23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਅਬੋਹਰ ਦੀ ਸੀਤੋ ਰੋਡ 'ਤੇ ਰਿਫ਼ਲੈਕਟਰ ਨਾ ਹੋਣ ਕਾਰਨ ਪੁਲਿਸ ਮੁਲਾਜ਼ਮ ਦੀ ਗੱਡੀ ਡਿਵਾਈਡਰ 'ਤੇ ਜਾ ਚੜ੍ਹੀ

ਅਜੀਤ ਡੈਸਕ 27-05-2026
ਅਬੋਹਰ, 26 ਮਈ (ਤੇਜਿੰਦਰ ਸਿੰਘ ਖ਼ਾਲਸਾ) ਨਗਰ ਨਿਗਮ ਚੋਣਾਂ ਦੇ ਤਹਿਤ ਚੋਣ ਡਿਊਟੀਆਂ ਵਿਚ ਰੁੱਝੇ ਇਕ ਪੁਲਿਸ ਮੁਲਾਜ਼ਮ ਸੀਤੋ ਰੋਡ 'ਤੇ ਨਾਮਦੇਵ ਚੌਂਕ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ | ਜਿਸ ਵਿਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਜਦ ਕਿ ਮੁਲਾਜ਼ਮ ਦਾ ਬਚਾਅ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਸੀਤੋ ਰੋਡ ਤੋਂ ਇਕ ਪੁਲਿਸ ਮੁਲਾਜ਼ਮ ਆਪਣੀ ਸਵਿਫ਼ਟ ਕਾਰ ਵਿਚ ਆ ਰਿਹਾ ਸੀ ਤਾਂ ਨਾਮਦੇਵ ਚੌਂਕ ਨੇੜੇ ਕਿਸੇ ਤਰ੍ਹਾਂ ਦਾ ਰਿਫ਼ਲੈਕਟਰ ਨਾ ਹੋਣ ਕਾਰਨ ਅਤੇ ਜ਼ਿਆਦਾ ਹਨੇਰਾ ਹੋਣ ਕਾਰਨ ਗੱਡੀ ਡਿਵਾਈਡਰ 'ਤੇ ਜਾ ਚੜ੍ਹੀ ਅਤੇ ਅੱਗੇ ਜਾ ਕੇ ਗਿੱ੍ਰਲਾਂ ਵਿਚ ਫਸ ਗਈ | ਜਿਸ ਕਾਰਨ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ | ਜਿਸ ਨੂੰ ਪੁਲਿਸ ਮੁਲਾਜ਼ਮ ਵਲੋਂ ਸਰਕਾਰੀ ਗੱਡੀ ਮੰਗਾ ਦੇ ਨਾਲ ਟੋਚਨ ਪਾ ਕੇ ਹੇਠਾਂ ਉਤਾਰਿਆ ਗਿਆ | ਇਸ ਘਟਨਾ ਵਿਚ ਪੁਲਿਸ ਮੁਲਾਜ਼ਮ ਦੇ ਕੋਈ ਸੱਟ ਨਹੀਂ ਲੱਗੀ ਜਦਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ |
ਪਿਛਲੀ ਖ਼ਬਰ ਅਕਾਲੀ ਆਗੂ 'ਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ ਵਿਚ ਅਕਾਲੀਆਂ ਨੇ ਥਾਣਾ ਘੇਰਿਆ ਅਗਲੀ ਖ਼ਬਰ 90 ਸਾਲ ਦੀ ਬਿਮਾਰ ਬਜ਼ੁਰਗ ਮਾਤਾ ਨੂੰ ਵੀ ਮੁਹੱਈਆ ਨਹੀਂ ਹੋਈ ਵ੍ਹੀਲ ਚੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।