14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਦੂਜੇ ਦਿਨ ਅਬੋਹਰ ’ਚ 6492 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ- ਐੱਸ.ਐਮ.ਓ ਡਾ. ਸੁਮੀਤ ਸਿੰਘ

ਅਜੀਤ ਡੈਸਕ 30-06-2026
ਅਬੋਹਰ, 29 ਜੂਨ (ਸੁਖਜੀਤ ਸਿੰਘ ਬਰਾੜ)-ਸਿਹਤ ਵਿਭਾਗ ਵਲੋਂ.ਸੁਮੀਤ ਸਿੰਘ ਐੱਸ.ਐਮ.ਓ ਅਬੋਹਰ ਦੀ ਅਗਵਾਈ ਅਤੇ ਨੋਡਲ ਅਫ਼ਸਰ ਡਾ.ਮੁਕੇਸ਼ ਕੁਮਾਰ ਦੀ ਦੇਖ ਰੇਖ ਵਿਚ ਪਲਸ ਪੋਲੀਓ ਰਾਊਂਡ ਦੇ ਦੂਜੇ ਦਿਨ 6492 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਪਹਿਲੇ ਅਤੇ ਦੂਜੇ ਦਿਨ ਦੀ ਕਵਰੇਜ ਮਿਲਾ ਕੇ 14807 ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ ਹਨ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦਾ 5 ਸਾਲ ਤੱਕ ਦਾ ਬੱਚਾ ਕਿਸੇ ਕਾਰਨ ਪੋਲੀਓ ਬੂੰਦਾਂ ਪਿਲਾਉਣ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ 30 ਜੂਨ ਨੂੰ ਘਰ ਘਰ ਵਿਜ਼ਟ ਕਰ ਰਹੀਆਂ ਟੀਮਾਂ ਤੋਂ ਆਪਣੇ ਬੱਚੇ ਨੂੰ ਪੋਲੀਓ ਬੂੰਦਾਂ ਜ਼ਰੂਰ ਪਿਲਾ ਲੈਣ ਤਾਂ ਕਿ ਇਸ ਮੁਹਿੰਮ ਵਿਚ 100 ਪ੍ਰਤੀਸ਼ਤ ਸਫਲਤਾ ਪ੍ਰਾਪਤ ਕੀਤੀ ਜਾ ਸਕੇ। ਇਸ ਦੌਰਾਨ ਉਨ੍ਹਾਂ ਵਲੋਂ ਵੱਖ-ਵੱਖ ਏਰੀਆ ਵਿਚ ਵਿਜ਼ਟ ਕਰਕੇ ਟੀਮਾਂ ਦਾ ਹੌਸਲਾ ਵੀ ਵਧਾਇਆ। ਨੋਡਲ ਅਫ਼ਸਰ ਡਾ.ਮੁਕੇਸ਼ ਕੁਮਾਰ ਅਤੇ ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ ਨੇ ਦੱਸਿਆ ਕਿ ਦੂਸਰੇ ਦਿਨ ਸਿਹਤ ਕਰਮੀਆਂ ਵਲੋਂ ਘਰ-ਘਰ ਜਾ ਕੇ ਹਾਈ ਰਿਸਕ ਏਰੀਆ ਅਤੇ ਸਲੱਮ ਬਸਤੀਆਂ ਵਿਚ ਜਾ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਗਈਆਂ। ਸਟਾਫ਼ ਵੱਲੋਂ 72.26 ਪ੍ਰਤੀਸ਼ਤ ਟੀਚਾ ਪ੍ਰਾਪਤ ਕਰ ਲਿਆ ਗਿਆ ਹੈ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਸਟਾਫ਼, ਆਸ਼ਾ ਵਰਕਰ, ਨਰਸਿੰਗ ਸਟੂਡੈਂਟ ਅਤੇ ਵਲੰਟੀਅਰਾਂ ਦੀਆਂ ਲਗਭਗ 155 ਟੀਮਾਂ ਬਣਾਈਆਂ ਗਈਆਂ ਹਨ। ਇਸ ਸਮੇਂ ਮਨਬੀਰ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਪੀ.ਪੀ ਯੂਨਿਟ ਇੰਚਾਰਜ ਦਿਨੇਸ਼ ਰਾਣੀ, ਭਾਰਤ ਸੇਠੀ, ਅੰਕੁਸ਼ ਕੁਮਾਰ, ਲਖਵਿੰਦਰ ਕੌਰ, ਸੰਜੈ ਕੁਮਾਰ, ਡਿੰਪਲ, ਰਿਆ, ਲੱਛਮੀ ਰਾਣੀ, ਸੁਰਿੰਦਰ ਕੌਰ, ਛਿੰਦਰ ਕੌਰ ਆਦਿ ਮੌਜੂਦ ਸਨ। ਇਸ ਮੁਹਿੰਮ ਵਿਚ ਮੀਰਾ ਨਰਸਿੰਗ ਕਾਲਜ, ਸੱਚਖੰਡ ਨਰਸਿੰਗ ਕਾਲਜ, ਸਰਸਵਤੀ ਨਰਸਿੰਗ ਕਾਲਜ ਅਤੇ ਸਰਦਾਰ ਪਟੇਲ ਨਰਸਿੰਗ ਕਾਲਜ ਦੇ ਵਿਦਿਆਰਥੀਆਂ, ਆਂਗਣਵਾੜੀ ਹੈਲਪਰਾਂ ਨੇ ਪੂਰਾ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਜਲਾਲਾਬਾਦ ਨੇ ਹਲਕਾ ਵਿਧਾਇਕ ਦੇ ਘਰ ਅੱਗੇ ਧਰਨੇ ਦਾ ਕੀਤਾ ਐਲਾਨ ਅਗਲੀ ਖ਼ਬਰ ਜਲਾਲਾਬਾਦ ਨਗਰ ਕੌਂਸਲ ਚੋਣਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਉਮੀਦਵਾਰਾਂ ਦੇ ਹੱਕ ’ਚ ਲਗਾਈ ਸਿਰ ਧੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।