02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸੁਰੱਖਿਆ ਬੰਨ੍ਹ ਦੇ ਵਿਰੋਧ ’ਚ ਆਰੰਭੇ ਸੰਘਰਸ਼ ਦੌਰਾਨ ਆਪ ਆਗੂਆਂ ਨੇ ਕੀਤੀ ਸ਼ਿਰਕਤ

ਅਜੀਤ ਡੈਸਕ 16-06-2026
ਫ਼ਾਜ਼ਿਲਕਾ, 15 ਜੂਨ (ਦਵਿੰਦਰ ਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਸਰਹੱਦੀ ਖੇਤਰ ਅੰਦਰ ਬਣਾਈ ਜਾਣ ਵਾਲੀ ਸੁਰੱਖਿਆ ਪੱਟੀ ਨੂੰ ਰੋਕਣ ਲਈ ਸਰਹੱਦੀ ਖੇਤਰ ਦੇ ਲੋਕਾਂ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਅੰਦਰ ਵੱਖ-ਵੱਖ ਆਗੂਆਂ ਨੇ ਸ਼ਮੂਲੀਅਤ ਕਰ ਸੰਘਰਸ਼ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਪਿੰਡ ਨੂਰ ਸ਼ਾਹ ਦੇ ਗੁਰਦੁਆਰਾ ਵਿਖੇ ਹੋਏ ਇਕੱਠ ਅੰਦਰ ਪੰਜਾਬੀ ਲੋਕ ਗਾਇਕ ਧੀਰਾ ਬਰਾੜ, ਲਖਬੀਰ ਸਿੰਘ ਨੋਨਾ ਬਰਾੜ ਸਰਪੰਚ ਅਭੁੰਨ, ਪਰਮਜੀਤ ਸਿੰਘ ਨੂਰ ਸ਼ਾਹ ਚੇਅਰਮੈਨ ਮਾਰਕੀਟ ਕਮੇਟੀ ਫ਼ਾਜ਼ਿਲਕਾ, ਸੁਖਮੰਦਰ ਸਿੰਘ ਬਰਾੜ ਕਿੜਿਆਂਵਾਲੀ ਨੇ ਪੁੱਜ ਕੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਵਲੋਂ ਜੋ 245 ਫੁੱਟ ਚੌੜਾ ਸੁਰੱਖਿਆ ਬੰਨ੍ਹ ਦੇ ਨਾਂਅ ‘ਤੇ ਜ਼ਮੀਨ ਲਈ ਜਾਣੀ ਹੈ ਉਸ ਨਾਲ ਸਰਹੱਦੀ ਖੇਤਰ ਦੇ ਕਿਸਾਨਾਂ ਦਾ ਜੋ ਵੱਡਾ ਨੁਕਸਾਨ ਹੋਵੇਗਾ ਉਹ ਨਹੀਂ ਹੋਣ ਦਿੱਤਾ ਜਾਵੇਗਾ। ਇਸ ਨੂੰ ਕਿਸਾਨ ਅਤੇ ਰਾਸ਼ਟਰੀ ਪਾਰਟੀਆਂ ਦੇ ਆਗੂ ਪੂਰਨ ਸਮਰਥਨ ਦਿੰਦੇ ਹਨ।
ਪਿਛਲੀ ਖ਼ਬਰ ਡਾ. ਪਰਮਿੰਦਰ ਸਿੰਘ ਧੰਜੂ ਨੇ ਸੰਭਾਲਿਆ ਬਲਾਕ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਦਾ ਅਹੁਦਾ ਅਗਲੀ ਖ਼ਬਰ ਫ਼ਾਜ਼ਿਲਕਾ ਸ਼ਹਿਰ ਦੇ ਵਾਰਡਾਂ ਦੇ ਵਿਕਾਸ ਲਈ 4 ਕਰੋੜ ਦੇ ਟੈਂਡਰ ਹੋਏ ਪਾਸ-ਵਿਧਾਇਕ ਸਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।