ਫ਼ਾਜ਼ਿਲਕਾ, 19 ਮਈ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਅਬੋਹਰ ਪੁਲਿਸ ਨੇ ਕਾਰ ਸਵਾਰ 'ਤੇ ਕਾਪੇ ਅਤੇ ਕਿਰਚ ਨਾਲ ਹਮਲਾ ਕਰਕੇ ਮੋਬਾਈਲ ਖੋਹਣ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਅਬੋਹਰ ਨੇ ਦੱਸਿਆ ਕਿ ਉਹ ਆਪਣੀ ਆਲਟੋ ਕਾਰ 'ਤੇ ਸਵਾਰ ਹੋ ਕੇ ਮਲੋਟ ਰੋਡ 'ਤੇ ਜਾ ਰਿਹਾ ਸੀ | ਜਦੋਂ ਉਹ ਵਿਕਰਮ ਦੀ ਆਟਾ ਚੱਕੀ ਰੋੜ ਨੇੜੇ ਪੁੱਜਿਆ ਤਾਂ ਦੋਸ਼ੀਆਂ ਨੇ ਰੁਕਣ ਦਾ ਇਸ਼ਾਰਾ ਕੀਤਾ ਅਤੇ ਗੱਡੀ ਤੋਂ ਹੇਠਾਂ ਉੱਤਰਨ 'ਤੇ ਕਾਪੇ, ਕਿਰਚ ਅਤੇ ਰਾਡਾਂ ਨਾਲ ਵਾਰ ਕਰਕੇ ਸੱਟਾਂ ਮਾਰੀਆਂ ਅਤੇ ਜਾਂਦੀ ਵਾਰੀ ਉਸ ਦਾ ਮੋਬਾਈਲ ਝਪਟ ਮਾਰ ਕੇ ਖੋਹ ਲਿਆ | ਸਿਵਲ ਹਸਪਤਾਲ ਅਬੋਹਰ ਤੋਂ ਐਮ. ਐਲ. ਆਰ. ਮਸੂਲ ਹੋਣ 'ਤੇ ਸਕੱਤਰ ਸਿੰਘ ਉਰਫ਼ ਬਾਲੂ ਅਤੇ ਬਚਿੱਤਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸੀਡ ਫਾਰਮ ਪੱਕਾ ਅਬੋਹਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |