣ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੇ ਕੋਲ ਕੋਈ ਹੋਰ ਆਮਦਨ ਦਾ ਵਸੀਲਾ ਨਹੀਂ ਹੈ | ਜਿਸ ਕਾਰਨ ਉਨ੍ਹਾਂ ਦਾ ਘਰ ਚਲਾਉਣ ਦਾ ਦਾਰੋ ਮਦਾਰ ਹਰ ਮਹੀਨੇ ਦੀ 1 ਤਰੀਕ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਜਮ੍ਹਾ ਹੋਣ ਵਾਲੀ ਪੈਨਸ਼ਨ 'ਤੇ ਟਿਕਿਆ ਰਹਿੰਦਾ ਹੈ | ਇਸੇ ਆਮਦਨ ਨਾਲ ਉਹ ਆਪਣੀ ਦਵਾਈ ਅਤੇ ਹੋਰ ਲੋੜਾਂ ਦੀ ਪੂਰਤੀ ਕਰਦੇ ਹਨ | ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਪੈਨਸ਼ਨਰਾਂ ਨੂੰ ਆਪਣੀ ਪੈਨਸ਼ਨ ਲਈ ਵਾਰ-ਵਾਰ ਬੈਂਕਾਂ ਦੇ ਗੇੜੇ ਮਾਰ ਕੇ ਖੱਜਲ ਖ਼ੁਆਰ ਹੋਣਾ ਪਿਆ | ਇਸ ਮੌਕੇ ਪ੍ਰਧਾਨ ਮਾਸਟਰ ਬੂਟਾ ਸਿੰਘ ਚਿਮਨੇਵਾਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਾਈਕੋਰਟ ਵਲੋਂ ਦਿੱਤੇ ਗਏ ਫ਼ੈਸਲੇ ਅਨੁਸਾਰ ਮੁਲਾਜ਼ਮਾਂ ਦਾ 18 ਪ੍ਰਤੀਸ਼ਤ ਡੀ.ਏ.ਜਲਦ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਜਾਰੀ ਕੀਤਾ ਗਿਆ 2 ਪ੍ਰਤੀਸ਼ਤ ਮਹਿੰਗਾਈ ਭੱਤਾ ਆਈ.ਏ.ਐਸ ਅਤੇ ਆਈ.ਪੀ.ਐਸ ਅਫ਼ਸਰਾਂ ਨੂੰ ਦਿੱਤਾ ਜਾਂਦਾ ਹੈ ਤਾਂ ਇਹ ਉਨ੍ਹਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਲੀ ਗੱਲ ਹੋਵੇਗੀ | ਇਸ ਮੌਕੇ ਚੌਧਰੀ ਸਤਨਾਮ ਚੰਦ ਤੁਰਕਾਂ ਵਾਲੀ, ਭਜਨ ਸਿੰਘ ਗਿੱਲ, ਨਾਇਬ ਸਿੰਘ, ਰਵਿੰਦਰ ਪਾਲ ਸਿੰਘ, ਹਰਬੰਸ ਲਾਲ ਕਟਾਰੀਆ, ਕਸ਼ਮੀਰੀ ਲਾਲ ਨਾਗਪਾਲ, ਆਸ਼ਾ ਨਾਗਪਾਲ, ਸੂਰਜ ਪ੍ਰਕਾਸ਼, ਈਸ਼ਰ ਦਾਸ, ਦੇਵਰਾਜ, ਮੰਗਲ ਸਿੰਘ, ਸੁਭਾਸ਼ ਚੰਦਰ, ਜਗਰੂਪ ਸਿੰਘ ਗਰੇਵਾਲ, ਸਤਪਾਲ ਆਵਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਕਾਬੂ ਅਗਲੀ ਖ਼ਬਰ ਅਰੁਣ ਨਾਰੰਗ ਨੇ ਢਾਣੀ ਕਾਲੂ ਵਾਲੀ 'ਚ ਸੜਕ 'ਤੇ ਖਾਲਿਆਂ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।