26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸ਼੍ਰੋਮਣੀ ਅਕਾਲੀ ਦਲ ਵਲੋਂ 17 ਵਾਰਡਾਂ ’ਚ 16 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ, ਨਾਮਜ਼ਦਗੀਆਂ ਦਾਖਲ

ਅਜੀਤ ਡੈਸਕ 25-06-2026
ਜਲਾਲਾਬਾਦ, 24 ਜੂਨ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨਗਰ ਕੌਂਸਲ ਦੀ ਆਉਂਦੀ 5 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ 17 ਵਾਰਡਾਂ ਵਿਚ 16 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਲ਼ੋਂ ਕਾਗ਼ਜ਼ ਵੀ ਦਾਖਲ ਕਰ ਦਿੱਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾਂ, ਸੂਬਾ ਮੀਤ ਪ੍ਰਧਾਨ ਅਸ਼ੋਕ ਕੁਮਾਰ ਅਨੇਜਾ, ਸੂਬਾ ਮੀਤ ਪ੍ਰਧਾਨ ਪ੍ਰੇਮ ਕੁਮਾਰ ਵਲੇਚਾ, ਸੂਬਾ ਵਰਕਿੰਗ ਕਮੇਟੀ ਮੈਂਬਰ ਜਗਸੀਰ ਸਿੰਘ ਬੱਬੂ ਜੈਮਲ ਵਾਲਾ ਨੇ ਦੱਸਿਆ ਕਿ ਜਲਾਲਾਬਾਦ ਦੇ ਵਾਰਡ ਨੰ 2 ਤੋਂ ਚਾਨਣ ਰਾਮ, 3 ਤੋਂ ਪ੍ਰਵੀਨ ਕੌਰ ਸਰਾਰੀ, 4 ਤੋਂ ਜੋਤੀ ਦੂਮੜਾ ਪਤਨੀ ਬਿੱਲੂ ਦੂਮੜਾ , 5 ਤੋਂ ਸ਼ਸ਼ੀ ਬਾਲਾ ਅਨੇਜਾ ਪਤਨੀ ਅਸ਼ੋਕ ਕੁਮਾਰ ਅਨੇਜਾ, 6 ਤੋਂ ਸੰਜੀਵ ਬਜਾਜ ਰਿੰਕੂ, 7 ਤੋਂ ਕੁਲਦੀਪ ਸਿੰਘ ਰਾਜਪੂਤ, 8 ਤੋਂ ਨਿਰਮਲਾ ਰਾਣੀ ਪਤਨੀ ਸੰਜੀਵ ਚੁੱਘ, 9 ਤੋਂ ਹਰਪ੍ਰੀਤ ਕੌਰ ਪਤਨੀ ਪਰਮਿੰਦਰ ਸਿੰਘ ਕਾਲੀ ਲੂਣਾ, 10 ਤੋਂ ਰਾਜੇਸ਼ ਕੁਮਾਰ ਚੋਪੜਾ, 11 ਤੋਂ ਹਰਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਧਵਨ, 12 ਤੋਂ ਬਲਜੀਤ ਕਪੂਰ, 13 ਤੋਂ ਸਿਮਰਨਜੀਤ ਸਿੰਘ ਘਾਰੂ ਪਤਨੀ ਪੁਸ਼ਪਿੰਦਰ ਸਿੰਘ ਘਾਰੂ, 14 ਤੋਂ ਪ੍ਰਕਾਸ਼ ਸਿੰਘ, 15ਤੋਂ ਨਿਸ਼ਾ ਖੇੜਾ ਪਤਨੀ ਰਾਜੂ ਖੇੜਾ, 16 ਤੋਂ ਹਰਭਗਤ ਸਿੰਘ ਲਾਡੀ ਧਵਨ, 17 ਤੋਂ ਰੋਹਿਤ ਗੁਡਾਲੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ। ਵਾਰਡ ਨੰ 1 ਤੋਂ ਵੀ ਅੱਜ ਉਮੀਦਵਾਰ ਘੋਸ਼ਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜਲਾਲਾਬਾਦ ਵਿਚ ਆਉਣ ਵਾਲੀ ਨਗਰ ਕੌਂਸਲ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਉਮੀਦਵਾਰ ਸਾਫ਼ ਸੁਥਰੀ ਛਵੀ ਵਾਲੇ ਅਤੇ ਇਮਾਨਦਾਰ ਹਨ ਅਤੇ ਸ਼ਹਿਰ ਦੀ ਤਰੱਕੀ ਲਈ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਹੀ ਕੌਂਸਲ ਬਣਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਵਲ਼ੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਧਾਇਕ ਤੇ ਉਪ ਮੁੱਖ ਮੰਤਰੀ ਹੋਣ ਸਮੇਂ ਹੋਏ ਵਿਕਾਸ ਨੂੰ ਭੁੱਲੇ ਨਹੀਂ ਹਨ ਅਤੇ ਇਕ ਵਾਰ ਫਿਰ ਤੋਂ ਉਹੀ ਵਿਕਾਸ ਦੀ ਹਨੇਰੀ ਝੁਲਾਉਣਾ ਚਾਹੁੰਦੇ ਹਨ।
ਪਿਛਲੀ ਖ਼ਬਰ ਯੂਥ ਕਾਂਗਰਸ ਚੋਣਾਂ ਦੇ ਜੇਤੂ ਉਮੀਦਵਾਰਾਂ ਦਾ ਜ਼ਿਲ੍ਹਾ ਪ੍ਰਧਾਨ ਸਿੱਧੂ ਵਲੋਂ ਸਨਮਾਨ ਅਗਲੀ ਖ਼ਬਰ ਵਿਧਾਇਕ ਸਵਨਾ ਨੇ ਹਲਕੇ ਦੇ ਵਪਾਰੀਆਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।