04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਹੈਰੋਇਨ ਅਤੇ ਨਕਦੀ ਸਮੇਤ 4 ਵਿਅਕਤੀ ਕਾਬੂ

ਅਜੀਤ ਡੈਸਕ 30-05-2026
ਫ਼ਾਜ਼ਿਲਕਾ, 29 ਮਈ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ 1 ਅਬੋਹਰ ਪੁਲਿਸ ਨੇ ਹੈਰੋਇਨ 1 ਛੋਟਾ ਕੰਪਿਊਟਰ ਕੰਡਾ ਅਤੇ ਨਗਦੀ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਹਰਸ਼ ਕੁਮਾਰ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੌਰਾਨ ਪੰਜਪੀਰ ਨਗਰ ਕੋਲ ਬੇਆਬਾਦ ਜਗ੍ਹਾ ਵਿਚ ਝਾੜੀਆਂ ਵੱਲ ਜਾ ਰਹੇ ਸੀ ਤਾਂ ਸਾਹਮਣੇ 4 ਨੌਜਵਾਨ ਆਹਮਣੇ-ਸਾਹਮਣੇ ਚੌਕੜੀ ਮਾਰ ਕੇ ਕੁੱਝ ਫਰੋਲ ਰਹੇ ਸੀ | ਜਿਨ੍ਹਾਂ ਨੂੰ ਘੇਰ ਕੇ ਉਨ੍ਹਾਂ ਕੋਲੋਂ 50 ਗਰਾਮ ਹੈਰੋਇਨ, 1 ਛੋਟਾ ਕੰਪਿਊਟਰ ਕੰਡਾ ਅਤੇ 2600 ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਹੋਏ | ਪੁਲਿਸ ਵਲੋਂ ਸੁਖਦੇਵ ਸਿੰਘ ਉਰਫ਼ ਸੁਖੀ ਪੁੱਤਰ ਹਰਬੰਸ, ਮੰਗਤ ਉਰਫ਼ ਮੰਗੀ ਪੁੱਤਰ ਗੁਰਦੇਵ ਸਿੰਘ ਵਾਸੀਆਨ ਸੀਡ ਫਾਰਮ ਪੱਕਾ ਅਬੋਹਰ, ਅਰਜੁਨ ਉਰਫ਼ ਗਹਿਣਾ ਪੁੱਤਰ ਸਰਵੇਸ਼ ਕੁਮਾਰ ਵਾਸੀ ਗਲੀ ਨੰਬਰ 4 ਇੰਦਰਾ ਨਗਰੀ ਅਬੋਹਰ ਅਤੇ ਅਨਮੋਲ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਗਲੀ ਨੰਬਰ 6 ਇੰਦਰਾ ਨਗਰੀ ਅਬੋਹਰ ਨੂੰ ਕਾਬੂ ਕਰਕੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਕੁੱਟਮਾਰ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।