02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਰਹੱਦੀ ਪਿੰਡ ਝੰਗੜ ਭੈਣੀ ਅੰਦਰ ਤੇਜ਼ ਤੂਫ਼ਾਨ ਕਾਰਨ ਸ਼ੈੱਡ ਡਿੱਗਣ ਨਾਲ ਲੜਕੀ ਦੀ ਮੌਤ

ਅਜੀਤ ਡੈਸਕ 13-06-2026
ਫ਼ਾਜ਼ਿਲਕਾ, 12 ਜੂਨ (ਅਮਰਜੀਤ ਸ਼ਰਮਾ)-ਪੰਜਾਬ ਅਤੇ ਹੋਰਨਾਂ ਸੂਬਿਆਂ ਅੰਦਰ 11 ਜੂਨ ਨੂੰ ਆਏ ਭਾਰੀ ਤੂਫ਼ਾਨ ਅਤੇ ਮੀਂਹ ਨੇ ਜਿੱਥੇ ਲੋਕਾਂ ਨੂੰ ਅੱਗ ਵਾਂਗੂ ਤਪਦੀ ਗਰਮੀ ਤੋਂ ਨਿਜਾਤ ਦਵਾਈ ਹੈ ਉੱਥੇ ਹੀ ਤੇਜ਼ ਤੂਫ਼ਾਨ ਨੇ ਕਈ ਥਾਵਾਂ 'ਤੇ ਮਨੁੱਖੀ ਜਨ ਜੀਵਨ ਅਸਤ ਵਿਅਸਤ ਕਰ ਦਿੱਤਾ ਹੈ | ਫ਼ਾਜ਼ਿਲਕਾ ਇਲਾਕੇ ਅੰਦਰ ਸ਼ਾਮ 4 ਵਜੇ ਦੇ ਕਰੀਬ ਤੇਜ਼ ਤੂਫ਼ਾਨ ਨੇ ਦਸਤਕ ਦਿੱਤੀ ਅਤੇ ਤੇਜ਼ ਹਵਾਵਾਂ ਅੱਜ ਸਵੇਰ ਤੱਕ ਚੱਲਦੀਆਂ ਰਹੀਆਂ | ਇਹ ਤੇਜ਼ ਝੱਖੜ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਝੰਗੜ ਭੈਣੀ ਦੇ ਗ਼ਰੀਬ ਪਰਿਵਾਰ ਦੀ ਲੜਕੀ 'ਤੇ ਕਹਿਰ ਬਣ ਕੇ ਟੁੱਟਿਆ | ਪਿੰਡ ਦੀ ਵਸਨੀਕ ਸੁਨੀਤਾ ਰਾਣੀ (18), ਜਿਸ ਦਾ ਪਿਤਾ ਸਿਰ 'ਤੇ ਨਹੀਂ ਹੈ, ਰਸੋਈ 'ਚ ਕੰਮ ਕਰ ਰਹੀ ਸੀ ਕਿ ਰਸੋਈ ਉੱਪਰ ਪਾਇਆ ਸ਼ੈੱਡ ਤੇਜ਼ ਹਵਾਵਾਂ ਨਾਲ ਉਸ ਉੱਪਰ ਆ ਡਿੱਗਿਆ | ਜਿਸ 'ਤੇ ਗੰਭੀਰ ਹਾਲਤ ਵਿਚ ਉਸ ਨੂੰ ਫ਼ਾਜ਼ਿਲਕਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲ ਸਤਲੁਜ ਦਰਿਆ ਵਿਚ ਆਏ ਹੜ੍ਹਾਂ ਮੌਕੇ ਉਨ੍ਹਾਂ ਦੇ ਮਕਾਨ ਦਾ ਭਾਰੀ ਨੁਕਸਾਨ ਹੋਇਆ ਸੀ | ਕੰਧਾਂ ਅਤੇ ਛੱਤਾਂ ਵਿਚ ਤਰੇੜਾਂ ਪੈ ਗਈਆਂ ਸਨ | ਤੇ ਹੁਣ ਤੇਜ਼ ਝੱਖੜ ਨਾਲ ਰਸੋਈ ਦਾ ਸ਼ੈੱਡ ਲੜਕੀ 'ਤੇ ਡਿਗ ਗਿਆ | ਉਸ ਦੇ ਪਿਤਾ ਮੰਗਾ ਸਿੰਘ ਦੀ 2-3 ਮਹੀਨੇ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਕੁੱਝ ਸਮਾਂ ਪਹਿਲਾਂ ਉਸ ਦਾ ਦਾਦਾ ਵੀ ਅਕਾਲ ਚਲਾਣਾ ਕਰ ਗਿਆ ਸੀ | ਪਿੰਡ ਦੇ ਲੋਕਾਂ ਅਨੁਸਾਰ 6 ਮਹੀਨਿਆਂ ਅੰਦਰ ਪਰਿਵਾਰ 'ਚ ਤੀਸਰੀ ਮੌਤ ਹੋਈ ਹੈ | ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ |
ਪਿਛਲੀ ਖ਼ਬਰ ਮੈਨੇਜਮੈਂਟ ਦੇ ਅੜੀਅਲ ਵਤੀਰੇ ਖ਼ਿਲਾਫ਼ ਪੰਜਾਬ ਰੋਡਵੇਜ਼ ਡਿਪੂ ਦੂਜੇ ਦਿਨ ਵੀ ਰਿਹਾ ਬੰਦ, ਤਿੱਖੇ ਸੰਘਰਸ਼ ਦੀ ਚਿਤਾਵਨੀ ਅਗਲੀ ਖ਼ਬਰ ਪਤੀ-ਪਤਨੀ ਤੋਂ ਪਰਸ ਝਪਟ ਕੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।