15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਬੋਹਰ 'ਚ ਮਹੰਤਾਂ ਵਲੋਂ ਫਰੂਟ ਵਿਕਰੇਤਾ ਦੀ ਕੁੱਟਮਾਰ, ਵਪਾਰੀਆਂ 'ਚ ਰੋਸ

ਅਜੀਤ ਡੈਸਕ 14-06-2026
ਅਬੋਹਰ, 13 ਜੂਨ (ਵਿਵੇਕ ਹੂੜੀਆ)-ਸਥਾਨਕ ਅਨਾਜ ਮੰਡੀ ਸਥਿਤ ਇਕ ਫਲ-ਫਰੂਟ ਦੀ ਦੁਕਾਨ 'ਤੇ ਬੀਤੀ ਸਵੇਰ ਦੋ ਕਥਿਤ ਮਹੰਤਾਂ ਵਲੋਂ ਜ਼ਬਰਦਸਤੀ ਫਲ ਚੁੱਕਣ ਦੀ ਕੋਸ਼ਿਸ਼ ਕਰਨ ਅਤੇ ਵਿਰੋਧ ਕਰਨ 'ਤੇ ਦੁਕਾਨ ਮਾਲਕ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਆਸ-ਪਾਸ ਦੇ ਦੁਕਾਨਦਾਰਾਂ ਨੇ ਪੀੜਤ ਨੂੰ ਬੜੀ ਮੁਸ਼ਕਲ ਨਾਲ ਉਨ੍ਹਾਂ ਦੇ ਚੁੰਗਲ ਵਿਚੋਂ ਛੁਡਵਾਇਆ | ਪੀੜਤ ਦੁਕਾਨਦਾਰ ਨੇ ਸਿਟੀ-1 ਅਬੋਹਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਉਕਤ ਦੋਵਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਪੀੜਤ ਦੁਕਾਨਦਾਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਅਨਾਜ ਮੰਡੀ ਵਿਚ ਉਸ ਦੀ 'ਐੱਸ.ਕੇ.ਫਰੂਟ ਕੰਪਨੀ' ਦੇ ਨਾਂ 'ਤੇ ਫ਼ਰਮ ਹੈ | ਬੀਤੀ ਸਵੇਰ ਕਰੀਬ ਸਵਾ ਅੱਠ ਵਜੇ ਜਦੋਂ ਉਹ ਆਪਣੀ ਦੁਕਾਨ 'ਤੇ ਮੌਜੂਦ ਸੀ ਤਾਂ ਸੰਤ ਨਗਰ ਗਲੀ ਨੰਬਰ 3 ਅਤੇ ਆਰੀਆ ਨਗਰ ਦੇ ਰਹਿਣ ਵਾਲੇ ਦੋ ਕਿੰਨਰ ਉੱਥੇ ਆਏ | ਉਨ੍ਹਾਂ ਨੇ ਜ਼ਬਰਦਸਤੀ ਦੁਕਾਨ ਤੋਂ ਫਲ ਚੁੱਕਣੇ ਸ਼ੁਰੂ ਕਰ ਦਿੱਤੇ | ਜਦੋਂ ਵੇਦ ਪ੍ਰਕਾਸ਼ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਦੋਵਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ | ਰੌਲਾ ਪਾਉਣ 'ਤੇ ਆਸ-ਪਾਸ ਦੇ ਵਪਾਰੀ ਇਕੱਠੇ ਹੋ ਗਏ, ਜਿਨ੍ਹਾਂ ਨੇ ਉਸ ਦਾ ਬਚਾਅ ਕੀਤਾ | ਵੇਦ ਪ੍ਰਕਾਸ਼ ਨੇ ਦੋਸ਼ ਲਾਇਆ ਕਿ ਇਹ ਦੋਵੇਂ ਕਿੰਨਰ ਬਦਮਾਸ਼ ਕਿਸਮ ਦੇ ਹਨ, ਜਿਨ੍ਹਾਂ ਤੋਂ ਮੰਡੀ ਦਾ ਹਰ ਦੁਕਾਨਦਾਰ ਪ੍ਰੇਸ਼ਾਨ ਹੈ | ਜੇਕਰ ਕੋਈ ਇਨ੍ਹਾਂ ਦਾ ਵਿਰੋਧ ਕਰਦਾ ਹੈ ਤਾਂ ਇਹ ਗਾਲ਼ੀ-ਗਲੋਚ ਅਤੇ ਝਗੜਾ ਕਰਦੇ ਹਨ | ਪੀੜਤ ਨੇ ਹੁਣ ਆਪਣੀ ਜਾਨ-ਮਾਲ ਨੂੰ ਖ਼ਤਰਾ ਦੱਸਦਿਆਂ ਪੁਲਿਸ ਕੋਲੋਂ ਸੁਰੱਖਿਆ ਅਤੇ ਕਾਰਵਾਈ ਦੀ ਮੰਗ ਕੀਤੀ ਹੈ | ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਪਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਆ ਹੈ | ਗ਼ੁੱਸੇ ਵਿਚ ਆਏ ਵਪਾਰੀਆਂ ਨੇ ਥਾਣੇ ਪਹੁੰਚ ਕੇ ਲਿਖਤੀ ਸ਼ਿਕਾਇਤ ਦਿੱਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਵਪਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਕਥਿਤ ਕਿੰਨਰਾਂ ਦੀ ਧੱਕੇਸ਼ਾਹੀ ਤੁਰੰਤ ਬੰਦ ਨਾ ਕਰਵਾਈ ਗਈ, ਤਾਂ ਉਹ ਆਪਣਾ ਕਾਰੋਬਾਰ ਬੰਦ ਕਰਕੇ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ |
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਸੇਵਾਮੁਕਤ ਅਧਿਆਪਕ 'ਤੇ ਹਮਲਾ ਕਰਕੇ ਖੋਹਿਆ ਪਰਸ ਅਗਲੀ ਖ਼ਬਰ ਪਿੰਡ ਬੰਨਵਾਲਾ ਹਨਵੰਤਾ ਵਿਖੇ ਮਲੇਰੀਆ ਦੀ ਰੋਕਥਾਮ ਲਈ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।