18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਜ਼ੋਨਲ ਪੱਧਰੀ ਯੋਗਾ ਮੁਕਾਬਲਿਆਂ 'ਚ ਜੀ. ਏ. ਵੀ. ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

ਜੀ.ਏ.ਵੀ.ਜੈਨ ਆਦਰਸ਼ ਵਿਦਿਆਲਿਆ ਸਕੂਲ ਦੇ ਹੋਣਹਾਰ ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ | ਅਜੀਤ ਤਸਵੀਰ <br/> 13-05-2026
ਫ਼ਾਜ਼ਿਲਕਾ, 12 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਕਰਵਾਏ ਗਏ ਜ਼ੋਨਲ ਪੱਧਰੀ ਸਕੂਲੀ ਯੋਗਾ ਮੁਕਾਬਲਿਆਂ ਵਿਚ ਜੀ.ਏ.ਵੀ.ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਆਪਣੀ ਵਿਲੱਖਣ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ | ਇਸ ਉੱਚ ਪੱਧਰੀ ਖੇਡ ਮੁਕਾਬਲੇ ਵਿਚ ਸਕੂਲ ਦੇ ਖਿਡਾਰੀਆਂ ਨੇ ਕੁੱਲ 21 ਤਗਮੇ ਜਿੱਤ ਕੇ ਨਾ ਸਿਰਫ਼ ਆਪਣੀ ਉੱਤਮਤਾ ਸਿੱਧ ਕੀਤੀ, ਸਗੋਂ ਪੂਰੇ ਖੇਤਰ ਵਿਚ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਮੁਕਾਬਲੇ ਦੇ ਨਤੀਜਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਨੇ ਦੱਸਿਆ ਕਿ ਸਕੂਲ ਦੀ ਯੋਗਾ ਟੀਮ ਨੇ ਅਨੁਸ਼ਾਸਿਤ ਪ੍ਰਦਰਸ਼ਨ ਕਰਦੇ ਹੋਏ 14 ਸੋਨ ਤਗਮੇ, 4 ਚਾਂਦੀ ਦੇ ਤਗਮੇ ਅਤੇ 3 ਕਾਂਸੀ ਦੇ ਤਗਮੇ ਆਪਣੇ ਨਾਂ ਕੀਤੇ ਹਨ | ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੇ ਸਖ਼ਤ ਮਿਹਨਤ ਦੇ ਦਮ 'ਤੇ ਵੱਖ-ਵੱਖ ਸ਼੍ਰੇਣੀਆਂ 'ਚ ਪਹਿਲਾ ਸਥਾਨ ਹਾਸਲ ਕੀਤਾ | ਜੇਤੂ ਖਿਡਾਰੀਆਂ ਦੇ ਵੇਰਵਿਆਂ ਅਨੁਸਾਰ ਰੂਹਾਨੀ ਨੇ ਸਿੰਗਲ ਆਰਟਿਸਟਿਕ ਅਤੇ ਡਬਲ ਆਰਟਿਸਟਿਕ ਯੋਗਾ ਵਿਚ ਦੋ ਸੋਨ ਤਗਮੇ ਜਿੱਤੇ | ਕੋਹੀਨੂਰ ਕੰਬੋਜ ਨੇ ਡਬਲ ਆਰਟਿਸਟਿਕ ਅਤੇ ਰਿਦਮਿਕ ਯੋਗਾ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਵੰਸ਼ਿਕਾ ਨੇ ਰਿਦਮਿਕ ਯੋਗਾ ਵਿਚ ਪਹਿਲਾ ਅਤੇ ਡਬਲ ਆਰਟਿਸਟਿਕ ਵਿਚ ਦੂਜਾ ਸਥਾਨ ਪਾਇਆ | ਪਵਨ ਕੁਮਾਰ ਨੇ ਪਰੰਪਰਾਗਤ ਯੋਗਾ ਵਿਚ ਪਹਿਲਾ ਸਥਾਨ ਹਾਸਲ ਕੀਤਾ | ਸ਼ੇਰਬਾਜ਼ ਕੰਬੋਜ ਨੇ ਡਬਲ ਆਰਟਿਸਟਿਕ ਵਿੱਚ ਸੋਨਾ, ਜਦਕਿ ਸਹਿਜਵੀਰ ਕੰਗ ਨੇ ਰਿਦਮਿਕ ਯੋਗਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸ਼ੇਰਬਾਜ਼ ਸਿੰਘ ਨੇ ਵੀ ਡਬਲ ਰਿਦਮਿਕ ਸ਼੍ਰੇਣੀ ਵਿੱਚ ਸੋਨ ਤਗਮਾ ਜਿੱਤਿਆ | ਇਸੇ ਤਰ੍ਹਾਂ ਪ੍ਰਦੀਪ ਕੁਮਾਰ ਨੇ ਡਬਲ ਆਰਟਿਸਟਿਕ,ਵੀਤ ਸਾਮਾਂ ਨੇ ਡਬਲ ਰਿਦਮਿਕ, ਪਰਵਿਸ਼ ਕੁਮਾਰ ਨੇ ਸਿੰਗਲ ਆਰਟਿਸਟਿਕ, ਹਰਜੋਤ ਨੇ ਡਬਲ ਰਿਦਮਿਕ ਅਤੇ ਆਹਿਲ ਨੇ ਡਬਲ ਆਰਟਿਸਟਿਕ ਯੋਗਾ ਵਿਚ ਸੋਨ ਤਗਮੇ ਜਿੱਤੇ | ਚਾਂਦੀ ਦੇ ਤਗਮੇ ਜਿੱਤਣ ਵਾਲਿਆਂ ਵਿਚ ਜੰਨਤ ਕੰਬੋਜ, ਜਸਮੀਤ ਅਤੇ ਤਨੁਸ਼ਦੀਪ ਦੇ ਨਾਂ ਸ਼ਾਮਲ ਹਨ | ਇਸ ਤੋਂ ਇਲਾਵਾ ਨੇਵਿਸ਼, ਆਹਿਲ ਅਤੇ ਨਾਜ਼ੀਆ ਨੇ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ | ਵਿਦਿਆਰਥੀਆਂ ਦੀ ਇਸ ਇਤਿਹਾਸਕ ਪ੍ਰਾਪਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਚੇਅਰਮੈਨ ਅਨਿਲ ਜੈਨ, ਪਿ੍ੰਸੀਪਲ ਨਰੇਸ਼ ਸਪੜਾ ਅਤੇ ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਨੇ ਜੇਤੂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਯੋਗਾ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਬਲਕਿ ਮਾਨਸਿਕ ਇਕਾਗਰਤਾ ਵੀ ਵਧਾਉਂਦਾ ਹੈ | ਸਕੂਲ ਪ੍ਰਬੰਧਕਾਂ ਨੇ ਸਾਰੇ ਜੇਤੂਆਂ ਨੂੰ ਆਗਾਮੀ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਦੀ ਨਕਦੀ 'ਤੇ ਸਾਮਾਨ ਕੀਤਾ ਚੋਰੀ <br/> ਅਗਲੀ ਖ਼ਬਰ ਨਗਰ ਪੰਚਾਇਤ ਅਰਨੀਵਾਲਾ ਦੇ ਸਾਰੇ ਵਾਰਡਾਂ ਤੋਂ ਅਕਾਲੀ ਦਲ ਕਰੇਗਾ ਸ਼ਾਨਦਾਰ ਜਿੱਤ ਹਾਸਿਲ-ਪ੍ਰਤਾਪ ਭਠੇਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।