07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਮੈਡਮ ਖ਼ੁਸ਼ਬੂ ਸਾਵਣ ਸੁੱਖਾ ਨੇ ਵੱਖ-ਵੱਖ ਵਾਰਡਾਂ ਵਿਖੇ ਰਾਸ਼ਨ ਕਿੱਟਾਂ ਦੀ ਵੰਡ ਕੀਤੀ

ਅਜੀਤ ਡੈਸਕ 23-06-2026
ਫ਼ਾਜ਼ਿਲਕਾ, 22 ਜੂਨ (ਦਵਿੰਦਰ ਪਾਲ ਸਿੰਘ)- ਖ਼ੁਸ਼ੀ ਫਾਊਂਡੇਸ਼ਨ ਦੇ ਚੇਅਰਪਰਸਨ ਮੈਡਮ ਖ਼ੁਸ਼ਬੂ ਸਾਵਣ ਸੁੱਖਾਂ ਵਲੋਂ ਫ਼ਾਜ਼ਿਲਕਾ ਦੇ ਵਾਰਡ ਨੰਬਰ 10,11 ਅਤੇ 17 ਵਿਖੇ ਲੋਕਾਂ ਨੂੰ ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਰਾਸ਼ਨ ਕਿੱਟਾਂ ਵਿਚ ਸ਼ਾਮਲ ਰੋਜ਼ਾਨਾ ਵਰਤੋਂ ਦੀਆਂ ਉੱਚ-ਗੁਣਵੱਤਾ ਵਸਤੂਆਂ ਸਰਕਾਰ ਵਲੋਂ ਭੇਜੀ ਗਈ। ਇਸ ਵਿਸ਼ੇਸ਼ ਰਾਸ਼ਨ ਕਿੱਟ ਵਿਚ ਗ਼ਰੀਬ ਪਰਿਵਾਰਾਂ ਦੀ ਰੋਜ਼ਾਨਾ ਰਸੋਈ ਦੀ ਵਰਤੋਂ ਵਾਲੀਆਂ ਮਿਆਰੀ ਵਸਤੂਆਂ ਸ਼ਾਮਲ ਹਨ, ਜੋ ਸਿੱਧੇ ਤੌਰ ’ਤੇ ਉਨ੍ਹਾਂ ਤੱਕ ਪਹੁੰਚਾਈਆਂ ਗਈਆਂ। ਇਸ ਪ੍ਰੋਗਰਾਮ ਵਿਚ ਪ੍ਰਭੂ ਦਿਆਲ ਜਨਕ, ਭਾਟੀ ਹਰਿਸ਼ ਠਾਕੁਰ, ਸੰਦੀਪ ਚਲਾਣਾ ਬਲਾਕ ਪ੍ਰਧਾਨ, ਪਾਰਸ ਖੁਰਾਨਾ ਯੂਥ ਬਲਾਕ ਪ੍ਰਧਾਨ, ਬਿੱਟੂ ਸੇਤੀਆ ਵਾਰਡ ਇੰਚਾਰਜ, ਸ਼ਿਵ ਜਜੋਰੀਆ ਬਲਾਕ ਪ੍ਰਧਾਨ, ਪਿੰਦਰ ਐਮ.ਸੀ, ਕੁਸੁਮ ਲਤਾ ਵੁਮੈਨ ਵਿੰਗ ਬਲਾਕ ਪ੍ਰਧਾਨ ਅਤੇ ਬਬਲੀ ਰਵਾੜੀਆ ਹਾਜ਼ਰ ਰਹੇ।
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਵਿਖੇ ਕੌਮਾਂਤਰੀ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਪਿੰਡ ਕਾਵੇਂ ਦੇ ਕੱਟੜ ਕਾਂਗਰਸੀ ਪਰਿਵਾਰ ‘ਆਪ’ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।