20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨਗਰ ਪੰਚਾਇਤ ਅਰਨੀਵਾਲਾ ਦੇ ਕਾਂਗਰਸੀ ਉਮੀਦਵਾਰ ਦੀ ਚੋਣ ਸਬੰਧੀ ਅਬਜ਼ਰਵਰ ਨੇ ਕੀਤੀ ਮੀਟਿੰਗ

ਅਜੀਤ ਡੈਸਕ 14-05-2026
ਮੰਡੀ ਅਰਨੀਵਾਲਾ, 13 ਮਈ (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਨਗਰ ਪੰਚਾਇਤ ਦੀ ਚੋਣ ਸਬੰਧੀ ਪਾਰਟੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੇ ਜਾਣ ਸਬੰਧੀ ਇਕ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਚੋਣ ਅਬਜ਼ਰਵਰ ਗੁਰਚਰਨ ਸਿੰਘ ਨਾਹਰ ਸਾਬਕਾ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਵਿਸ਼ੇਸ਼ ਤੌਰ 'ਤੇ ਪੁੱਜੇ, ਨੇ ਦੱਸਿਆ ਕਿ ਅਰਨੀਵਾਲਾ ਦੇ ਵੱਖ-ਵੱਖ ਵਾਰਡਾਂ ਤੋਂ ਚਾਹਵਾਨ ਉਮੀਦਵਾਰ ਕੋਲੋਂ ਨਾਮ ਮੰਗੇ ਗਏ ਹਨ | ਜਿੰਨਾ ਸਬੰਧੀ ਪਾਰਟੀ ਵਲੋਂ ਪੈਨਲ ਬਣਾ ਕੇ ਉਮੀਦਵਾਰਾਂ ਦਾ ਐਲਾਨ 14 ਮਈ ਨੂੰ ਕਰ ਦਿੱਤਾ ਜਾਵੇਗਾ | ਮੀਟਿੰਗ ਵਿਚ ਸਾਬਕਾ ਮੰਤਰੀ ਹੰਸ ਰਾਜ ਜੋਸਨ, ਪੰਜਾਬ ਕਾਂਗਰਸ ਦੇ ਸਪੋਕਸ ਪਰਸਨ ਰੂਬੀ ਗਿੱਲ, ਸਾਬਕਾ ਚੇਅਰਮੈਨ ਹਰਕਮਲ ਸਿੰਘ, ਸੀਨੀਅਰ ਕਾਂਗਰਸੀ ਆਗੂ ਡਾ.ਬੀ.ਡੀ ਕਾਲੜਾ, ਕਸ਼ਮੀਰ ਚੰਦ, ਲਖਵੀਰ ਸਿੰਘ, ਸੁਰਜੀਤ ਸਿੰਘ, ਕੰਵਲ ਕਾਲੜਾ, ਸੋਹਣ ਲਾਲ ਬਠਲਾ, ਸਚਿਨ ਬਤਰਾ, ਗੁਰਮੀਤ ਸਿੰਘ, ਸੋਨੰੂ ਸਿੰਘ ਅਤੇ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਨੇ ਲਿਆ ਟੀਕਾਕਰਨ ਕੈਂਪਾਂ ਦਾ ਜਾਇਜ਼ਾ ਅਗਲੀ ਖ਼ਬਰ ਦੇਸ਼ ਦੀ ਉੱਚ ਸਿਆਸਤ ਤੋਂ ਲੈ ਕੇ ਹੁਣ ਹੇਠਲੇ ਪੱਧਰ ਤੱਕ ਦਲ ਬਦਲੀਆਂ ਦਾ ਚੱਲਿਆ ਰੁਝਾਨ ਦੇਸ਼ ਤੇ ਸਮਾਜ ਲਈ ਘਾਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।