20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਜ਼ੁਰਗ ਦੀ ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 12-06-2026
ਜਲਾਲਾਬਾਦ, 11 ਜੂਨ (ਕਰਨ ਚੁਚਰਾ)-ਥਾਣਾ ਅਮੀਰ ਖ਼ਾਸ ਪੁਲਿਸ ਨੇ 65 ਸਾਲਾ ਬਜ਼ੁਰਗ ਦੀ ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲਹੌਰਾ ਸਿੰਘ ਪੁੱਤਰ ਗੋਮਾ ਸਿੰਘ ਵਾਸੀ ਪੀਰੇ ਕੇ ਹਿਠਾੜ (ਬੂੜਾ ਸਰਵਣ) ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 8 ਜੂਨ ਨੂੰ ਗੁਰਮੀਤ ਸਿੰਘ ਪੁੱਤਰ ਬਾਜ਼ ਸਿੰਘ, ਕੁਲਵੰਤ ਸਿੰਘ ਉਰਫ਼ ਕੰਤਾ ਪੁੱਤਰ ਦੇਸਾ ਸਿੰਘ, ਦੇਸਾ ਸਿੰਘ ਪੁੱਤਰ ਬਾਜ਼ ਸਿੰਘ, ਜਸਵੰਤ ਕੌਰ ਪੁੱਤਰੀ ਦੇਸਾ ਸਿੰਘ ਅਤੇ ਸਿਮਰਨ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪੀਰੇ ਕੇ ਹਿਠਾੜ ਨੇ ਜ਼ਮੀਨ ਨੂੰ ਰਾਹ ਨਾ ਦੇਣ ਦੀ ਰੰਜਸ਼ ਕਾਰਨ ਉਸ ਦੀ ਕੁੱਟਮਾਰ ਕੀਤੀ | ਜ਼ਖ਼ਮੀ ਹਾਲਤ ਵਿਚ ਉਸ ਨੇ ਡਾਕਟਰੀ ਇਲਾਜ ਕਰਵਾਇਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਟੱਕਰ ਮਾਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪੱਕੇ ਮੋਰਚੇ ਵਿਚ 12ਵੇਂ ਦਿਨ ਐੱਸ. ਕੇ. ਐੱਮ. ਦੀ ਲੀਡਰਸ਼ਿਪ ਵਲੋਂ ਮਦਦ ਦਾ ਭਰੋਸਾ- ਡਾ. ਸਤਨਾਮ ਸਿੰਘ ਅਜਨਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।