ਬੱਲੂਆਣਾ, 17 ਜੂਨ (ਜਸਮੇਲ ਸਿੰਘ ਢਿੱਲੋਂ)-ਸੀਤੋ ਗੁੰਨ੍ਹੋਂ ਵਿਖੇ ਅਬੋਹਰ ਚੌਂਕ ’ਤੇ ਦੋ ਕਾਰਾਂ ਆਪਸ ਵਿਚ ਭਿੜ ਕੇ ਡਿਵਾਈਡਰ ਨਾਲ ਜਾ ਵੱਜੀਆਂ। ਜਿਸ ਨਾਲ ਦੋਨਾਂ ਕਾਰਾਂ ਦਾ ਭਾਰੀ ਨੁਕਸਾਨ ਹੋ ਗਿਆ, ਪਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਕਿਸੇ ਵੀ ਵਿਅਕਤੀ ਦੇ ਸੱਟ ਫੇਟ ਆਦਿ ਨਹੀਂ ਵੱਜੀ। ਜਾਣਕਾਰੀ ਅਨੁਸਾਰ ਅੱਜ ਦੁਪਹਿਰ 1 ਵਜੇ ਇਕ ਕਾਰ ਮਟੀਲੀ ਵਾਲੇ ਪਾਸਿਓਂ ਆ ਰਹੀ ਸੀ ਅਤੇ ਦੂਜੀ ਕਾਰ ਅਬੋਹਰ ਵਾਲੇ ਪਾਸਿਓ ਆ ਰਹੀ ਸੀ। ਚੌਂਕ ’ਤੇ ਪੁੱਜ ਕੇ ਅਚਾਨਕ ਦੋਨੋਂ ਕਾਰਾਂ ਆਪਸ ਵਿਚ ਟਕਰਾ ਗਈਆਂ। ਆਈ.10 ਵਾਈਟ ਕਾਰ ਦਾ ਭਾਰੀ ਨੁਕਸਾਨ ਹੋਇਆ ਹੈ। ਜਦੋਂ ਕਿ ਡਿਜ਼ਾਇਰ ਕਾਰ ਵੀ ਕਾਫ਼ੀ ਨੁਕਸਾਨੀ ਗਈ।