22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

Tਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾU ਨੇ 26ਵਾਂ ਵਿਸ਼ਾਲ ਖ਼ੂਨਦਾਨ ਕੈਂਪ

ਅਜੀਤ ਡੈਸਕ 12-06-2026
ਜਲਾਲਾਬਾਦ, 11 ਜੂਨ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੀ ਉੱਘੀ ਸਮਾਜ ਸੇਵੀ ਸੰਸਥਾ Tਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾUਵਲੋਂ ਸੰਸਥਾ ਦੇ ਮੁੱਖ ਸੇਵਾਦਾਰ ਡਾ. ਸਤਨਾਮ ਸਿੰਘ ਥਿੰਦ ਦੇ ਜਨਮਦਿਨ ਮੌਕੇ 26ਵੇਂ ਵਿਸ਼ਾਲ ਖ਼ੂਨਦਾਨ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਜਲਾਲਾਬਾਦ ਵਿਖੇ ਲਗਾਇਆ ਗਿਆ | ਇਸ ਕੈਂਪ ਦੌਰਾਨ ਸ਼ਹਿਰ ਨਿਵਾਸੀਆਂ ਤੋਂ ਇਲਾਵਾ ਨੇੜਲੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿਚ ਸੇਵਾਦਾਰਾਂ ਅਤੇ ਆਮ ਲੋਕਾਂ ਨੇ ਪਹੁੰਚ ਕੇ ਖ਼ੂਨਦਾਨ ਕੀਤਾ | ਸੰਸਥਾ ਵਲੋਂ ਸਾਰੇ ਖ਼ੂਨਦਾਨੀਆਂ ਨੂੰ ਬਣਾਣਾ ਸ਼ੇਕ ਪਿਲਾਉਣ ਦੇ ਨਾਲ-ਨਾਲ ਗਿਫ਼ਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਅਤੂਲਿਆ ਬਲੱਡ ਸੈਂਟਰ ਦੀ ਟੀਮ ਵਿਚ ਸ਼ਾਮਲ ਹਰਕੇਵਲ ਸਿੰਘ ਜੈਲੀ, ਗੁਰਕਾਵਲਜੀਤ ਸਿੰਘ, ਸੁਰਿੰਦਰ ਸਿੰਘ ਅਤੇ ਰਣਜੀਤ ਸਿੰਘ ਨੇ ਆਪਣੀਆਂ ਸੇਵਾਵਾਂ ਨਿਭਾਈਆਂ | ਸੰਸਥਾ ਦੇ ਪ੍ਰਧਾਨ ਡਾ.ਸਤਨਾਮ ਸਿੰਘ ਥਿੰਦ ਅਤੇ ਜਸਵਿੰਦਰ ਸਿੰਘ ਨੇ ਸਮੂਹ ਖ਼ੂਨਦਾਨੀਆਂ, ਪੈੱ੍ਰਸ ਕਲੱਬ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਆਪਣੇ ਜਨਮਦਿਨ ਅਤੇ ਹੋਰ ਖ਼ੁਸ਼ੀ ਦੇ ਮੌਕੇ ਸਾਦਗੀ ਨਾਲ ਮਨਾਉਂਦੇ ਹੋਏ ਮਨੁੱਖਤਾ ਦੀ ਭਲਾਈ ਲਈ ਖ਼ੂਨਦਾਨ ਵਰਗੇ ਕਾਰਜਾਂ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਭਾਈ ਘਨੱਈਆ ਸੇਵਾ ਸੋਸਾਇਟੀ ਦੇ ਭਗਵਾਨ ਸਿੰਘ, ਦਸਮੇਸ਼ ਸੇਵਾ ਸੋਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਵਪਾਰ ਮੰਡਲ ਦੇ ਬੱਬੂ ਡੋਡਾ, ਮੋਬਾਈਲ ਯੂਨੀਅਨ ਦੇ ਪ੍ਰਧਾਨ ਕਾਕਾ ਸਿਡਾਨਾ, ਮਨਪ੍ਰੀਤ ਸਿੰਘ ਸੰਧੂ, ਅਕਾਲੀ ਦਲ ਵਾਰਸ ਦੇ ਗੁਰਪ੍ਰੀਤ ਸਿੰਘ ਘਾਂਗਾ, ਖਹਿਰਾ ਦਸਤਾਰ ਅਕੈਡਮੀ ਦੇ ਪ੍ਰਗਟ ਸਿੰਘ ਖਹਿਰਾ, ਮੁਸਲਿਮ ਵੈੱਲਫੇਅਰ ਸੋਸਾਇਟੀ ਦੇ ਡਾ. ਤਨਵੀਰ ਮਾਲਿਕ, ਅੰਕੁਸ਼, ਭਾਈ ਸੁਖਦੀਪ ਸਿੰਘ, ਬੈਟੀ ਕਾਲੜਾ, ਅਮਨਦੀਪ ਥਿੰਦ, ਰਿੰਕੂ ਖ਼ਾਲਸਾ, ਹਰੀਸ਼ ਸੇਤੀਆ, ਸੁਖਪ੍ਰੀਤ ਖੁਰਾਨਾ, ਨੀਲਾ ਮੈਦਾਨ, ਮਲਕੀਤ ਸਿੰਘ, ਸੂਰਜ ਭਾਨ, ਸੁਮਿਤ ਛਾਬੜਾ, ਜਗਦੀਸ਼ ਥਿੰਦ, ਬਿੱਟੂ ਕਾਲੜਾ, ਬਲਜੀਤ ਕਪੂਰ, ਸੋਨੰੂ ਮਠਾੜੂ, ਡਾ. ਸੁਰੇਸ਼, ਹਰਪ੍ਰੀਤ ਸਿੰਘ ਖ਼ਾਲਸਾ, ਬਾਬਾ ਗੁਰਨਾਮ ਸਿੰਘ ਅਤੇ ਸੁਖਪ੍ਰੀਤ ਅਰੋੜਾ ਸਮੇਤ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਫ਼ਾਜ਼ਿਲਕਾ ਨੇ ਖੇਤ ਬਚਾਓ ਮੁਹਿੰਮ ਤਹਿਤ ਕਿਸਾਨਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਅਬੋਹਰ ਵਿਖੇ ਕੱਲ੍ਹ ਨੂੰ ਹੋਵੇਗੀ ਓ.ਬੀ.ਸੀ ਮਹਾਂ ਸੰਮੇਲਨ ਰੈਲੀ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਭਰਨਗੇ ਹੁੰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।