ਅਬੋਹਰ, 23 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਰੰਗਮੰਚ ਨਾਲ ਜੁੜੀ ਇਲਾਕੇ ਦੀ ਨਾਮਵਰ ਸੰਸਥਾ ਨਟਰੰਗ ਸੁਸਾਇਟੀ ਵਲੋਂ ਟੀਚਰਜ਼ ਕਲੱਬ ਅਬੋਹਰ ਦੇ ਸਹਿਯੋਗ ਨਾਲ ਲਗਾਏ 10 ਰੋਜ਼ਾ ਰੰਗਮੰਚ ਕਾਰਜਸ਼ਾਲਾ ਦਾ ਸਮਾਪਤੀ ਸਮਾਰੋਹ ਟੀਚਰਜ਼ ਹੋਮ ਵਿਖੇ ਹੋਇਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸੁਨੀਲ ਸਚਦੇਵਾ ਜ਼ਿਲ੍ਹਾ ਇੰਚਾਰਜ ਵਿਰਾਸਤ ਸੇਵਾ ਸੰਗਠਨ ਫ਼ਾਜ਼ਿਲਕਾ ਸਨ ਜਦ ਕਿ ਪ੍ਰਧਾਨਗੀ ਐਡਵੋਕੇਟ ਹਰਪ੍ਰੀਤ ਸਿੰਘ ਪੰਜਾਬ ਸਟੇਟ ਜੁਆਇੰਟ ਸੈਕਟਰੀ ਨੇ ਕੀਤੀ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਦੇਵ ਸਿੰਘ ਖਹਿਰਾ ਚੇਅਰਮੈਨ ਟੀਚਰਜ਼ ਕਲੱਬ ਅਤੇ ਰਾਜਿੰਦਰ ਮਾਂਜੀ ਪ੍ਰਧਾਨ ਲੋਕ ਰੰਗਮੰਚ ਹਾਜ਼ਰ ਹੋਏ। ਟੀਚਰਜ਼ ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਅਤੇ ਭੁਪਿੰਦਰ ਉਤਰੇਜਾ ਚੇਅਰਮੈਨ ਨਟਰੰਗ ਸੁਸਾਇਟੀ ਅਬੋਹਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਵਿਕਾਸ ਬਤਰਾ ਨਿਰਦੇਸ਼ਕ ਨਟਰੰਗ ਨੇ 10 ਦਿਨਾਂ ਰੰਗਮੰਚ ਕਾਰਜਸ਼ਾਲਾ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਸਮਾਰੋਹ ਦੀ ਸ਼ੁਰੂਆਤ ਨਮਨ ਡੂਮਰਾ ਦੀ ਨਿਰਦੇਸ਼ਨਾ ਵਿਚ ਗਣੇਸ਼ ਵੰਦਨਾ ਨਾਲ ਕੀਤੀ ਗਈ। ਇਸ ਉਪਰੰਤ ਪੁਨੀਤ ਵਾਟਸ ਵਲੋਂ ਨਿਰਦੇਸ਼ਤ ਰੰਗਮੰਚ ਦੀ ਆਰਤੀ ਪੇਸ਼ਕਾਰੀ ਕੀਤੀ। ਐਰਿਕ, ਠਾਕੁਰ ਬਾਗੜੀ, ਗੁਲਜਿੰਦਰ ਕੌਰ ਵਲੋਂ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਸ੍ਰਿਸ਼ਟੀ ਅਤੇ ਸਾਨਵੀ ਵਾਟਸ ਵਲੋਂ ਪੋਇਮ ’ਤੇ ਡਾਂਸ ਦੀ ਪੇਸ਼ਕਾਰੀ ਕੀਤੀ ਗਈ। ਹਨੀ ਉਤਰੇਜਾ ਵਲੋਂ ਮਾਈਮ, ਗੁਰਮੀਤ ਸਿੰਘ ਤੇ ਭਗਵੰਤ ਸਿੰਘ ਵਲੋਂ ਨਿਰਦੇਸ਼ਤ ਭੰਡ, ਸਕਿੱਟ ਅਤੇ ਸਮੂਹ ਨਾਚ ਦੀ ਪੇਸ਼ਕਾਰੀ ਕੀਤੀ ਗਈ। ਸੁਨੀਲ ਵਰਮਾ ਵਲੋਂ ਨਿਰਦੇਸ਼ਿਤ ਲਾਈਟ ਅਤੇ ਸਾਊਂਡ ਆਧਾਰਿਤ ਕੋਰੀਓਗਰਾਫੀ, ਵੈਭਵ ਅਗਰਵਾਲ ਵਲੋਂ ਨਿਰਦੇਸ਼ਿਤ ਕੋਰਿਓਗ੍ਰਾਫੀ ਅਤੇ ਸਕਿੱਟ ਦੀ ਪੇਸ਼ਕਾਰੀ, ਸੰਜੇ ਕੁਮਾਰ ਤੇ ਆਕਾਸ਼ਦੀਪ ਵਲੋਂ ਨਿਰਦੇਸ਼ਿਤ ਲਘੂ ਨਾਟਕ ਪਰਵਾਸ ਦਾ ਸੰਤਾਪ ਅਤੇ ਭੁਪਿੰਦਰ ਉਤਰੇਜਾ ਵਲੋਂ ਲਿਖਿਆ ਅਤੇ ਪੁਸ਼ਕਿਨ ਕਾਲੜਾ ਵਲੋਂ ਨਿਰਦੇਸ਼ਿਤ ਨਾਟਕ ਤਿਤਲੀਆਂ ਖੇਡਿਆ ਗਿਆ। ਨਮਨ ਦੂਮਰਾ ਵਲੋਂ ਕਲਾਸੀਕਲ ਡਾਂਸ ਦੀ ਬਿਹਤਰੀਨ ਪੇਸ਼ਕਾਰੀ ਕੀਤੀ ਗਈ। ਪੁਸ਼ਕਿਨ ਕਾਲੜਾ ਵਲੋਂ ਥੀਏਟਰ ਵਰਕਸ਼ਾਪ ਦੌਰਾਨ ਤਿਆਰ ਕੀਤੀ ਸ਼ਾਰਟ ਫ਼ਿਲਮ ਵੀ ਵਿਖਾਈ ਗਈ। ਇਸ ਮੌਕੇ ਸੰਦੀਪ ਸ਼ਰਮਾ ਗੋਰਾ, ਸੰਜੇ ਚਾਨਣਾ, ਪੁਨੀਤ ਵਾਟਸ, ਪ੍ਰੋ.ਕਸ਼ਮੀਰ ਲੂਣਾ, ਯੋਗੇਸ਼ ਮੌਂਗਾ, ਵਿਸ਼ਨੂੰ ਨਰਾਇਣ, ਨੀਰਜ ਦੂਮਰਾ, ਪੂਜਾ ਦੂਮਰਾ, ਦੀਪਿਕਾ ਵਾਟਸ, ਤਾਨੀਆ ਮਨਚੰਦਾ, ਕੁਲਜੀਤ ਭੱਟੀ, ਸੰਜੀਵ ਗਿਲਹੋਤਰਾ, ਰਾਜੂ ਠਠਈ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਸ਼੍ਰੀ ਦਰਸ਼ਨ ਲਾਲ ਚੁੱਘ, ਨਵਤੇਜ ਸਿੰਘ ਚਹਿਲ, ਐਡਵੋਕੇਟ ਰਵਿੰਦਰ ਸਿੰਘ ਗਿੱਲ, ਡਾ.ਚੰਦਰ ਪ੍ਰਕਾਸ਼, ਸ਼੍ਰੀ ਸੁਭਾਸ਼ ਆਰਿਆ, ਅਮਰ ਲਾਲ, ਪ੍ਰਿੰਸੀਪਲ ਭੁਪਿੰਦਰ ਸਿੰਘ, ਡਾ.ਗੁਰਰਾਜ ਸਿੰਘ ਚਹਿਲ, ਜੁਝਾਰ ਸਿੰਘ, ਸੁਖਦੇਵ ਸਿੰਘ ਗਿੱਲ, ਰਾਜ ਕੁਮਾਰ ਕੰਬੋਜ ਪ੍ਰਿੰਸੀਪਲ, ਰਾਕੇਸ਼ ਰਹੇਜਾ, ਅੰਜਮ ਗੁਲ੍ਹਾਟੀ, ਮੰਗਤ ਵਰਮਾ, ਵਿਸ਼ਾਲ ਕਾਲੜਾ ਆਦਿ ਕਲਾ ਨੂੰ ਪਿਆਰ ਕਰਨ ਵਾਲੀਆਂ ਸ਼ਖ਼ਸੀਅਤਾਂ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।