31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਰੇਲਵੇ ਸਟੇਸ਼ਨ 'ਤੇ ਰੇਲ ਯਾਤਰੀਆਂ ਲਈ ਕੀਤੀ ਜਾ ਰਹੀ ਹੈ ਜਲ ਸੇਵਾ

ਅਜੀਤ ਡੈਸਕ 10-06-2026
ਫ਼ਾਜ਼ਿਲਕਾ, 9 ਜੂਨ (ਅਮਰਜੀਤ ਸ਼ਰਮਾ)-ਭਾਰਤ ਵਿਕਾਸ ਪਰਿਸ਼ਦ ਸ਼ਾਖਾ ਫ਼ਾਜ਼ਿਲਕਾ ਵਲੋਂ ਰੇਲ ਯਾਤਰੀਆਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿਵਾਉਣ ਲਈ ਸਥਾਨਕ ਰੇਲਵੇ ਸਟੇਸ਼ਨ 'ਤੇ ਠੰਢੇ ਜਲ ਦੀ ਸੇਵਾ ਨਿਰੰਤਰ ਜਾਰੀ ਹੈ | ਇਸ ਸਬੰਧੀ ਪ੍ਰੋਜੈਕਟ ਇੰਚਾਰਜ ਸਤਪਾਲ ਕਿ੍ਸ਼ਨਾ ਮੋਹਲ਼ਾ ਅਤੇ ਕੈਸ਼ੀਅਰ ਰਾਘਵ ਸਚਦੇਵਾ ਨੇ ਦੱਸਿਆ ਕਿ ਪਰਿਸ਼ਦ ਵਲੋਂ ਹਰ ਸਾਲ ਗਰਮੀਆਂ ਦੇ ਮੌਸਮ ਵਿਚ ਲਗਾਤਾਰ 5 ਮਹੀਨੇ ਇਹ ਜਲ ਸੇਵਾ ਚਲਾਈ ਜਾਂਦੀ ਹੈ | ਪ੍ਰਾਂਤਿਕ ਸਲਾਹਕਾਰ ਸ੍ਰੀਨਿਵਾਸ ਬਿਹਾਨੀ ਅਤੇ ਸਕੱਤਰ ਅਸੀਮ ਮਿੱਤਲ ਨੇ ਦੱਸਿਆ ਕਿ ਜਿੱਥੇ ਇਸ ਭਿਆਨਕ ਗਰਮੀ ਵਿਚ ਲੋਕ ਘਰਾਂ ਅੰਦਰ ਰਹਿਣਾ ਪਸੰਦ ਕਰਦੇ ਹਨ, ਉੱਥੇ ਹੀ ਪਰਿਸ਼ਦ ਦੇ ਮੈਂਬਰ ਰੇਲ ਮੁਸਾਫ਼ਰਾਂ ਦੀ ਸਹੂਲਤ ਲਈ ਦੁਪਹਿਰ ਦੇ ਸਮੇਂ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਠੰਢੇ ਪਾਣੀ ਦੀ ਸੇਵਾ ਨਿਭਾਉਂਦੇ ਹਨ | ਇਸੇ ਲੜੀ ਤਹਿਤ ਪਰਿਸ਼ਦ ਦੀ ਉਪ-ਪ੍ਰਧਾਨ ਸ਼੍ਰੀਮਤੀ ਟੀਨਾ ਗਰਗ ਅਤੇ ਸ਼੍ਰੀਮਤੀ ਅਨੀਤਾ ਛਾਬੜਾ ਦੀ ਦੇਖ-ਰੇਖ ਹੇਠ ਮਹਿਲਾ ਮੈਂਬਰਾਂ ਵਲੋਂ ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਤੌਰ 'ਤੇ ਜਲ ਸੇਵਾ ਕੀਤੀ ਗਈ | ਅੱਜ ਦੀ ਸੇਵਾ ਵਿਚ ਰਾਕੇਸ਼ ਗਰਗ ਅਤੇ ਸੰਦੀਪ ਗਰਗ ਵਲੋਂ ਆਪਣੀ ਮਾਤਾ ਸ਼੍ਰੀਮਤੀ ਦਰਸ਼ਨਾਂ ਦੇਵੀ ਅਤੇ ਪਿਤਾ ਇੰਦਰ ਮੋਹਨ ਗਰਗ ਦੀ ਨਿੱਘੀ ਯਾਦ ਵਿਚ ਯਾਤਰੀਆਂ ਲਈ ਠੰਢੇ ਅਤੇ ਮਿੱਠੇ ਜਲ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ | ਇਸ ਮੌਕੇ ਮੀਨਾਕਸ਼ੀ ਅਗਰਵਾਲ ਨੇ ਪਰਿਸ਼ਦ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਹਾ ਕਿ ਇਹ ਸੰਸਥਾ ਸਮੇਂ-ਸਮੇਂ 'ਤੇ ਸਮਾਜ ਸੇਵਾ ਦੇ ਨਾਲ-ਨਾਲ ਸਮਾਜ ਵਿਚ ਚੰਗੇ ਸੰਸਕਾਰਾਂ ਦੇ ਪਾਸਾਰ ਲਈ ਵੀ ਸ਼ਲਾਘਾਯੋਗ ਕੰਮ ਕਰ ਰਹੀ ਹੈ | ਇਸ ਜਲ ਸੇਵਾ ਦੌਰਾਨ ਸ਼੍ਰੀਮਤੀ ਸੰਤੋਸ਼ ਬਿਹਾਨੀ, ਡਾ.ਪਾਰੁਲ ਧਵਨ, ਸ਼੍ਰੀਮਤੀ ਸੰਚਿਤਾ ਮਿੱਤਲ, ਸ਼੍ਰੀਮਤੀ ਸ਼ਸ਼ੀ ਸਿੰਗਲਾ, ਸ਼੍ਰੀਮਤੀ ਸੁਨੀਤਾ ਧਵਨ, ਸ਼੍ਰੀਮਤੀ ਪੂਜਾ ਪਪਨੇਜਾ, ਸ਼੍ਰੀਮਤੀ ਅਨੁਰਾਧਾ ਡਾਗਾ, ਸ਼੍ਰੀਮਤੀ ਮਨਿੰਦਰ ਚੋਪੜਾ ਅਤੇ ਸ਼੍ਰੀਮਤੀ ਭਾਵਨਾ ਮੁੰਜਾਲ ਵਿਸ਼ੇਸ਼ ਤੌਰ 'ਤੇ ਉਪਸਥਿਤ ਸਨ | ਸੰਸਥਾ ਦੇ ਪ੍ਰਧਾਨ ਅਜੇ ਗੁਪਤਾ ਨੇ ਦੱਸਿਆ ਕਿ ਇਸ ਜਲ ਸੇਵਾ ਨੂੰ ਸਫਲ ਬਣਾਉਣ ਵਿਚ ਪਰਿਸ਼ਦ ਦੇ ਮੈਂਬਰ ਦਿਵੇਸ਼ ਲੂਣਾ, ਸੰਦੀਪ ਕਟਾਰੀਆ, ਅਸ਼ਵਨੀ ਅਹੂਜਾ, ਪ੍ਰਵੀਨ ਸ਼ਰਮਾ, ਰਾਜਾ ਰਾਮ ਸਚਦੇਵਾ, ਸ਼ਿਆਮ ਪੇੜੀਵਾਲ, ਨੰਦ ਲਾਲ ਗੁਪਤਾ, ਰਾਜ ਕੁਮਾਰ ਗਰਗ, ਰਾਜਨ ਸਿੰਗਲਾ, ਸਤਿੰਦਰ ਪੁਪਨੇਜਾ ਅਤੇ ਰਾਕੇਸ਼ ਖੇੜਾ ਲਗਾਤਾਰ ਆਪਣਾ ਵਡਮੁੱਲਾ ਸਹਿਯੋਗ ਦੇ ਰਹੇ ਹਨ |
ਪਿਛਲੀ ਖ਼ਬਰ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਸਮੂਹ ਸਿਹਤ ਸੰਸਥਾਵਾਂ 'ਚ 'ਪ੍ਰਧਾਨ ਮੰਤਰੀ ਸੁਰੱਖਿਅਤ ਅਗਲੀ ਖ਼ਬਰ ਸੀ. ਐਮ. ਦੀ ਯੋਗਸ਼ਾਲਾ ਤਹਿਤ 22 ਹਜ਼ਾਰ ਤੋਂ ਵੱਧ ਮੈਂਬਰ ਰਜਿਸਟਰਡ-ਐਸ.ਡੀ.ਐਮ. ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।