01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਅਰਨੀਵਾਲਾ ਦੀ ਵਿਸ਼ੇਸ਼ ਮੀਟਿੰਗ ਹੋਈ <br/>

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰੇਸ਼ਨ 295 ਬਲਾਕ ਅਰਨੀਵਾਲਾ ਦੇ ਅਹੁਦੇਦਾਰ ਨੂੰ ਸਨਮਾਨ ਕਰਦੇ ਹੋਏ ਕਮੇਟੀ ਮੈਂਬਰ | ਅਜੀਤ ਤਸਵੀਰ <br/> 16-05-2026
ਮੰਡੀ ਅਰਨੀਵਾਲਾ,15 ਮਈ (ਨਿਸ਼ਾਨ ਸਿੰਘ ਮੋਹਲ਼ਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰੇਸ਼ਨ 295 ਬਲਾਕ ਅਰਨੀਵਾਲਾ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਕਮੇਟੀ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਪੰਜਾਬ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਧਾਨ ਡਾ. ਸਾਹਿਬ ਰਾਮ ਕਮਾਲ ਵਾਲਾ ਦੀ ਪ੍ਰਧਾਨਗੀ ਹੇਠ ਗੁਲ੍ਹਾਟੀ ਸਵੀਟ ਹਾਊਸ ਅਰਨੀਵਾਲਾ ਵਿਖੇ ਹੋਈ ਜਿਸ ਵਿਚ ਬਲਾਕ ਸਕੱਤਰ ਓਮ ਪ੍ਰਕਾਸ਼ ਨੇ ਮੀਟਿੰਗ ਦੀ ਸ਼ੁਰੂਆਤ ਕੀਤੀ, ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ | ਬਲਾਕ ਪ੍ਰਧਾਨ ਡਾ.ਸਾਹਿਬ ਰਾਮ ਨੇ ਆਏ ਹੋਏ ਬਲਾਕ ਦੇ ਸਾਥੀਆਂ ਅਤੇ ਜ਼ਿਲ੍ਹਾ ਪ੍ਰਧਾਨ ਡਾ.ਰਾਜ ਕਿ੍ਸ਼ਨ ਜੋਸ਼ਨ ਅਤੇ ਜ਼ਿਲ੍ਹਾ ਕੈਸ਼ੀਅਰ ਡਾ.ਪ੍ਰਸ਼ੋਤਮ ਸ਼ਰਮ ਨੂੰ ਜੀ ਆਇਆਂ ਆਖਿਆ ਅਤੇ ਸਾਥੀਆਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨ ਲਈ ਪ੍ਰੇਰਿਤ ਕੀਤਾ | ਬਲਾਕ ਕੈਸ਼ੀਅਰ ਵਿਜੈ ਕੁਮਾਰ ਗੂੰਬਰ ਨੇ ਸਾਥੀਆਂ ਨੂੰ ਜਥੇਬੰਦੀ ਨੂੰ ਬਿਹਤਰ ਬਣਾਉਣ ਲਈ ਵਿਚਾਰ ਚਰਚਾ ਕੀਤੀ | ਪੈੱ੍ਰਸ ਸਕੱਤਰ ਡਾ.ਗੁਰਭੇਜ ਸਿੰਘ ਕੰਧ ਵਾਲਾ ਨੇ ਸਾਥੀਆਂ ਨੂੰ ਆਪਣੀ ਐਸੋਸੀਏਸ਼ਨ ਪ੍ਰਤੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ | ਜ਼ਿਲ੍ਹਾ ਪ੍ਰਧਾਨ ਡਾ.ਰਾਜ ਕਿ੍ਸ਼ਨ ਜੋਸ਼ਨ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਰੈਲੀ ਹੋਈ ਸੀ, ਵਿਚ ਸਰਕਾਰ ਨੇ ਸੂਬਾ ਟੀਮ ਨੂੰ ਵਿਸ਼ਵਾਸ ਦਿਵਾਇਆ ਸੀ ਕੇ ਜਲਦੀ ਹੀ ਤੁਹਾਨੂੰ ਕੋਈ ਟਰਮ ਕੋਰਸ ਕਰਾ ਕੇ ਮਾਨਤਾ ਦਿੱਤੀ ਜਾਵੇਗੀ | ਇਸ ਲਈ ਮਾਨ ਸਰਕਾਰ ਦਾ ਧੰਨਵਾਦ ਵੀ ਕੀਤਾ | ਬਲਾਕ ਦੇ ਕਾਫ਼ੀ ਸਾਥੀਆਂ ਨੂੰ ਐਸੋਸੀਏਸ਼ਨ ਪ੍ਰਤੀ ਅਨੁਸ਼ਾਸਨ 'ਤੇ ਸਮਰਪਣ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਸਾਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਡਾ.ਰਾਜ ਕਿ੍ਸ਼ਨ ਜੋਸ਼ਨ ਅਤੇ ਜ਼ਿਲ੍ਹਾ ਕੈਸ਼ੀਅਰ ਡਾ.ਪ੍ਰਸ਼ੋਤਮ ਸ਼ਰਮਾ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਜ਼ਿਲ੍ਹਾ ਕਮੇਟੀ ਨੇ ਬਲਾਕ ਦਾ ਧੰਨਵਾਦ ਕੀਤਾ | ਮੀਟਿੰਗ ਵਿਚ ਸਤਨਾਮ ਦਾਸ, ਸੁਧੀਰ ਲੱਕੀ, ਗੁਰਪ੍ਰੀਤ ਲਾਡਾਂ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਪਵਨ ਕੁਮਾਰ, ਭਗਵਾਨ ਸਿੰਘ, ਜਗਜੀਤ ਸਿੰਘ, ਬਾਬਾ ਸਾਹਿਬ ਰਾਮ ਅਤੇ ਸੀਨੀਅਰ ਸਾਥੀ ਡਾ.ਭਜਨ ਲਾਲ ਕੰਬੋਜ ਸਮੇਤ ਕਈ ਹੋਰ ਵੀ ਪਹੁੰਚੇ |

ਪਿਛਲੀ ਖ਼ਬਰ ਹਰ ਸ਼ੁੱਕਰਵਾਰ, ਡੇਂਗੂ 'ਤੇ ਵਾਰ ਮੁਹਿੰਮ ਤਹਿਤ ਸਕੂਲਾਂ ਵਿਚ ਕਰਵਾਈਆਂ ਗਤੀਵਿਧੀਆਂ <br/> ਅਗਲੀ ਖ਼ਬਰ ਸਰਹੱਦੀ ਪਿੰਡ ਕਾਲੂ ਵਾਲਾ ਦੇ ਪ੍ਰਾਇਮਰੀ ਸਕੂਲ ਕੋਲੋਂ ਮਿਲਿਆ ਡਰੋਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।