19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਿੱਖਿਆ ਕ੍ਰਾਂਤੀ ਦੇ ਦਾਅਵੇ ਖੋਖਲੇ, ਅਧਿਆਪਕ ਸਕੂਲਾਂ ਦੀ ਥਾਂ ਦਫ਼ਤਰਾਂ 'ਚ ਬਣੇ ਬਾਬੂ-ਡੀ.ਟੀ.ਐੱਫ.

ਅਜੀਤ ਡੈਸਕ 21-05-2026
ਫ਼ਾਜ਼ਿਲਕਾ, 20 ਮਈ (ਦਵਿੰਦਰ ਪਾਲ ਸਿੰਘ)-ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਭਾਰੀ ਕਮੀ ਦੇ ਬਾਵਜੂਦ ਕਈ ਅਧਿਆਪਕ ਸਾਲਾਂ ਤੋਂ ਦਫ਼ਤਰਾਂ ਵਿਚ ਡੈਪੂਟੇਸ਼ਨ 'ਤੇ ਬੈਠ ਕੇ ਅਫ਼ਸਰਸ਼ਾਹੀ ਦਾ ਹਿੱਸਾ ਬਣੇ ਹੋਏ ਹਨ | ਇਹ ਅਧਿਆਪਕ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਦਫ਼ਤਰਾਂ ਵਿਚ ਬੈਠ ਕੇ ਅਜਿਹੀ ਪ੍ਰਣਾਲੀ ਚਲਾ ਰਹੇ ਹਨ ਜਿੱਥੇ ਆਮ ਅਧਿਆਪਕਾਂ ਨਾਲ ਸ਼ਰੇਆਮ ਪੱਖਪਾਤ ਕੀਤਾ ਜਾਂਦਾ ਹੈ | ਇਹ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਨੇ ਇੱਕ ਸਾਂਝੇ ਬਿਆਨ ਵਿਚ ਕੀਤਾ | ਡੀ.ਟੀ.ਐੱਫ. ਆਗੂਆਂ ਨੇ ਤਨਜ਼ ਕਸਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵਿਆਂ ਵਾਲੇ ਪੋਸਟਰ ਤਾਂ ਹਰ ਸੜਕ 'ਤੇ ਮਿਲ ਜਾਣਗੇ, ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ | ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਇਕ ਪਾਸੇ ਵੱਡੀ ਗਿਣਤੀ ਵਿਚ ਅਧਿਆਪਕਾਂ ਨੂੰ ਸਕੂਲਾਂ ਵਿਚੋਂ ਕੱਢ ਕੇ ਚੋਣ ਡਿਊਟੀਆਂ, ਮਰਦਮਸ਼ੁਮਾਰੀ, ਹੈਲਥ ਕਾਰਡ, ਡਰੱਗ ਸੈਂਸਸ ਅਤੇ ਹੋਰ ਗ਼ੈਰ-ਸ਼ੈਡਿਊਲਡ ਕੰਮਾਂ ਵਿਚ ਉਲਝਾਇਆ ਹੋਇਆ ਹੈ | ਦੂਜੇ ਪਾਸੇ ਕੁੱਝ ਅਜਿਹੇ ਰਸੂਖ਼ਵਾਨ ਅਧਿਆਪਕ ਹਨ ਜੋ ਕਦੇ ਸਕੂਲਾਂ ਦਾ ਮੂੰਹ ਤੱਕ ਨਹੀਂ ਦੇਖਦੇ ਅਤੇ ਸਾਰਾ ਸਾਲ ਦਫ਼ਤਰਾਂ ਵਿਚ ਡੈਪੂਟੇਸ਼ਨ ਲਗਵਾ ਕੇ ਅਫ਼ਸਰਾਂ ਵਾਲੇ ਰੰਗ-ਢੰਗ ਵਿਚ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਦਫ਼ਤਰੀ ਬਾਬੂਆਂ ਦੀ ਮਿਹਰਬਾਨੀ ਸਦਕਾ ਚੋਣਾਂ ਅਤੇ ਹੋਰ ਡਿਊਟੀਆਂ ਦੌਰਾਨ ਇਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ ਚਹੇਤਿਆਂ ਨੂੰ ਵਿਸ਼ੇਸ਼ ਛੋਟ ਮਿਲ ਜਾਂਦੀ ਹੈ | ਉਨ੍ਹਾਂ ਦੀ ਡਿਊਟੀ ਜੇਕਰ ਕਦੇ ਲੱਗਦੀ ਵੀ ਹੈ, ਤਾਂ ਉਹ ਕਰਦੇ ਨਹੀਂ ਹਨ, ਜਦਕਿ ਦੂਜੇ ਪਾਸੇ ਆਮ ਅਧਿਆਪਕਾਂ 'ਤੇ ਵਾਰ-ਵਾਰ ਡਿਊਟੀਆਂ ਦਾ ਬੋਝ ਲੱਦ ਦਿੱਤਾ ਜਾਂਦਾ ਹੈ | ਕੁੱਝ ਕਰਮਚਾਰੀ ਹਮੇਸ਼ਾ ਨਿਸ਼ਾਨੇ 'ਤੇ ਰਹਿੰਦੇ ਹਨ ਅਤੇ ਕੁੱਝ ਦੀ ਕਦੇ ਡਿਊਟੀ ਹੀ ਨਹੀਂ ਲੱਗਦੀ | ਆਗੂਆਂ ਨੇ ਗੰਭੀਰ ਆਰੋਪ ਲਾਉਂਦਿਆਂ ਕਿਹਾ ਕਿ ਹਾਲਾਤ ਇਸ ਕਦਰ ਵਿਗੜ ਚੁੱਕੇ ਹਨ ਕਿ ਜੇਕਰ ਕੋਈ ਆਮ ਅਧਿਆਪਕ ਇਨ੍ਹਾਂ ਦਫ਼ਤਰੀ ਬਾਬੂਆਂ ਦੇ ਪੱਖਪਾਤ ਖ਼ਿਲਾਫ਼ ਸਵਾਲ ਖੜ੍ਹਾ ਕਰਦਾ ਹੈ ਤਾਂ ਉਸ ਨੂੰ ਉੱਚ ਅਧਿਕਾਰੀਆਂ ਰਾਹੀਂ ਧਮਕਾਉਣ ਵਾਲੀਆਂ ਚਿੱਠੀਆਂ ਜਾਰੀ ਕਰਵਾ ਦਿੱਤੀਆਂ ਜਾਂਦੀਆਂ ਹਨ | ਇਹ ਰੁਝਾਨ ਪੂਰੀ ਸਿੱਖਿਆ ਪ੍ਰਣਾਲੀ ਲਈ ਘਾਤਕ ਹੈ ਅਤੇ ਅਧਿਆਪਕ ਵਰਗ ਵਿਚ ਭਾਰੀ ਨਿਰਾਸ਼ਾ ਪੈਦਾ ਕਰ ਰਿਹਾ ਹੈ | ਡੀ.ਟੀ.ਐੱਫ. ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਲਾਂ ਤੋਂ ਦਫ਼ਤਰਾਂ ਵਿਚ ਜੰਮੇ ਅਜਿਹੇ ਅਧਿਆਪਕਾਂ ਦੇ ਡੈਪੂਟੇਸ਼ਨ ਤੁਰੰਤ ਰੱਦ ਕਰਕੇ ਉਨ੍ਹਾਂ ਨੂੰ ਸਕੂਲਾਂ ਵਿਚ ਭੇਜਿਆ ਜਾਵੇ, ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋ ਰਿਹਾ ਨੁਕਸਾਨ ਰੋਕਿਆ ਜਾ ਸਕੇ |
ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਪੱਖਪਾਤੀ ਪ੍ਰਥਾ ਨੂੰ ਜਲਦ ਨਾ ਰੋਕਿਆ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਨੋਰੰਗ ਲਾਲ, ਦਿਨੇਸ਼ ਸ਼ਰਮਾ, ਜਗਦੀਸ਼ ਸੱਪਾਂ ਵਾਲੀ, ਬੱਗਾ ਸਿੰਘ, ਭਾਰਤ ਭੂਸ਼ਨ, ਹਰੀਸ਼ ਕੁਮਾਰ, ਨੀਰਜ ਬਜਾਜ, ਅਮਨਦੀਪ ਅਤੇ ਸੁਭਾਸ਼ ਸਾਮਾ ਸਮੇਤ ਹੋਰ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਆਨਲਾਈਨ ਦਵਾਈ ਵਿੱਕਰੀ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਸ਼ਹਿਰ ਵਿਚ ਰਹੀਆਂ ਦਵਾਈਆਂ ਦੀਆਂ ਦੁਕਾਨਾਂ ਬੰਦ ਅਗਲੀ ਖ਼ਬਰ -ਡਿਜੀਟਲ ਜਨਗਣਨਾ 2027- ਸਵੈ-ਗਣਨਾ ਵਿਚ ਕੁੱਲ 8239 ਐਂਟਰੀਆਂ ਨਾਲ ਫ਼ਾਜ਼ਿਲਕਾ ਨੇ ਪੰਜਾਬ 'ਚ ਪ੍ਰਾਪਤ ਕੀਤਾ ਦੂਜਾ ਸਥਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।