ਅਬੋਹਰ, 5 ਜੂਨ (ਵਿਵੇਕ ਹੂੜੀਆ)-ਖੇਤਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਜੈਨ ਕਾਲਜ ਆਫ਼ ਫਾਰਮੇਸੀ ਉਸਮਾਨ ਖੇੜਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿੱਦਿਅਕ ਸੈਸ਼ਨ 2026-27 ਲਈ 11ਵੀਂ ਅਤੇ 12ਵੀਂ ਜਮਾਤਾਂ ਵਿਚ ਦਾਖ਼ਲੇ ਲਈ ਮਾਨਤਾ ਪ੍ਰਦਾਨ ਕਰ ਦਿੱਤੀ ਗਈ ਹੈ | ਇਸ ਤਹਿਤ ਹੁਣ ਸੰਸਥਾ ਵਿਚ ਵਿਗਿਆਨ ਅਤੇ ਕਲਾ ਦੋਵਾਂ ਵਿਸ਼ਿਆਂ ਦੀਆਂ ਨਿਯਮਤ ਕਲਾਸਾਂ ਸ਼ੁਰੂ ਹੋਣਗੀਆਂ | ਸੰਸਥਾ ਦੇ ਡਾਇਰੈਕਟਰ ਅੰਕਿਤ ਜੈਨ ਨੇ ਇਸ ਪ੍ਰਾਪਤੀ ਨੂੰ ਇਲਾਕੇ ਦੇ ਵਿਦਿਆਰਥੀਆਂ ਲਈ ਇਕ ਮੀਲ ਪੱਥਰ ਦੱਸਦਿਆਂ ਕਿਹਾ ਕਿ ਇਸ ਮਾਨਤਾ ਦੇ ਮਿਲਣ ਨਾਲ ਵਿਦਿਆਰਥੀਆਂ ਨੂੰ ਹੁਣ ਤਜਰਬੇਕਾਰ ਅਧਿਆਪਕਾਂ ਦੀ ਰਹਿਨੁਮਾਈ, ਆਧੁਨਿਕ ਲੈਬਾਂ ਅਤੇ ਉੱਨਤ ਵਿੱਦਿਅਕ ਸਹੂਲਤਾਂ ਨਾਲ ਲੈਸ ਉੱਚ ਗੁਣਵੱਤਾ ਵਾਲੀ ਸਕੂਲੀ ਸਿੱਖਿਆ ਇੱਕੋ ਕੰਪਲੈਕਸ ਦੇ ਅੰਦਰ ਉਪਲਬਧ ਹੋ ਸਕੇਗੀ | ਅਕਾਦਮਿਕ ਡਾਇਰੈਕਟਰ ਡਾ.ਓਮ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਜੈਨ ਕਾਲਜ ਆਫ਼ ਫਾਰਮੇਸੀ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਨੈਤਿਕ ਕਦਰਾਂ-ਕੀਮਤਾਂ ਅਤੇ ਸ਼ਾਨਦਾਰ ਵਿੱਦਿਅਕ ਮਾਹੌਲ ਲਈ ਵਚਨਬੱਧ ਰਿਹਾ ਹੈ ਅਤੇ ਇਹ ਮਾਨਤਾ ਸੰਸਥਾ ਦੇ ਸਮਰਪਣ ਦਾ ਪ੍ਰਮਾਣ ਹੈ | ਪਿ੍ੰਸੀਪਲ ਆਲੋਕ ਚਤੁਰਵੇਦੀ ਨੇ ਦੱਸਿਆ ਕਿ ਨਵੇਂ ਸੈਸ਼ਨ ਲਈ ਘੱਟੋ-ਘੱਟ ਫ਼ੀਸ 'ਤੇ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਲਈ ਵਿਸ਼ੇਸ਼ ਵਜ਼ੀਫ਼ਾ (ਸਕਾਲਰਸ਼ਿਪ) ਯੋਜਨਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਡਾਇਰੈਕਟਰ ਅੰਕਿਤ ਜੈਨ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਨ ਕਾਲਜ ਆਫ਼ ਫਾਰਮੇਸੀ ਵਿਚ ਪਹਿਲਾਂ ਤੋਂ ਹੀ 'ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ' ਦੇ ਅਧੀਨ ਐੱਮ.ਫਾਰਮੇਸੀ, ਬੀ.ਫਾਰਮੇਸੀ, ਬੀ.ਐੱਸ.ਸੀ ਐਗਰੀਕਲਚਰ, ਬੀ.ਐੱਸ.ਸੀ.ਫ਼ੈਸ਼ਨ ਡਿਜ਼ਾਈਨ, ਬੀ.ਐੱਸ.ਸੀ ਓਪਟੋਮੈਟਰੀ, ਬੀ.ਸੀ.ਏ. ਅਤੇ ਬੀ.ਏ ਕੰਪਿਊਟਰ ਸਾਇੰਸ ਵਰਗੇ ਕਈ ਰੁਜ਼ਗਾਰ ਮੁਖੀ ਕੋਰਸ ਸਫਲਤਾਪੂਰਵਕ ਚੱਲ ਰਹੇ ਹਨ | ਇਸ ਵੱਕਾਰੀ ਪ੍ਰਾਪਤੀ 'ਤੇ ਸੰਸਥਾ ਇੰਚਾਰਜ ਕਮਲ ਕਿਸ਼ੋਰ, ਰੇਖਾ ਦੇਵੀ, ਅਨੀਰੁੱਧ, ਰਮੇਸ਼ ਕੁਮਾਰ, ਦੀਪਿਕਾ, ਬੇਅੰਤ ਕੌਰ, ਜਤਿੰਦਰ ਕੌਰ, ਗੁਰਤੇਜ ਸਿੰਘ, ਕਾਮਿਨੀ, ਗੁਰਵਿੰਦਰ ਸਿੰਘ, ਨਿਧੀ, ਰਿੰਕੂ ਸਮੇਤ ਸਮੂਹ ਸਟਾਫ਼ ਮੈਂਬਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਲਾਕੇ ਦੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਸੰਸਥਾ ਵਿਚ ਦਾਖ਼ਲਾ ਲੈਣ ਦਾ ਸੱਦਾ ਦਿੱਤਾ ਹੈ |