14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮੈਡਮ ਖ਼ੁਸ਼ਬੂ ਸਵਨਾ ਨੇ ਫ਼ਾਜ਼ਿਲਕਾ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਰਾਸ਼ਨ ਕਿੱਟਾਂ ਦੀ ਕੀਤੀ ਵੰਡ

ਅਜੀਤ ਡੈਸਕ 30-06-2026
ਫ਼ਾਜ਼ਿਲਕਾ, 29 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ ਪਤਨੀ ਅਤੇ ‘ਖ਼ੁਸ਼ੀ ਫਾਊਂਡੇਸ਼ਨ’ ਦੀ ਚੇਅਰਪਰਸਨ ਮੈਡਮ ਖ਼ੁਸ਼ਬੂ ਸਵਨਾ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ। ਇਸ ਮੁਹਿੰਮ ਤਹਿਤ ਮੈਡਮ ਖ਼ੁਸ਼ਬੂ ਸਵਨਾ ਨੇ ਪਿੰਡ ਬਨਵਾਲਾ ਹਨੂਵੰਤਾ, ਹੀਰਾ ਵਾਲੀ, ਨਵਾਂ ਮੂੰਬੇ ਕੇ, ਆਵਾ, ਵੱਡਾ ਮੁੰਬੇ ਕੇ, ਛੋਟੀ ਓਡੀਆਂ, ਕੇਰੀਆਂ ਅਤੇ ਚਾਨਣ ਵਾਲਾ ਵਿਖੇ ਪਹੁੰਚ ਕੇ ਖ਼ੁਦ ਲਾਭਪਾਤਰੀਆਂ ਨੂੰ ਰਾਸ਼ਨ ਸਮਗਰੀ ਸੌਂਪੀ। ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਖ਼ੁਸ਼ਬੂ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਵਿਚ ਕੋਈ ਵੀ ਗ਼ਰੀਬ ਅਤੇ ਲੋੜਵੰਦ ਪਰਿਵਾਰ ਭੁੱਖਾ ਨਾ ਸੌਵੇਂ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਭੇਜੀ ਜਾ ਰਹੀ ਸਹਾਇਤਾ ਬਿਨਾਂ ਕਿਸੇ ਪੱਖਪਾਤ ਦੇ ਸਿੱਧੇ ਤੌਰ ’ਤੇ ਅਸਲ ਹੱਕਦਾਰਾਂ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਜੋ ਗ਼ਰੀਬ ਪਰਿਵਾਰਾਂ ਨੂੰ ਤੁਰੰਤ ਰਾਹਤ ਮਿਲ ਸਕੇ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਅਮਨਦੀਪ ਸਿੰਘ, ਵਿਨੋਦ ਕੁਮਾਰ, ਰਾਜ ਕੁਮਾਰ, ਰਜਿੰਦਰ ਕੁਮਾਰ, ਦਰਸ਼ਨ ਸਿੰਘ, ਸਰਪੰਚ ਗੁਰਸੇਵਕ ਸਿੰਘ, ਮੈਂਬਰ ਸੰਦੀਪ ਕੌਰ, ਮਨਪ੍ਰੀਤ ਕੌਰ, ਇੰਦਰ ਮੋਹਨ, ਰਮੇਸ਼ ਸਿੰਘ, ਅਮਨ ਚੰਦ, ਮੈਂਬਰ ਸੁਨੀਤਾ ਰਾਣੀ, ਸੁਮਨ ਰਾਣੀ, ਦਲੀਪ ਸਿੰਘ, ਸਰਪੰਚ ਛਿੰਦਰ ਕੌਰ, ਰਾਕੇਸ਼ ਦਹੀਆ, ਮੈਂਬਰ ਸਰੋਜ ਰਾਣੀ, ਮੈਂਬਰ ਮਨੀਸ਼ ਕੁਮਾਰ, ਪ੍ਰੇਮ ਸਿੰਘ, ਬਿੱਟੂ ਸੇਤੀਆ, ਬਬਲੀ ਰਵਾੜੀਆ, ਹਿਮਾਂਸ਼ੂ, ਸੋਨੀਆ, ਵਿਜੈ ਨਾਗਪਾਲ ਅਤੇ ਹਰੀਸ਼ ਠਾਕੁਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਵਿਖੇ ਇੰਟਰ-ਸਕੂਲ ਜੰਬਲ ਟੇਬਲ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਸੇਖੋਂ ਵਲੋਂ ਜ਼ੀਰਾ ਦਫ਼ਤਰ ਦਾ ਉਦਘਾਟਨ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।